*ਵੋਟਾਂ*

ਗੁਰਚਰਨ ਸਿੰਘ ਧੰਜੂ
 (ਸਮਾਜ ਵੀਕਲੀ)
ਕਾਹਦੀਆਂ ਯਾਰੋ ਵੋਟਾਂ ਆ ਗਈਆਂ
ਹਰ ਪਿੰਡ ਪਿਆ ਪਵਾੜਾ
ਸਰਬਸੰਮਤੀ ਕਰਨ ਨਾਂ ਜਿੱਦੀ ਲੋਕੀਂ
ਕਰਨ ਲੱਗ ਪਏ ਉਜਾੜਾ
ਤਹਿਸੀਲਾਂ ਦਫ਼ਤਰਾਂ ਚ ਭੀੜਾਂ ਹੋਗੀਆਂ
ਲੋਕ ਧੁੱਪ ਵਿੱਚ ਸੜਦੇ ਦੇਖੇ
ਘਰ ਵਿੱਚ ਸ਼ਰਾਬ ਦੇ ਸਟਾਲ ਲਾ ਲਏ
ਕਦੋਂ ਪੂਰੇ ਹੋਣਗੇ ਪੈਸੇ ਦੇ ਲੇਖੇ
ਸਰਬਸੰਮਤੀ ਨੂੰ ਮੈਂ ਢੰਡੋਰਾ ਪੂਰਾ ਪਿੱਟਿਆ
ਕੱਢਿਆ ਬਹੁਤ ਮੈਂ ਹਾੜਾ
ਕਾਹਦੀਆਂ ਯਾਰੋ ਵੋਟਾਂ ਆ ਗਈਆਂ
ਹਰ ਪਿੰਡ ਪਿਆ ਪਵਾੜਾ
ਇਸਤਰੀਆਂ ਦੇ ਕਾਗਜ਼ ਭਰਨ ਵੀ ਗਏ
ਚੌਧਰ ਆਪਣੀ ਇਹਨਾਂ ਵਖਾਉਣੀ
ਕੰਮ ਤਾਂ ਮੂਹਰੇ ਆਦਮੀਆਂ ਕਰਨਾਂ
ਸਿਰਫ਼ ਦਸਖ਼ਤ ਮੋਹਰ ਹੀ ਲਵਾਉਣੀ
ਪਿੰਡ ਦਿਆਂ ਚਾਰ ਚੌਧਰੀਆਂ ਨੇਂ
ਰਾਜਨੀਤੀ ਦਾ ਬਣਾ ਦਿੱਤਾ ਅਖ਼ਾੜਾ
ਕਾਹਦੀਆਂ ਯਾਰੋ ਵੋਟਾਂ ਆ ਗਈਆਂ
ਹਰ ਪਿੰਡ ਪਿਆ ਪਵਾੜਾ
ਮਾੜੇ ਬੰਦੇ ਤੇ ਦਬਾਅ ਪਏ ਪਾਉਂਦੇ
ਆਕੇ ਪੰਜ ਸੱਤ ਉਹਨੂੰ ਬਿਠਾਵਣ
ਤੂੰ ਨਹੀਂ ਜਿੱਤਣਾ ਤੇਰੀਆਂ ਵੋਟਾਂ ਥੋੜੀਆਂ
ਆਪਣੇ ਰਸਤੇ ਚੋਂ ਪਰਾਂ ਹਟਾਵਣ
ਤੂੰ ਨਹੀਂ ਖ਼ਰਚਾ ਕਰ ਸਕਦਾ ਬੱਲਿਆ
ਤੂੰ ਆਰਥਿਕ ਪੱਖੋਂ ਮਾੜਾ
ਕਾਹਦੀਆਂ ਯਾਰੋ ਵੋਟਾਂ ਆ ਗਈਆਂ
ਹਰ ਪਿੰਡ ਪਿਆ ਪਵਾੜਾ
ਗੁਰਚਰਨ ਸਿੰਘ ਧੰਜੂ
Previous articleਨਜ਼ਮ
Next articleਝਨਾਬ ਜਾਂ ਝਨਾਂ ਦਰਿਆ ਦਾ ਨਿਰਮਾਣ ਸਥਾਨ