ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕਾ ਨੇ ਭਾਰਤ ਲਈ ਆਪਣੀ ਯਾਤਰਾ ਨਿਰਦੇਸ਼ਾਂ ਨੂੰ ਨਰਮ ਕਰ ਦਿੱਤਾ ਹੈ। ਉਸ ਨੇ ਪਹਿਲਾਂ ਭਾਰਤ ਨੂੰ ਪਹਿਲਾਂ ‘ਲੈਵਲ 4 ਵਿੱਚ ਰੱਖਿਆ ਸੀ ਜਿਸ ਨੂੰ ਹੁਣ ਲੈਵਲ 2 ਕਰ ਦਿੱਤਾ ਗਿਆ ਹੈ। ਲੈਵਲ 2 ਯਾਤਰਾ ਨਿਰਦੇਸ਼ ਦਾ ਅਰਥ ਹੈ ਕਿ ਸਬੰਧਤ ਦੇਸ਼ ਵਿੱਚ ਯਾਤਰਾ ਕਰਨਾ ਸੁਰੱਖਿਅਤ ਹੈ। ਭਾਰਤ ਵਿੱਚ ਕੋਵਿਡ-19 ਦੀ ਸਥਿਤੀ ਵਿੱਚ ਸੁਧਾਰ ਦੇ ਮੱਦੇਨਜ਼ਰ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ। ਅਮਰੀਕੀ ਵਿਦੇਸ਼ ਮੰਤਰਾਲ ਨੇ ਕਿਹਾ ਹੈ ਕਿ ਜੇ ਦੇਸ਼ ਦੇ ਮਾਨਤਾ ਪ੍ਰਾਪਤ ਟੀਕੇ ਦੀਆਂ ਪੂਰੀਆਂ ਖੁਰਾਕਾਂ ਲਗਵਾ ਲਈਆਂ ਹਨ ਤਾਂ ਉਹ ਭਾਰਤ ਦੀ ਯਾਤਰਾ ਕਰ ਸਕਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly