(ਸਮਾਜ ਵੀਕਲੀ): ਚੀਨ ਨੇ ਯੂਕਰੇਨ ’ਤੇ ਹਮਲੇ ਲਈ ਰੂਸ ਦਾ ਸਾਥ ਦਿੰਦਿਆਂ ਕਿਹਾ ਹੈ ਕਿ ਜੰਗ ਲਈ ਅਮਰੀਕਾ ਅਤੇ ਉਸ ਦੇ ਭਾਈਵਾਲ ਦੋਸ਼ੀ ਹਨ। ਉਸ ਨੇ ਵੀਰਵਾਰ ਨੂੰ ਰੂਸ ਤੋਂ ਕਣਕ ਮੰਗਵਾਉਣ ਨੂੰ ਪ੍ਰਵਾਨਗੀ ਦੇ ਕੇ ਆਪਣੀ ਦੋਸਤੀ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ। ਚੀਨ ਦੇ ਇਸ ਕਦਮ ਨਾਲ ਰੂਸ ’ਤੇ ਪੱਛਮੀ ਮੁਲਕਾਂ ਦੀਆਂ ਪਾਬੰਦੀਆਂ ਦੇ ਸੰਭਾਵੀ ਅਸਰ ਘੱਟ ਸਕਦੇ ਹਨ। ਚੀਨ ਨੇ ਹੋਰ ਧਿਰਾਂ ਨੂੰ ਕਿਹਾ ਹੈ ਕਿ ਉਹ ਦੂਜਿਆਂ ਦੇ ਜਾਇਜ ਸੁਰੱਖਿਆ ਖ਼ਤਰਿਆਂ ਵੱਲ ਧਿਆਨ ਦੇਣ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਹੁਆ ਚੁਨਯਿੰਗ ਨੇ ਕਿਹਾ ਕਿ ਸਾਰੀਆਂ ਧਿਰਾਂ ਨੂੰ ਤਣਾਅ ਵਧਾਉਣ ਜਾਂ ਜੰਗ ਦੀ ਸੰਭਾਵਨਾ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦੀ ਬਜਾਏ ਸ਼ਾਂਤੀ ਲਈ ਕੰਮ ਕਰਨਾ ਚਾਹੀਦਾ ਹੈ। ਹੁਆ ਨੇ ਕਿਹਾ ਕਿ ਜਿਹੜੇ ਮੁਲਕ ਹੋਰਾਂ ਦੀ ਨਿਖੇਧੀ ਕਰਨ ’ਚ ਰੁੱਝੇ ਹੋਏ ਸਨ, ਉਨ੍ਹਾਂ ਕੀ ਕੀਤਾ। ਉਸ ਨੇ ਸਵਾਲ ਕੀਤਾ ਕਿ ਜੰਗ ਰੋਕਣ ਲਈ ਕੀ ਉਹ ਹੋਰ ਮੁਲਕਾਂ ਨੂੰ ਸਮਝਾਉਣ ’ਚ ਕਾਮਯਾਬ ਰਹੇ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly