ਅਣਕਹੀਆਂ ਗੱਲਾਂ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ) 

ਚਲ ਰਿਹਾ ਹੈ
ਜੋ ਆਪਣੇ ਮਨ ਵਿੱਚ
ਅਸੀਂ ਕਿਸੇ ਨੂੰ
ਦਸਦੇ ਹੀ ਨਹੀਂ।
ਪਾਪ ਦੀ ਸਜ਼ਾ
ਦਿੰਦੇ ਹਾਂ ਦੂਜਿਆਂ ਨੂੰ
ਪਾਪ ਲਈ ਆਪਣੇ ਆਪ
ਨੂੰ ਕਦੇ ਸਤਾਉਂਦੇ ਨਹੀਂ।
ਸਿੱਖਿਆ ਦਿੰਦੇ
ਰਹਿੰਦੇ ਹਾਂ ਸਦਾ ਦੂਜਿਆਂ ਨੂੰ
ਨੀਦਰ ਤੋਂ ਆਪਣੇ
ਆਪ ਨੂੰ ਜਗਾਉਂਦੇ ਨਹੀਂ।
ਇੱਛਾਵਾਂ ਪੂਰੀਆਂ ਕਰਦੇ
ਹਾਂ ਸਦਾ ਆਪਣੀਆਂ ਹੀ
ਦੂਜਿਆਂ ਦੀ ਪਰਵਾਹ
ਕਦੇ ਕਰਦੇ ਹੀ ਨਹੀਂ।
ਜਾਣਨਾ ਚਾਹੁੰਦੇ ਹਾਂ
ਦੂਜਿਆਂ ਦਾ ਸਭ ਕੁਝ
ਭੇਦ ਆਪਣਾ ਕਦੇ ਵੀ
ਦੂਜੀਆਂ ਨੂੰ ਦੱਸਦੇ ਨਹੀਂ।
ਇਹ ਜ਼ਿੰਦਗੀ ਹੈ ਤਾਸ਼
ਦੇ ਪੱਤਿਆਂ ਦਾ ਇੱਕ ਖੇਡ
ਆਪਣੇ ਪੱਤੇ ਕਦੇ ਵੀ
ਕਿਸੇ ਨੂੰ ਦਿਖਾਉਂਦੇ ਨਹੀਂ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਇਲ 94 16 35 90 45
ਰੋਹਤਕ_੧੨੪੦੦੧(ਹਰਿਆਣਾ) 

Previous articleਵਿਧਾਇਕ ਲਾਡੀ ਸ਼ੇਰੋਵਾਲੀਆ ਦਾ ਇੰਗਲੈਂਡ ਪੁੱਜਣ ਤੇ ਭਰਵਾਂ ਸਵਾਗਤ
Next articleਮੱਥਿਆਂ ‘ਚ ਮਸ਼ਾਲਾਂ ਬਾਲਣ ਦਾ ਹੋਕਾ ਦਿੰਦੀ ਕਾਵਿ-ਪੁਸਤਕ – “ਜਿੰਦਗੀ ਦੇ ਪਰਛਾਵੇਂ”