ਵੋਟਾਂ ਆ ਗਈਆਂ ਨੇੜੇ

ਦਲਜੀਤ ਵਹੀਣੀ ਵਾਲੀਆਂ

(ਸਮਾਜ ਵੀਕਲੀ)

ਹੁਣ ਵਿਕਾਸ ਦੇ ਕੰਮ ਸ਼ੁਰੂ ਹੋ ਗਏ
ਲੱਗ ਗਏ ਲੀਡਰ ਮਾਰਨ ਗੇੜੇ।
ਹੈਰਾਨੀ ਦੀ ਗੱਲ ਨਹੀਂ ਭਰਾਵੋ
ਬਸ,ਵੋਟਾਂ ਆ ਗਈਆਂ ਨੇੜੇ।

ਕਾਰਾਂ ਵਿੱਚ ਬਹਿਕੇ ਸੀ ਜੋ
ਲੰਘਦੇ ਸੀ ਧੂੜ ਉਡਾਕੇ।
ਹੁਣ ਆ ਕੇ ਬਹਿਣ ਲੱਗੇ
ਵਿਹੜੇ ਵਿੱਚ ਮੰਜੇ ਤੇ ਆਕੇ।
ਹੁਣ ਮੁਸ਼ਕ ਆਉਣੋਂ ਹੱਟਿਆ
ਹੋ ਹੋ ਕੇ ਬਹਿੰਦੇ ਨੇੜੇ।
ਹੈਰਾਨੀ ਦੀ ਗੱਲ ਨਹੀਂ ਭਰਾਵੋ
ਬਸ,ਵੋਟਾਂ ਆ ਗਈਆਂ ਨੇੜੇ।

ਬੰਦ ਪੈਨਸ਼ਨਾਂ ਵੰਡਣ ਲੱਗੇ
ਨਵੀਆਂ ਲੱਗੇ ਪਏ ਲਾਉਣ।
ਸੜਕਾਂ, ਗਲੀਆਂ, ਨਾਲੀਆਂ
ਨਵੀਆਂ ਲੱਗ ਪਏ ਬਣਾਉਣ।
ਹੁਣ ਤਾਂ ਆ ਆ ਕੇ ਢੁਕਦੇ
ਹਰ ਇਕ ਦੇ ਆ ਵਿਹੜੇ।
ਹੈਰਾਨੀ ਦੀ ਗੱਲ ਨਹੀਂ ਭਰਾਵੋ
ਬਸ,ਵੋਟਾਂ ਆ ਗਈਆਂ ਨੇੜੇ।

ਵਿਰੋਧੀਆਂ ਨੂੰ ਨਿੰਦਦੇ ਭੰਡਦੇ
ਆਪ ਬਣਦੇ ਮੀਆਂ ਮਿੱਠੂ।
ਨਾਲ ਲੈਕੇ ਤੁਰੇ ਫਿਰਦੇ
ਚਮਚਿਆਂ ਦੇ ਨੇ ਪਿੱਠੂ।
ਸਟੇਜਾਂ ਤੇ ਭਾਸ਼ਨ ਕਰਕੇ
ਕਰਦੇ ਐਲਾਨ ਹੁਣ ਬਥੇਰੇ।
ਹੈਰਾਨੀ ਦੀ ਗੱਲ ਨਹੀਂ ਭਰਾਵੋ
ਬਸ,ਵੋਟਾਂ ਆ ਗਈਆਂ ਨੇੜੇ।

ਜੋ ਅੱਖ ਨਹੀਂ ਸੀ ਮਿਲਾਂਉਦੇ
ਹੁਣ ਹੱਥ ਫਿਰਦੇ ਜੋੜਦੇ।
ਭੱਜ ਭੱਜ ਕੇ ਸਭ ਨੂੰ ਮਿਲਦੇ
ਘਰ,ਗਲੀ, ਮੁੱਹਲੇ, ਮੋੜਤੇ।
ਕਿਸੇ ਨੂੰ ਸੁੱਬਾ ਕਿਸੇ ਨੂੰ ਸ਼ਾਮੀ
ਕਿਸੇ ਨੂੰ ਮਿਲਦੇ ਵਿੱਚ ਹਨੇਰੇ।
ਹੈਰਾਨੀ ਦੀ ਗੱਲ ਨਹੀਂ ਭਰਾਵੋ
ਬਸ,ਵੋਟਾਂ ਆ ਗਈਆਂ ਨੇੜੇ।

ਜਿਵੇਂ ਸੌਂਣ ਦੇ ਅੰਨ੍ਹੇ ਨੂੰ
ਚਾਰੇ ਪਾਸੇ ਦਿੱਸੇ ਹਰਿਆਲੀ।
ਹੁਣ ਨਹੀਂ ਏਹਨਾਂ ਦਿੱਸਦਾ
ਕੋਈ ਵੀ ਵੋਟਾਂ ਵੱਲੋਂ ਖਾਲੀ।
ਛੱਡੋ ਕਹਿੰਦੇ ਪਿੱਛਲੀਆਂ ਗੱਲਾਂ
ਮੁੱਕਾ ਦਿਉ ਹੁਣ ਝਗੜੇ ਝੇੜੇ।
ਹੈਰਾਨੀ ਦੀ ਗੱਲ ਨਹੀਂ ਭਰਾਵੋ
ਬਸ,ਵੋਟਾਂ ਆ ਗਈਆਂ ਨੇੜੇ।

ਸਾਡੇ ਚਾਰ ਸਾਲ ਵਿੱਚ ਜਿੰਨਾ
ਹਾਲ ਨਹੀਂ ਸਾਡਾ ਕਦੇ ਪੁੱਛਿਆ।
ਨਸ਼ੇ,ਰੇਤਾ,ਬਜਰੀ ਬਲੈਕ ਵੇਚੀ
ਧਰਨਿਆਂ ਤੇ ਲੋਕਾਂ ਨੂੰ ਕੁੱਟਿਆ।
ਹੁਣ ਤਾਂ ਆ ਕੇ ਲਾਕੇ ਬਹਿ ਗਏ
ਆਪ ਗਲੀ ਗਲੀ ਵਿੱਚ ਡੇਰੇ।
ਹੈਰਾਨੀ ਦੀ ਗੱਲ ਨਹੀਂ ਭਰਾਵੋ
ਬਸ,ਵੋਟਾਂ ਆ ਗਈਆਂ ਨੇੜੇ।

ਵੱਡੀਆਂ ਰੈਲੀਆਂ ਕਰਨ ਲੱਗੇ
ਤੇ ਵੱਡੇ-ਵੱਡੇ ਕਰਨ ਲੱਗੇ ਜਲਸੇ।
ਲੰਮੇ ਲੰਮੇ ਭਾਸ਼ਨਾਂ ਦੇ ਹੁਣ
ਸਭ ਨੇ ਖੋਲ ਲਏ ਬਕਸੇ।
ਦਲਜੀਤ ਵਹਿਣੀ ਵਾਲੀਆ
ਬੀਨ ਵਜਾਉਂਦੇ ਬਣ ਛਪੇਰੇ।
ਹੈਰਾਨੀ ਦੀ ਗੱਲ ਨਹੀਂ ਭਰਾਵੋ
ਬਸ,ਵੋਟਾਂ ਆ ਗਈਆਂ ਨੇੜੇ।

ਦਲਜੀਤ ਵਹਿਣੀ ਵਾਲੀਆ
ਮੋ:ਨੰ:99150-21613

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਰਕਸ਼ੀਲ ਸੁਸਾਇਟੀ ਨੇ ਵਿਦਿਆਰਥੀਆਂ ਦੀ ਚੇਤਨਾ ਹਿਤ ਵਿਦਿਆਰਥੀ ਚੇਤਨਾ ਨਵਾਂ ਵਿਭਾਗ ਬਣਾਇਆ
Next article*ਦੂਰ ਵਜੇਂਦੇ ਢੋਲ (ਪ੍ਰਦੇਸਾਂ ਬਾਰੇ)*