ਸਮੂਹ ਇਲਾਕਾ ਨਿਵਾਸੀਆਂ ਨੇ ਹੌਲੇ ਮੁਹੱਲੇ ਤੇ ਲੰਗਰ ਲਗਾਇਆ ਸੰਗਤਾਂ ਲਈ ਡਾ ਕਲਸੀ ਦੀ ਟੀਮ ਵੱਲੋਂ ਮੈਡੀਕਲ ਕੈਂਪ ਲਗਾਇਆ

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾ ) ਸਮੂਹ ਇਲਾਕਾ ਨਿਵਾਸੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਦਾਣਾ ਮੰਡੀ ਵਿਖੇ ਚਾਰ ਪਕੌੜੇ ਦਾ ਅਤੇ ਪ੍ਰਸ਼ਾਦੇ ਦਾ ਲੰਗਰ ਹੌਲੇ ਮੁਹੱਲੇ ਦੀ ਖੁਸ਼ੀ ਵਿੱਚ ਲਗਾਇਆ ਗਿਆ। ਇਥੇ ਲੰਗਰ ਦੀ ਸੇਵਾ ਅਤੇ ਚਾਹ ਪਕੌੜਿਆਂ ਦੀ ਸੇਵਾ ਸਵੇਰੇ ਤੋਂ ਲੈਕੇ ਅੱਧੀ ਰਾਤ ਤੱਕ ਚਲਦੀ ਰਹਿੰਦੀ ਹੈ।ਸ੍ਰੀ ਅਨੰਦਪੁਰ ਸਾਹਿਬ ਦੇ ਆਉਣ ਅਤੇ ਜਾਣ ਵਾਲੀਆਂ ਸੰਗਤਾਂ ਦੀ ਬਹੁਤ ਸੇਵਾ ਹੁੰਦੀ ਹੈ। ਇਹ ਲੰਗਰ ਇਸੇ ਤਰ੍ਹਾਂ ਲਗਾਤਾਰ ਹੌਲੇ ਮੁਹੱਲੇ ਦਾ ਮੇਲਾ ਜਦੋਂ ਤੱਕ ਨਹੀਂ ਮੁੱਕਦਾ ਨਿਰਾਤਰ ਚੱਲਦਾ ਰਹਿੰਦਾ ਹੈ। ਸੰਗਤਾਂ ਲਈ ਡਾ ਕਲਸੀ ਦੀ ਟੀਮ ਨੇ ਮੈਡੀਕਲ ਕੈਂਪ ਲਗਾਇਆ ਹੋਇਆ ਹੈ ਜਿਹੜਾ ਵੀ ਸੰਗਤ ਵਿੱਚੋਂ ਕੋਈ ਬਿਮਾਰ ਹੁੰਦਾ ਹੈ ਜਾਂ ਲੱਤਾਂ ਬਾਹਾਂ ਦੁੱਖਦੀਆ ਹਨ ਉਹ ਡਾਕਟਰ ਸਾਹਿਬ ਠੀਕ ਕਰਦੇ ਹਨ ਹੋਰ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਉਥੇ ਹੀ ਹੁੰਦਾ ਹੈ। ਸੰਗਤ ਦੀ ਸੇਵਾ ਕਰਨ ਵਾਲੀਆਂ ਬੀਬੀਆਂ ਨੇ ਬਰਤਨਾਂ ਨੂੰ ਸਾਫ਼ ਕਰਨ ਵਿੱਚ ਸੇਵਾ ਕਰਨ ਵਿੱਚ ਬਹੁਤ ਯੋਗਦਾਨ ਪਾਇਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਿੱਖ ਨੈਸ਼ਨਲ ਕਾਲਜ ਬੰਗਾ ਦੇ ਪੰਜਾਬੀ ਵਿਭਾਗ ਅਤੇ ਐਨ ਐਸ ਐਸ ਵਿੰਗ ਵਲੋਂ ਨੁੱਕੜ ਨਾਟਕ ਕਰਵਾਇਆ
Next articleਬੁੱਧ ਚਿੰਤਨ