ਜਖ਼ਮ ਅਜੇ ਵੀ ਅੱਲੇ 

ਸੁਰਿੰਦਰ ਚਹਿਲ ਖੇੜੀ 
(ਸਮਾਜ ਵੀਕਲੀ)
ਇਕ ਵਾਰੀ ਐਸਾ ਡਿੱਗੇ, ਮੁੜਕੇ ਉੱਠੇ ਨਾ,
ਜਖ਼ਮ ਅਜੇ ਵੀ ਅੱਲੇ, ਹਾਲੇ ਤੱਕ ਸੁੱਕੇ ਨਾ।
ਕੋਈ ਵੈਦ ਨਾ ਲੱਭਿਆ,ਜੋ ਮਰਜ਼ ਨੂੰ ਜਾਣੇ,
ਲੰਘੀਆਂ ਦੂਰ ਹਵਾਵਾਂ, ਭੁੱਲ ਸਾਡੇ ਸਿਰਨਾਵੇਂ,
ਰਾਤ ਸਮਾਂ ਦਿਨ ਚੇਤੇ,ਇਕ ਦਿਨ ਵੀ ਉੱਕੇ ਨਾ।
ਜਖ਼ਮ ਅਜੇ ਵੀ ਅੱਲੇ…….
ਕਦੇ ਕਦੇ ਲੱਗੇ ਉਹ ਵੀ ਯਾਦ ਕਰਦੇ ਹੋਣੇ ਨੇ,
ਲੁਕ ਲੁਕ ਅੰਦਰ ਵੜਕੇ ਹੌਂਕੇ ਭਰਦੇ ਹੋਣੇ ਨੇ,
ਕੈਸੀ ਸੀ ਮੁਹੱਬਤ ਇਕ ਦਿਨ ਵੀ ਰੁੱਸੇ ਨਾ।
ਜਖ਼ਮ ਅਜੇ ਵੀ ਅੱਲੇ…….
ਉਹ ਕਿਵੇਂ ਭੁੱਲ ਗਏ ਸਾਥੋਂ ਭੁਲਿਆ ਨੀ ਜਾਣਾ,
ਜਣੇ ਖਣੇ ਨਾਲ ਚੰਦਰਿਆ ਖੁੱਲਿਆ ਨੀ ਜਾਣਾ,
ਚੜੀ ਹੋਵੇ ਅਸਮਾਨੀ ਕੋਈ ਗੁਡੀ ਲੁੱਟੇ ਨਾ।
ਜਖ਼ਮ ਅਜੇ ਵੀ ਅੱਲੇ……..
ਛੱਡ ਚਹਿਲਾ ਇਹ ਵਣਜ ਤੈਨੂੰ ਰਾਸ ਨਹੀਂ ਆਉਂਣੇ ,
ਜਾ ਸਿਖ ਅਰਜਨ ਵਾਂਗੂੰ ਤੀਰ ਨਿਸ਼ਾਨੇ ਤੇ ਲਾਉਣੇ,
ਤਕੜੇ ਦੀ ਹੀ ਚੱਲਦੀ ਕੋਈ ਮਾੜੇ ਨੂੰ ਪੁੱਛੇ ਨਾ।
ਜਖ਼ਮ ਅਜੇ ਵੀ ਅੱਲੇ……..
        ………*………..
ਸੁਰਿੰਦਰ ਚਹਿਲ ਖੇੜੀ 
ਪਿੰਡ -ਖੇੜੀ ਚਹਿਲਾਂ ਜ਼ਿਲ੍ਹਾ ਸੰਗਰੂਰ 
ਮੋ- 9876372921
Previous articleਵੰਸ਼ਦੀਪ ਸਿੰਘ ਆਰ, ਸੀ, ਐਫ ਰਿਹਾ ਰਾਜ ਪੱਧਰੀ ਖੇਲੋ ਇੰਡੀਆ ਕੁਸ਼ਤੀ ਮੁਕਾਬਲੇ ਦਾ ਜੇਤੂ
Next article…….ਜੀਵਨ ਚੱਕਰ……