ਪਾਕਿਸਤਾਨ ਦੇ ਬੀਤੇ 20 ਵਰ੍ਹਿਆਂ ਦੀ ਭੂਮਿਕਾ ਦੀ ਜਾਂਚ ਕਰੇਗਾ ਅਮਰੀਕਾ

ਵਾਸ਼ਿੰਗਟਨ (ਸਮਾਜ ਵੀਕਲੀ): ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਅਮਰੀਕਾ ਇਹ ਦੇਖੇਗਾ ਕਿ ਬੀਤੇ 20 ਵਰ੍ਹਿਆਂ ਵਿੱਚ ਪਾਕਿਸਤਾਨ ਦੀ ਭੂਮਿਕਾ ਕੀ ਰਹੀ ਹੈ। ਦਰਅਸਲ, ਸੰਸਦ ਮੈਂਬਰਾਂ ਨੇ 9/11 ਹਮਲੇ ਬਾਅਦ ਅਫਗਾਨਿਸਤਾਨ ਵਿੱਚ ਪਾਕਿਸਤਾਨ ਦੀ ‘ਦੋਹਰੀ ਨੀਤੀ’ ਵਾਲੀ ਭੂਮਿਕਾ ’ਤੇ ਨਾਰਾਜ਼ਗੀ ਜਤਾਈ ਅਤੇ ਮੰਗ ਕੀਤੀ ਕਿ ਵਾਸ਼ਿੰਗਟਨ ਇਸਲਾਮਾਬਾਦ ਨਾਲ ਰਿਸ਼ਤਿਆਂ ’ਤੇ ਮੁੜ ਵਿਚਾਰ ਕਰੇ। ਸੰਸਦ ਮੈਂਬਰਾਂ ਨੇ ਬਾਇਡਨ ਪ੍ਰਸ਼ਾਸਨ ਤੋਂ ਇਹ ਅਪੀਲ ਵੀ ਕੀਤੀ ਕਿ ਉਹ ਪਾਕਿਸਤਾਨ ਦੇ ਮੁੱਖ ਗੈਰ ਨਾਟੋ ਸਹਿਯੋਗੀ ਦੇ ਦਰਜੇ ’ਤੇ ਵੀ ਮੁੜ ਵਿਚਾਰ ਕਰੇ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁੱਖ ਮੰਤਰੀ ਦੁਖੀ ਹਨ ਕਿ ਅਹੁਦੇ ’ਤੇ ਰਹਿਣਗੇ ਜਾਂ ਨਹੀਂ: ਗਡਕਰੀ
Next articleਵਾਸ਼ਿੰਗਟਨ ਵਿੱਚ 24 ਸਤੰਬਰ ਨੂੰ ਕੁਆਡ ਸੰਮੇਲਨ ’ਚ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਮੋਦੀ