ਦੁਨੀਆਂ ਰੰਗ ਬਰੰਗੀ

  ਸੁਖਦੇਵ ਸਿੰਘ ਭੁੱਲੜ
(ਸਮਾਜ ਵੀਕਲੀ) 
ਇਹ ਦੁਨੀਆਂ ਰੰਗ ਬਰੰਗੀ ਏ,
ਕੋਈ ਅਮਲੀ ਏ, ਕੋਈ ਭੰਗੀ ਏ।
ਕਿਸੇ ਦੀ ਸੱਸ ਤੰਗ ਕਰੇ
ਕਿਸੇ ਦੀ ਨੂੰਹ ਲਫੰਗੀ ਏ।
ਕੋਈ ਜਿੰਦ ਫੁੱਲਾਂ ਸੰਗ ਹਸਦੀ ਏ,
ਕੋਈ ਸੂਲੀ ਉੱਤੇ ਟੰਗੀ ਏ।
ਕੋਈ ਲੋੜ ਤੋਂ ਜਿਆਦਾ ਸਿੱਧਾ ਏ,
ਕੋਈ ਹੱਦੋਂ ਵੱਧ ਕੇ ਢੰਗੀ ਏ।
ਕੋਈ ਧੋਖੇਧੜੀਆਂ ਕਰਦਾ ਏ,
ਕੋਈ ਗੈਰਾਂ ਖਾਤਰ ਮਰਦਾ ਏ।
ਕੋਈ ਹਾਰੀ ਬਾਜ਼ੀ ਜਿੱਤ ਲੈਂਦਾ,
ਕੋਈ ਜਿੱਤੀ ਬਾਜ਼ੀ ਹਰਦਾ ਏ।
ਕੋਈ ਅੱਧਾ ਭੁੱਖਾ ਸੌਂ  ਜਾਂਦਾ,
ਕੋਈ ਖਾਂਦਾ ਨਖਰੇ ਕਰਦਾ ਏ।
ਕੋਈ ਪੈਸੇ ਦੇ ਵਿਚ ਖੇਡ ਰਿਹਾ,
ਕੋਈ ਮੰਗਤਾ ਬਣਿਆ ਦਰ-ਦਰ ਦਾ ਏ।
ਕੋਈ ਚਿੰਤਾ ਵਿਚ ਗ੍ਰੱਸਿਆ ਏ,
ਕੋਈ ਖੁਸ਼ੀ ‘ਚ ਫੁੱਲਿਆ ਫਿਰਦਾ ਏ।
ਕੋਈ ਬੈਠਾ ਵਿੱਚ ਇਬਾਦਤ ਏ,
ਕੋਈ ਰੱਬ ਨੂੰ ਭੁੱਲਿਆ ਫਿਰਦਾ ਏ।
ਕੋਈ ਮਹਿਲਾਂ ਵਿਚ ਨਿਵਾਸ ਕਰੇ,
ਕੋਈ ਧੂੜ ‘ ਚ ਰੁਲਿਆ ਫਿਰਦਾ ਏ।
ਕੋਈ ਮਸਤ, ਮਾਣਦਾ ਰੰਗਰਲੀਆਂ,
ਕੋਈ ਡੁਲਿਆ- ਡੁਲਿਆ ਫਿਰਦਾ ਏ।
ਕੋਈ ਮਹਿਲਾਂ ਦੇ ਵਿਚ ਰਹਿੰਦਾ ਏ,
ਕੋਈ ਝੁੱਗੀਆਂ ਦੇ ਵਿਚ ਵੱਸ ਰਿਹਾ।
ਕੋਈ ਸੋਗ ‘ਚ ਡੁੱਬਿਆ ਫਿਰਦਾ ਏ,
ਕੋਈ ਵਿਚ ਮਹਿਫਲਾਂ ਹੱਸ ਰਿਹਾ।
ਕੋਈ ਕਾਜ ਸਵਾਰੇ ਲੋਕਾਂ  ਦੇ,
ਕੋਈ ਫਨੀਅਰ ਬਣਕੇ ਡੱਸ ਰਿਹਾ।
ਕੋਈ ਰਾਜਾ ਬਣਕੇ ਲੁੱਟ ਰਿਹਾ,
ਕੋਈ ‘ਭੁੱਲੜ’ ਬਣਕੇ ਦੱਸ ਰਿਹਾ।
ਸੁਖਦੇਵ ਸਿੰਘ  “ਭੁੱਲੜ”
ਸੁਰਜੀਤ ਪੁਰਾ ਬਠਿੰਡਾ 
9417046117
Previous articleਚੱਕਦੇ ਹਾਕੀ ਇੰਡੀਆ
Next articleਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਵਿਖੇ ਕਵਿਤਾ ਤੇ ਭਾਸ਼ਣ ਕਲਾ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ