ਜਿੱਤ ਸਾਡੀ ਪੱਕੀ ਆ 10 ਮਾਰਚ ਨੂੰ ਸਿਰਫ ਐਲਾਨ ਹੋਣਾ ਬਾਕੀ ਐ

ਸ਼ਹਿਨਾਈ ਪੈਲੇਸ ’ਚ ਅਕਾਲੀ-ਬਸਪਾ ਵੱਲੋਂ ਧੰਨਵਾਦ ਸਮਾਗਮ ਕਰਵਾਇਆ

ਹਲਕੇ ਦੇ ਵੋਟਰਾਂ ਵੱਲੋਂ ਅਕਾਲੀ-ਬਸਪਾ ਨੂੰ ਦਿੱਤੀ ਇਕ-ਇਕ ਵੋਟ ਲਈ ਅਸੀਂ ਹਮੇਸ਼ਾਂ ਰਹਾਂਗੇ ਰਿਣੀ : ਬਲਦੇਵ ਸਿੰਘ ਖੈਹਰਾ

ਫਿਲੌਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪੰਜਾਬ ਵਿਧਾਨ ਸਭਾ ਚੋਣਾਂ 2022 ਦੀਆਂ ਵੋਟਾਂ ਪੈਣ ਮਗਰੋਂ ਵਰਕਰਾਂ ਨਾਲ ਇਕ ਵਿਸ਼ੇਸ ਮੀਟਿੰਗ ਪਿੰਡ ਖੈਹਰਾ ਦੇ ਨਜਦੀਕ ਸ਼ਹਿਨਾਈ ਪੈਲੇਸ ਵਿੱਖੇ ਰੱਖੀ ਗਈ ਜਿਸ ਵਿੱਚ ਹਲਕਾ ਫਿਲੌਰ ਦੇ ਅਕਾਲੀ-ਬਸਪਾ ਆਗੂਆਂ ਸਮੇਤ ਵੋਟਰਾਂ, ਸਪੋਟਰਾਂ ਤੇ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਐਮ.ਐਲ.ਏ. ਬਲਦੇਵ ਸਿੰਘ ਖੈਹਰਾ ਉਮੀਦਵਾਰ ਹਲਕਾ ਫਿਲੌਰ ਨੇ ਮੀਟਿੰਗ ਦੌਰਾਨ ਪੁੱਜੇ ਹਲਕਾ ਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਕਿਹਾ ਕਿ ਹਲਕਾ ਫਿਲੌਰ ਦੇ ਲੋਕਾਂ ਵੱਲੋਂ ਦਿੱਤੇ ਪਿਆਰ ਤੇ ਸਤਿਕਾਰ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਹਲਕੇ ਦੇ ਵੋਟਰਾਂ ਵੱਲੋਂ ਅਕਾਲੀ ਦਲ-ਬਸਪਾ ਗਠਜੋੜ ਨੂੰ ਦਿੱਤੀ ਇਕ-ਇਕ ਵੋਟ ਲਈ ਅਸੀਂ ਸਾਰੇ ਵੋਟਰਾਂ ਦੇ ਹਮੇਸ਼ਾਂ ਰਿਣੀ ਰਹਾਂਗੇ ਤੇ ਭਵਿੱਖ ‘ਚ ਅਕਾਲੀ ਦਲ-ਬਸਪਾ ਦੀ ਲੀਡਰਸ਼ਿਪ ਹਮੇਸ਼ਾ ਹਲਕਾ ਵਾਸੀਆਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੇਗੀ।

ਉਨਾਂ ਕਿਹਾ ਕਿ ਹਲਕਾ ਵਾਸੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਕਾਲੀ ਦਲਬਸਪਾ ਨੂੰ ਵੋਟ ਦਿੱਤੀ ਹੈ ਤੇ ਭਵਿੱਖ ’ਚ ਗਠਜੋੜ ਦੀ ਸਰਕਾਰ ਬਣਨ ਉਪਰੰਤ ਬਿਨਾਂ ਕਿਸੇ ਭੇਦਭਾਵ ਦੇ ਸਭ ਦਾ ਵਿਕਾਸ ਕੀਤਾ ਜਾਵੇਗਾ ਤੇ ਸਭ ਨੂੰ ਸਾਥ ਲੈ ਕੇ ਚੱਲਿਆ ਜਾਵੇਗਾ। ਉਨਾਂ ਕਿਹਾ ਕਿ ਅਕਾਲੀ ਦਲ-ਬਸਪਾ ਦੇ ਵਰਕਰਾਂ ਤੇ ਆਗੂਆਂ ਵੱਲੋਂ ਚੋਣ ਮੁਹਿੰਮ ਦੌਰਾਨ ਜੋ ਦਿਨ-ਰਾਤ ਮੇਹਨਤ ਕੀਤੀ ਗਈ, ਉਸ ਮਿਹਨਤ, ਸਿਦਕ ਅਤੇ ਜਜਬੇ ਨੂੰ ਸਲਾਮ ਕਰਦਾ ਹਾਂ ਜਿਸ ਨਾਲ ਹਲਕਾ ਵਾਸੀਆਂ ਨੇ ਵੀ ਗਠਜੋੜ ਦੇ ਹੱਕ ’ਚ ਫਤਵਾ ਸੁਣਾ ਦਿੱਤਾ ਹੈ ਜਿਸ ਦਾ 10 ਮਾਰਚ ਨੂੰ ਐਲਾਨ ਹੋਣਾ ਬਾਕੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNew technique in sugarcane juice clarification
Next articleNASA’s moon rocket core stage engine retest successful