ਨਵੀਂ ਦਿੱਲੀ (ਸਮਾਜ ਵੀਕਲੀ) : ਵੈਟਰਨ ਅਦਾਕਾਰ ਸਤੀਸ਼ ਕੌਸ਼ਿਕ ਦੀ ਮੌਤ ਦੇ ਸਬੰਧ ਵਿੱਚ ਫਾਰਮਹਾਊਸ ਦੇ ਮਾਲਕ ਵਿਕਾਸ ਬਾਲੂ ਦੀ ਦੂਸਰੀ ਪਤਨੀ ਨੇ ਆਪਣੇ ਪਤੀ ’ਤੇ ਗੰਭੀਰ ਦੋਸ਼ ਲਾਏ ਹਨ ਕਿ ਅਦਾਕਾਰ ਦੀ ਮੌਤ ਵਿੱਚ ਉਸ ਦੇ ਪਤੀ ਦਾ ਵੀ ਕਥਿਤ ਤੌਰ ’ਤੇ ਹੱਥ ਹੈ। ਉਸ ਨੇ ਪੁਲੀਸ ਨੂੰ ਇਸ ਸਬੰਧ ਵਿੱਚ ਸ਼ਿਕਾਇਤ ਵੀ ਲਿਖਵਾਈ ਹੈੇ ਜਿਸ ਮਗਰੋਂ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਕਾਸ ਮਾਲੂ ਦੀ ਪਤਨੀ ਨੇ ਦੱਸਿਆ ਕਿ ਉਸ ਨੇ ਸਤੀਸ਼ ਕੌਸ਼ਿਕ ਦੀ ਮੌਤ ਦੇ ਸਬੰਧ ਵਿਚ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਵਿਕਾਸ ਮਾਲੂ ਦੇ ਫਾਰਮਹਾਊਸ ’ਤੇ ਇਕ ਸਮਾਗਮ ਲਈ ਸਤੀਸ਼ ਕੌਸ਼ਿਕ ਆਇਆ ਸੀ ਜਿਥੇ ਉਸ ਦੀ ਤਬੀਅਤ ਵਿਗੜ ਗਈ। ਫਾਰਮਹਾਊਸ ਵਿੱਚ ਇਤਰਾਜ਼ਯੋਗ ਦਵਾਈਆਂ ਵੀ ਮਿਲੀਆਂ ਸਨ। ਪਤਨੀ ਨੇ ਦੱਸਿਆ ਕਿ ਵਿਕਾਸ ਮਾਲੂ ਤੇ ਸਤੀਸ਼ ਕੌਸ਼ਿਕ ਵਿਖਾਲੇ ਕਾਰੋਬਾਰੀ ਸਬੰਧ ਸਨ ਤੇ ਦੋਹਾਂ ਵਿਚਕਾਰ ਆਰਥਿਕ ਵਿਵਾਦ ਵੀ ਸੀ। ਜ਼ਿਕਰਯੋਗ ਹੈ ਕਿ ਵਿਕਾਸ ਮਾਲੂ ਦੀ ਦੂਜੀ ਪਤਨੀ ਨੇ ਆਪਣੇ ਪਤੀ ’ਤੇ ਸਰੀਰਕ ਸ਼ੋਸ਼ਣ ਦੇ ਦੋਸ਼ ਵੀ ਲਾਏ ਸਨ ਤੇ ਇਸ ਸਬੰਧ ਵਿੱਚ ਪੁਲੀਸ ਨੂੰ ਸ਼ਿਕਾਇਤ ਵੀ ਲਿਖਵਾਈ ਹੋਈ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly