(ਸਮਾਜ ਵੀਕਲੀ)
ਮਹੀਨਿਆਂ ਬੱਧੀ ਖਿੱਚੀ ਸੀ ਤਿਆਰੀ
ਤਾਂ ਜਾ ਕੇ ਆਈ ਵੋਟਾਂ ਪਾਉਣ ਦੀ ਵਾਰੀ
ਵੋਟਾਂ ਦੀ ਹੁੰਦੀ ਸਭ ਨੂੰ ਖੁਸ਼ੀ ਨਿਆਰੀ
ਲੱਗਦਾ ਦਿਨ ਸੁਧਰਨਗੇ ਇਸ ਵਾਰੀ
ਸਭ ਮਹਿਕਮਿਆਂ ਤੋਂ ਮੁਲਾਜ਼ਮ ਬੁਲਾ ਕੇ
ਰਾਤਾਂ ਨੂੰ ਵੀ ਢੇਰ ਸਾਰਾ ਕੰਮ ਕਰਵਾ ਕੇ
ਵੋਟਰ ਕਾਰਡ ਬਣਵਾਏ ਘਰ ਘਰ ਜਾ ਕੇ
ਬੀ ਐੱਲ ਓ ਦੀ ਪੱਕੀ ਡਿਊਟੀ ਲਗਾ ਕੇ
ਬੜਾ ਖਰਚ ਕਰ ਕੰਮ ਮੁਕੰਮਲ ਕੀਤੇ
ਕਈਆਂ ਦੇ ਦਿਨ ਰਾਤ ਵੀ ਦਫਤਰ ਬੀਤੇ
ਤਾਂ ਜਾ ਕੇ ਹੋਇਆ ਕੰਮ ਸੀ ਪੂਰਾ
ਮੁਲਾਜ਼ਮਾਂ ਬਿਨਾਂ ਰਹਿ ਜਾਂਦਾ ਅਧੂਰਾ
ਜਿਲ੍ਹੇ ਦੇ ਡੀ ਸਾਹਿਬ ਬਣੇ ਮੁੱਖ ਚੋਣ ਅਧਿਕਾਰੀ
ਓਹਨਾਂ ਕਾਰਵਾਈ ਵੋਟਾਂ ਦੀ ਪੂਰੀ ਤਿਆਰੀ
ਤਦ ਜਾ ਕੇ ਆਈ ਵੋਟਾਂ ਪਾਉਣ ਦੀ ਵਾਰੀ
ਕੰਮ ਬੜਾ ਸੀ ਸਭ ਨੇ ਕੀਤੀ ਰਲ਼ ਤਿਆਰੀ
ਚੋਣ ਪਾਰਟੀਆਂ ਬਣ ਗਈਆਂ ਸਭ
ਕਾਗਜ਼ ਪੱਤਰ ਖਾਣਾ ਪੀਣਾ ਤਿਆਰ ਹੋਏ ਸਭ
ਬੜੀ ਔਖੀ ਕਈਆਂ ਨੇ ਚੋਣ ਡਿਊਟੀ ਨਿਭਾਈ
ਪੁਲਿਸ ਮੁਲਾਜਿਮ ਤੇ ਅਫ਼ਸਰ ਜਾਨਣ ਸਭ ਭਾਈ
ਫੇਰ ਵੀ ਖੁਸ਼ ਹੋ ਕੇ ਸਭ ਨੇ ਕੰਮ ਵੋਟਾਂ ਦਾ ਕੀਤਾ
ਭਾਵੇਂ ਇਹ ਸਮਾਂ ਕਈਆਂ ਲਈ ਔਖਾ ਬੀਤਾ
ਦਿਨ ਰਾਤ ਵੋਟਾਂ ਦੇ ਕੰਮ ਤੇ ਲਗਾ ਕੇ
ਤਾਂ ਪਈਆਂ ਇਹ ਵੋਟਾਂ ਜਾ ਕੇ
ਖਰਚ ਬੜਾ ਹੋਇਆ ਇਹਨਾਂ ਵੋਟਾਂ ਉੱਤੇ
ਇਸਦਾ ਭਾਰ ਵੀ ਪੈਣਾ ਸਾਡੀ ਜਨਤਾ ਉੱਤੇ
ਚੁਣੇ ਨੁਮਾਇੰਦਿਆਂ ਤੋਂ ਇਹ ਆਸ ਹੈ ਇੱਕੋ
ਧਰਮਿੰਦਰ ਕੰਮ ਵਿਚ ਇਮਾਨਦਾਰੀ ਰੱਖਿਓ।
ਧਰਮਿੰਦਰ ਸਿੰਘ ਮੁੱਲਾਂਪੁਰੀ 9872000461
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly