(ਸਮਾਜ ਵੀਕਲੀ)
ਚਲ ਰਿਹਾ ਹੈ
ਜੋ ਆਪਣੇ ਮਨ ਵਿੱਚ
ਅਸੀਂ ਕਿਸੇ ਨੂੰ
ਦਸਦੇ ਹੀ ਨਹੀਂ।
ਪਾਪ ਦੀ ਸਜ਼ਾ
ਦਿੰਦੇ ਹਾਂ ਦੂਜਿਆਂ ਨੂੰ
ਪਾਪ ਲਈ ਆਪਣੇ ਆਪ
ਨੂੰ ਕਦੇ ਸਤਾਉਂਦੇ ਨਹੀਂ।
ਸਿੱਖਿਆ ਦਿੰਦੇ
ਰਹਿੰਦੇ ਹਾਂ ਸਦਾ ਦੂਜਿਆਂ ਨੂੰ
ਨੀਦਰ ਤੋਂ ਆਪਣੇ
ਆਪ ਨੂੰ ਜਗਾਉਂਦੇ ਨਹੀਂ।
ਇੱਛਾਵਾਂ ਪੂਰੀਆਂ ਕਰਦੇ
ਹਾਂ ਸਦਾ ਆਪਣੀਆਂ ਹੀ
ਦੂਜਿਆਂ ਦੀ ਪਰਵਾਹ
ਕਦੇ ਕਰਦੇ ਹੀ ਨਹੀਂ।
ਜਾਣਨਾ ਚਾਹੁੰਦੇ ਹਾਂ
ਦੂਜਿਆਂ ਦਾ ਸਭ ਕੁਝ
ਭੇਦ ਆਪਣਾ ਕਦੇ ਵੀ
ਦੂਜੀਆਂ ਨੂੰ ਦੱਸਦੇ ਨਹੀਂ।
ਇਹ ਜ਼ਿੰਦਗੀ ਹੈ ਤਾਸ਼
ਦੇ ਪੱਤਿਆਂ ਦਾ ਇੱਕ ਖੇਡ
ਆਪਣੇ ਪੱਤੇ ਕਦੇ ਵੀ
ਕਿਸੇ ਨੂੰ ਦਿਖਾਉਂਦੇ ਨਹੀਂ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਇਲ 94 16 35 90 45
ਰੋਹਤਕ_੧੨੪੦੦੧(ਹਰਿਆਣਾ)