ਸੰਗਰੂਰ (ਸਮਾਜ ਵੀਕਲੀ) ਅੰਧਵਿਸ਼ਵਾਸ ਤੇ ਵਹਿਮ ਭਰਮ ਫੈਲਾਅ ਕਿ ਆਮ ਲੋਕਾਂ ਦੀ ਆਰਥਿਕ, ਮਾਨਸਿਕ ਅਤੇ ਸਰੀਰਕ ਲੁੱਟ ਕਰ ਰਹੇ ਪਾਖੰਡੀ ਬਾਬੇ, ਤਾਂਤਰਿਕ, ਜੋਤਿਸ਼ੀ ਅਤੇ ਅਖਾਉਤੀ ਪੁੱਛਾਂ ਦੇਣ ਵਾਲਿਆਂ ਉਤੇ ਡਰੱਗ ਐਂਡ ਮੈਜਿਕ ਰੈਮਡੀ ਐਕਟ 1954 ਲਾਗੂ ਕਰਨ ਤੇ ਸੰਵਿਧਾਨ ਦੇ ਆਰਟੀਕਲ 51 ਏ (ਐਚ ) ਅਨੁਸਾਰ ਅੰਧਵਿਸ਼ਵਾਸਾਂ ਵਿਰੋਧੀ ਕਾਨੂੰਨਾਂ ਨੂੰ ਵਿਗਿਆਨਿਕ ਵਿਚਾਰਾਂ ਦੇ ਪ੍ਰਚਾਰ ਪ੍ਰਸਾਰ ਲਈ ਲਾਗੂ ਕਰਨ ਲਈ ਜ਼ੋਨ ਮੁਖੀ ਮਾਸਟਰ ਪਰਮ ਵੇਦ ਦੀ ਅਗਵਾਈ ਵਿੱਚ ਸੰਗਰੂਰ , ਸੁਨਾਮ, ਦਿੜ੍ਹਬਾ, ਲੌਂਗੋਵਾਲ, ਛਾਜਲੀ ਇਕਾਈਆਂ ਦੇ ਮੇਂਬਰਾਂ ਜੂਝਾਰ ਸਿੰਘ ਸੂਬਾ ਆਗੂ,ਬਲਵੀਰ ਲੌਂਗੋਵਾਲ,ਸੁਰਿੰਦਰ ਪਾਲ, ਸੀਤਾ ਰਾਮ ਬਾਲਦ ਕਲਾਂ, ਗੁਰਦੀਪ ਸਿੰਘ ਲਹਿਰਾ, ਲੈਕਚਰਾਰ ਕ੍ਰਿਸ਼ਨ ਸਿੰਘ, ਵਿਸ਼ਵ ਕਾਂਤ, ਮਾਸਟਰ ਰਣਜੀਤ ਸਿੰਘ, ਪਰਮਿੰਦਰ ਸਿੰਘ, ਮਨਧੀਰ ਸਿੰਘ, ਗੁਰਜੰਟ ਸਿੰਘ,ਆਦਿ ਨੇ ਡਿਪਟੀ ਕਮਿਸ਼ਨਰ ਸੰਗਰੂਰ ਪੂਨਮਦੀਪ ਕੌਰ ਨੂੰ ਮੰਗ ਪੱਤਰ ਦਿੱਤਾ । ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਤਰਕਸ਼ੀਲ ਸੁਸਾਇਟੀ ਇੱਕ ਵਿਗਿਆਨਕ ਸੋਚ ਆਧਾਰਿਤ ਸਮਾਜਿਕ ਸੰਸਥਾ ਹੋਣ ਦੇ ਨਾਤੇ ਭਾਰਤੀ ਸੰਵਿਧਾਨ ਦੀ ਧਾਰਾ 51-ਏ (ਐਚ) ਅਨੁਸਾਰ ਪਿਛਲੇ 42ਸਾਲਾਂ ਤੋਂ ਸਮਾਜ ਵਿਚ ਵਿਗਿਆਨਕ ਚੇਤਨਾ ਵਿਕਸਿਤ ਕਰਨ ਅਤੇ ਅੰਧਵਿਸ਼ਵਾਸਾਂ, ਗੈਰ ਵਿਗਿਆਨਕ ਘਟਨਾਵਾਂ , ਅਖੌਤੀ ਚਮਤਕਾਰਾਂ , ਨਸ਼ਿਆਂ, ਭਰੂਣ ਹੱਤਿਆ, ਦਾਜ – ਦਹੇਜ ,ਸ਼ੋਰ ਪ੍ਰਦੂਸ਼ਣ ਵਾਤਾਵਰਨ, ਫਿਰਕਾਪ੍ਰਸਤੀ ਆਦਿ ਸਮਾਜਿਕ ਕੁਰੀਤੀਆਂ ਨੂੰ ਜੜ੍ਹੋਂ ਖਤਮ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਆਪਣੇ ਪ੍ਰੈੱਸ ਬਿਆਨ ਰਾਹੀਂ ਲੋਕਾਂ ਨੂੰ ਅਖੌਤੀ ਸਿਆਣਿਆਂ ਦੀ ਝੂਠੀਆਂ, ਭਰਮਾਊ ਗੱਲਾਂ ਦੇ ਮੱਕੜ ਜਾਲ,ਵਿਸ਼ਵਾਸ਼ਾਂ, ਵਹਿਮਾਂ ਭਰਮਾਂ ਤੇ ਰੂੜ੍ਹੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿਚ ਆਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਕੋਲ ਕੋਈ ਵੀ ਗੈਬੀ ਸ਼ਕਤੀ ਨਹੀਂ ਹੁੰਦੀ ਜਿਸ ਨਾਲ ਉਹ ਕਿਸੇ ਦਾ ਵਿਗਾੜ ਜਾਂ ਸੰਵਾਰ ਸਕਦਾ ਹੋਵੇ।ਉਨ੍ਹਾਂ ਕਿਹਾ ਕਿ ਇੱਥੇ ਕੁਦਰਤੀ ਤੇ ਸਮਾਜਿਕ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਦੇ ਕਾਰਨ ਜਾਨਣਾ ਵਿਗਿਆਨਕ ਸੋਚ ਹੈ।
ਮਾਸਟਰ ਪਰਮਵੇਦ ਤਰਕਸ਼ੀਲ ਆਗੂ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



