ਧਰਤੀ ਦੇ ਬੋਲ

  (ਸਮਾਜ ਵੀਕਲੀ)        

ਮੈਂ
ਵੇਖ ਰਹੀ ਹਾਂ
ਦੁਮੇਲ ਉੱਪਰ
ਸਫ਼ੈਦ ਬੱਦਲ਼
ਮੁਰਗਿਆਂ ਵਾਂਗ ਛਾਤੀਆਂ ਤਾਣੀ
ਆਪਣੇ ਢਿੱਡਾਂ ਅੰਦਰ
ਮੀਂਹ ਦੇ ਦਾਣੇ ਲੁਕਾਈਂ
ਕਿਤੇ ਦੂਰ ਤੁਰੇ ਜਾ ਰਹੇ ਨੇ
ਮੈਥੋਂ ਨਰਾਜ਼ ਹੋ ਕੇ।
ਹੇ!
ਮੁਟਿਆਲ਼ੇ ਬੱਦਲ਼ੋ
ਨਰਾਜ਼ ਨਾ ਹੋਵੋ
ਮੇਰੀ ਸੁੰਨਮਸਰਾਂ ‘ਚ ਖੜ੍ਹੇ
ਸਰਕੜਿਆਂ ਦੀਆਂ ਕਲਗੀਆਂ
ਉਡੀਕ ਰਹੀਆਂ ਨੇ
ਤੁਹਾਡੀਆਂ ਇਸ਼ਕ ਨਿਆਜਾਂ ਨੂੰ
ਸਰਕੜਿਆਂ ਦੇ
ਜੰਗ਼ਲ ਨੂੰ ਆਉਂਦੀ ਪਗਡੰਡੀਏ
ਬਸ ਤੂੰ
ਆਪਣੇ ਉਪਰ ਰੋੜਾਂ ਦੀ ਚਾਦਰ ਨਾ ਲਵੀਂ
ਕੋਈ ਉਮੀਦ
ਮੁਸਾਫ਼ਰ ਬਣ ਕੇ
ਮੇਰੇ ਲਈ ਆਵੇਗੀ
ਤੇ
ਮੇਰਾ ਕੱਲਰਪਣ  ਉਸਦੀਆਂ
ਅਤਿ੍ਪਤੀਆਂ ਨੂੰ ਤਿ੍ਪਤ ਕਰਨ ਦਾ
ਵਸੀਲਾ ਬਣੇਗਾ
ਬਲ਼ਦੀਆਂ ਰੁੱਤਾਂ ‘ਚ।
   ਰਾਮਪਾਲ ਸ਼ਾਹਪੁਰੀ
   9914886310

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੀੜਾਂ
Next articleਹਲਕਾ ਫਿਲੌਰ ਦੇ ਟਕਸਾਲੀ ਨਿਰੋਲ ਤੇ ਪੁਰਾਣੇ ਆਗੂਆ ਨੇ ਸੰਧੂ ਦੀ ਅਗਵਾਈ ‘ਚ ਕੀਤੀ ਮੀਟਿੰਗ