ਕਪੂਰਥਲਾ,(ਸਮਾਜ ਵੀਕਲੀ) ( ਕੌੜਾ )– ਦਿ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੀ ਵਿਸ਼ੇਸ਼ ਮੀਟਿੰਗ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਸੋਢੀ ਦੀ ਅਗਵਾਈ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਕੀਤੀ ਗਈ । ਜਿਸ ਵਿਚ ਐਸੋਸੀਏਸ਼ਨ ਦੇ ਜਨਰਲ ਸਕੱਤਰ ਲਕਸ਼ਮੀ ਨੰਦਨ , ਮੁੱਖ ਸਲਾਹਕਾਰ ਨਰੇਸ਼ ਹੈਪੀ ,ਸੀਨੀਅਰ ਮੀਤ ਪ੍ਰਧਾਨ ਦੀਪਕ ਧੀਰ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਾਡੀ, ਸਤਪਾਲ ਕਾਲਾ, ਵਰੁਣ ਸ਼ਰਮਾ ਮੀਤ ਪ੍ਰਧਾਨ , ਜਤਿੰਦਰ ਸੇਠੀ ਮੀਤ ਪ੍ਰਧਾਨ , ਸਿਮਰਨ ਸਿੰਘ ਸੰਧੂ ਖਜਾਨਚੀ, ਰਾਕੇਸ਼ ਕੁਮਾਰ ਮੁੱਖ ਖਜਾਨਚੀ,ਜੁਆਇਟ ਸੈਕਟਰੀ ਅਰਵਿੰਦ ਪਾਠਕ, ਮਾਸਟਰ ਜਗਮੋਹਨ ਸਿੰਘ ਜਾਂਗਲਾ ਸੈਕਟਰੀ, ਮਾਸਟਰ ਕੰਵਲਪ੍ਰੀਤ ਸਿੰਘ ਕੌੜਾ, ਚੰਦਰ ਮੜ੍ਹੀਆ, ਨਿਰਮਲ ਸਿੰਘ ਹੈਪੀ, ਅਮਰਜੀਤ ਸਿੰਘ ਸੁਲਤਾਨਪੁਰ, ਅਮਰਜੀਤ ਸਿੰਘ ਢੋਟ, ਤਰਸੇਮ ਸਿੰਘ ਥਿੰਦ , ਜਰਨੈਲ ਸਿੰਘ ਗਿੱਲ , ਓਮ ਪ੍ਰਕਾਸ਼ ਆਦਿ ਪੱਤਰਕਾਰ ਸਾਹਿਬਾਨ ਨੇ ਸ਼ਿਰਕਤ ਕੀਤੀ । ਇਸ ਮੀਟਿੰਗ ਵਿਚ ਸਰਬ ਸੰਮਤੀ ਨਾਲ ਸਾਰੇ ਹੀ ਪੱਤਰਕਾਰ ਸਾਹਿਬਾਨ ਨੇ ਦਿ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਨਵੇ ਮੈਂਬਰ ਬਣਾਉਣ ਲਈ ਅਤੇ ਪਹਿਲਾਂ ਬਣੇ ਹੋਏ ਮੈਂਬਰਾਂ ਦੀਆਂ ਅਦਾਰਿਆਂ ਦੀਆਂ ਆਈ.ਡੀ. ਦੀ ਜਾਂਚ ਕਰਨ ਲਈ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ । ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਦੀਪਕ ਧੀਰ ਤੇ ਬਲਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਸਮੂਹ ਪੱਤਰਕਾਰਾਂ ਦੀ ਪੁਰਜੋਰ ਮੰਗ ਤੇ ਸਰਬ ਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਕੋਈ ਵੀ ਪੱਤਰਕਾਰ ਜੋ ਕਿ ਦਿ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਦਾ ਨਵਾਂ ਮੈਂਬਰ ਬਣਨਾ ਚਾਹੁੰਦਾ ਹੈ , ਉਸਦੇ ਸਬੰਧਤ ਅਦਾਰੇ ਵੱਲੋਂ ਜਾਰੀ ਆਈ. ਡੀ. ਅਤੇ ਤਹਿਸ਼ੁਦਾ ਸ਼ਰਤਾਂ ਅਨੁਸਾਰ ਬਣਾਇਆ ਪ੍ਰੋਫਾਰਮਾਂ ਭਰ ਕੇ ਦੇਣਾ ਜਰੂਰੀ ਹੋਵੇਗਾ ਤੇ ਇਸੇ ਤਰ੍ਹਾਂ ਹੀ ਵਰਕਿੰਗ ਐਸੋਸੀਏਸ਼ਨ ਦੇ ਪਹਿਲਾਂ ਬਣਾਏ ਹੋਏ ਸਾਰੇ ਹੀ ਮੈਂਬਰਾਂ ਦੀਆਂ ਅਦਾਰਿਆਂ ਦੀਆਂ ਆਈ.ਡੀ. ਤੇ ਛਪਦੀਆਂ ਖਬਰਾਂ ਸਬੰਧੀ ਕਮੇਟੀ ਜਾਂਚ ਕਰੇਗੀ ਤੇ ਜੋ ਵੀ ਜਾਇਜ ਹੋਣਗੇ , ਉਹੀ ਨਵੇ ਮੈਂਬਰ ਭਵਿੱਖ ਵਿਚ ਮਾਨਤਾ ਲਿਸਟ ਵਿਚ ਰੱਖੇ ਜਾਣਗੇ ।ਉਨ੍ਹਾਂ ਇਹ ਵੀ ਦੱਸਿਆ ਕਿ ਫਿਲਹਾਲ ਮੈਂਬਰਸ਼ਿਪ ਰੱਦ ਨਹੀ ਹੋਵੇਗੀ ਤੇ ਅਗਲੀਆਂ ਮੀਟਿੰਗਾਂ ਵਿਚ ਸਰਬ ਸੰਮਤੀ ਨਾਲ ਹੋਰ ਫੈਸਲੇ ਲਏ ਜਾਣਗੇ ।
ਵਰਕਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਲਕਸ਼ਮੀ ਨੰਦਨ , ਸਕੱਤਰ ਜਗਮੋਹਨ ਸਿੰਘ ਜਾਂਗਲਾ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਸਬੰਧੀ 3 ਮੈਂਬਰੀ ਕਮੇਟੀ ਪਹਿਲਾਂ ਹੀ ਬਣਾਈ ਗਈ ਸੀ , ਜਿਸ ਵਿਚ ਵਰੁਣ ਸ਼ਰਮਾ, ਬਲਵਿੰਦਰ ਸਿੰਘ ਲਾਡੀ ਤੇ ਲਖਵੀਰ ਸਿੰਘ ਲੱਖੀ ਕਮੇਟੀ ਮੈਂਬਰ ਬਣਾਏ ਗਏ ਸਨ ਤੇ ਉਸ ਵਿਚ ਹੋਰ ਵਾਧਾ ਕਰਦੇ ਹੋਏ ਤਿੰਨ ਹੋਰ ਨਵੇ ਕਮੇਟੀ ਮੈਂਬਰ ਸਤਪਾਲ ਕਾਲਾ , ਬਲਵਿੰਦਰ ਸਿੰਘ ਧਾਲੀਵਾਲ ਤੇ ਅਰਵਿੰਦ ਪਾਠਕ ਬਣਾਏ ਗਏ ਹਨ । ਇਹ ਕਮੇਟੀ ਆਪਣੀ ਰਿਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਦੇਵੇਗੀ ਤੇ ਇਸਤੇ ਸਰਬ ਸੰਮਤੀ ਨਾਲ ਵਿਚਾਰ ਵਟਾਂਦਰਾ ਕਰਕੇ ਅਗਲੇ ਫੈਸਲੇ ਲਾਗੂ ਕੀਤੇ ਜਾਣਗੇ ਤਾਂ ਜੋ ਲੋੜੀਂਦੇ ਸੁਧਾਰ ਮਿਲ ਜੁਲ ਕੇ ਕੀਤੇ ਜਾ ਸਕਣ । ਇਸ ਕਾਰਜ ਲਈ ਤਿੰਨ ਮਹੀਨੇ ਦਾ ਸਮਾਂ ਤਹਿ ਕੀਤਾ ਗਿਆ ਹੈ । ਜਨਰਲ ਸਕੱਤਰ ਲਕਸ਼ਮੀ ਨੰਦਨ ਨੇ ਹੋਰ ਦੱਸਿਆ ਕਿ ਜਿਹੜੇ ਪੱਤਰਕਾਰ ਐਸੋਸੀਏਸ਼ਨ ਦੀਆਂ ਬੁਲਾਈਆਂ ਗਈਆਂ ਲਗਾਤਾਰ ਤਿੰਨ ਮੀਟਿੰਗਾਂ ਵਿਚ ਨਹੀ ਆਉਣਗੇ , ਉਨ੍ਹਾਂ ਨੂੰ ਪਹਿਲੀ ਵਾਰ 500 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ ਤੇ ਉਸਤੋਂ ਬਾਅਦ ਵੀ ਮੀਟਿੰਗ ਵਿਚ ਨਾ ਆਉਣ ਵਾਲੇ ਮੈਂਬਰ ਨੂੰ 6 ਮੈਂਬਰੀ ਅਨੁਸ਼ਾਸ਼ਨੀ ਕਮੇਟੀ ਅੱਗੇ ਆਪਣਾ ਸਪੱਸ਼ਟੀਕਰਨ ਦੇਣਾ ਪਵੇਗਾ , ਤੇ ਕਮੇਟੀ ਦੀ ਰਿਪੋਰਟ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj