ਲੁਧਿਆਣਾ ’ਚ ਲੱਗਿਆ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਦਰੱਖਤ

ਲੁਧਿਆਣਾ (ਸਮਾਜ ਵੀਕਲੀ):  ਲੁਧਿਆਣਾ ਦੇ ਗਿੱਲ ਰੋਡ ਜੀਐੱਨਆਈ ਕਾਲਜ ਨੇੜੇ ਸੀਐੱਸਆਈਆਰ ਕੈਂਪਸ ਵਿੱਚ ਅੱਜ ਕੌਂਸਲ ਆਫ ਸਾਇੰਟੀਫਿਕ ਐਂਡ ਇੰਡਸਟਰੀਅਲ ਰਿਸਰਚ (ਸੀਐੱਸਆਈਆਰ) ਤੇ ਸੈਂਟਰਲ ਮਕੈਨਿਕਲ ਇੰਜਨੀਅਰਿੰਗ ਰਿਸਰਚ ਇੰਸਟੀਚਿਊਟ (ਸੀਐੱਮਈਆਰਆਈ) ਵੱਲੋਂ ਅੱਜ ਦੁਨੀਆ ਦੇ ਸਭ ਤੋਂ ਵੱਡੇ ‘ਸੋਲਰ ਟ੍ਰੀ’ ਦਾ ਉਦਘਾਟਨ ਕੀਤਾ ਗਿਆ। ਇਹ ਦਰੱਖ਼ਤ 309.83 ਵਰਗ ਮੀਟਰ ਵਿੱਚ ਬਣਿਆ ਹੈ, ਜਿਸ ਤੋਂ ਸਾਲਾਨਾ 60 ਹਜ਼ਾਰ ਯੂਨਿਟ ਤੋਂ ਵੱਧ ਬਿਜਲੀ ਪੈਦਾ ਹੋਵੇਗੀ। ਇਸ ’ਤੇ 40 ਲੱਖ ਰੁਪਏ ਖ਼ਰਚਾ ਆਇਆ ਹੈ। ਇਸ ਦਾ ਰਸਮੀ ਉਦਘਾਟਨ ਅੱਜ ਮੇਅਰ ਬਲਕਾਰ ਸਿੰਘ ਸੰਧੂ ਨੇ ਕੀਤਾ। ਇਸ ਮੌਕੇ ਸੀਐੱਸਆਈਆਰ ਦੇ ਨਿਰਦੇਸ਼ਕ ਪ੍ਰੋਫੈਸਰ ਹਰੀਸ਼ ਰਿਹਾਨੀ ਅਤੇ ਪ੍ਰੋਫੈਸਰ ਐੱਮ.ਕੇ ਝਾਅ ਤੇ ਪ੍ਰੋਫੈਸਰ ਐੱਨ ਤੇਜਾ ਪ੍ਰਕਾਸ਼ ਖਾਸ ਤੌਰ ’ਤੇ ਮੌਜੂਦ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੀਨ ਵਿੱਚ ਭਾਰਤ ਦੇ ਨਵੇਂ ਸਫ਼ੀਰ ਰਾਵਤ ਨੇ ਅਹੁਦਾ ਸੰਭਾਲਿਆ
Next articleਅਮੋਲਕ ਸਿੰਘ ਗਾਖਲ ਤੇ ਗਾਖਲ ਪਰਿਵਾਰ ਵਲੋਂ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਸਖਤ ਨਿੰਦਾ ।