ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਕਪੂਰਥਲਾ ਵਿੱਚ ਇਕ ਨੌਜਵਾਨ ਕਾਰੋਬਾਰੀ ਦੁਆਰਾ ਆਪਣੇ ਹੀ ਘਰ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਹੈ। ਨੌਜਵਾਨ ਕਾਰੋਬਾਰੀ ਦਾ ਦੋ ਦਿਨ ਬਾਅਦ ਹੀ ਵਿਆਹ ਹੋਣ ਵਾਲਾ ਸੀ। ਪਰ ਹੁਣ ਤੱਕ ਘਰ ਵਿੱਚ ਜੋ ਖੁਸ਼ੀਆਂ ਦਾ ਮਾਹੌਲ ਸੀ, ਉਹ ਇਸ ਸਮੇਂ ਮਾਤਮ ਵਿੱਚ ਬਦਲ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਸਿਟੀ ਥਾਣਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪਰਿਵਾਰਿਕ ਮੈਂਬਰਾਂ ਨੇ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਕਰਨ ਕੁਮਾਰ 29 ਸਾਲ ਪੁੱਤਰ ਰਮੇਸ਼ ਮਹਾਜਨ ਨਿਵਾਸੀ ਸ਼ਿਵ ਕਲੋਨੀ ਦੇ ਰੂਪ ਵਿੱਚ ਹੋਈ ਹੈ। ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਰਨ ਕੁਮਾਰ ਕਪੂਰਥਲਾ ਦੀ ਜੋਲੀ ਮਾਰਕੀਟ ਵਿੱਚ ਮਨਿਆਰੀ ਦਾ ਕਾਰੋਬਾਰ ਕਰਦਾ ਸੀ। ਅੱਜ ਦੁਪਹਿਰ ਉਹ ਆਪਣੇ ਘਰ ਦੀ ਤੀਸਰੀ ਮੰਜ਼ਿਲ ਤੇ ਗਿਆ ਜਿੱਥੇ ਉਸਨੇ ਫਾਹਾ ਲਗਾ ਕੇ ਆਤਮਹੱਤਿਆ ਕੀਤੀ।ਘਟਨਾ ਦੀ ਜਾਣਕਾਰੀ ਮਿਲਦੇ ਹੀ ਪਰਿਵਾਰਕ ਮੈਂਬਰ ਤੁਰੰਤ ਕਰਨ ਕੁਮਾਰ ਨੂੰ ਸਿਵਿਲ ਹਸਪਤਾਲ ਲੈ ਕੇ ਪਹੁੰਚੇ । ਜਿੱਥੇ ਡਿਊਟੀ ਤੇ ਤੈਨਾਤ ਡਾਕਟਰ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



