ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਐਲਾਨ ਕੀਤਾ ਹੈ ਕਿ ਵੀਜ਼ਾ ਦੀ ਉਡੀਕ ਦਾ ਸਮਾਂ ਘਟਾਉਣ ਲਈ ਅਗਲੇ ਸਾਲ ਤੋਂ ਐਚ-1ਬੀ ਤੇ ਕੁਝ ਹੋਰ ਗ਼ੈਰ-ਆਵਾਸ ਵੀਜ਼ਾ ਅਰਜ਼ੀਆਂ ਲਈ ਅਰਜ਼ੀਕਰਤਾ ਨੂੰ ਨਿੱਜੀ ਤੌਰ ਉਤੇ ਇੰਟਰਵਿਊ ਤੋਂ ਛੋਟ ਦਿੱਤੀ ਜਾਵੇਗੀ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਕੋਵਿਡ ਮਹਾਮਾਰੀ ਕਾਰਨ ਵਿਭਾਗ ਦੀ ਵੀਜ਼ਾ ਪ੍ਰੋਸੈਸਿੰਗ ਸਮਰੱਥਾ ਵਿਚ ਕਮੀ ਆਈ ਹੈ। ਹੁਣ ਜਿਵੇਂ-ਜਿਵੇਂ ਆਲਮੀ ਯਾਤਰਾ ਪਾਬੰਦੀਆਂ ਚੁੱਕੀਆਂ ਜਾ ਰਹੀਆਂ ਹਨ, ਵਿਦੇਸ਼ ਵਿਭਾਗ ਵੀਜ਼ਾ ਦੀ ਉਡੀਕ ਘਟਾਉਣ ਲਈ ਇਹ ਆਰਜ਼ੀ ਕਦਮ ਚੁੱਕ ਰਿਹਾ ਹੈ। ਹਾਲਾਂਕਿ ਇਸ ਦੌਰਾਨ ਅਮਰੀਕਾ ਆਪਣੀ ਕੌਮੀ ਸੁਰੱਖਿਆ ਦਾ ਪੂਰਾ ਖਿਆਲ ਰੱਖੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly