ਜੁੜੇਗਾ ਬਲਾਕ ਜਿੱਤੇਗੀ ਕਾਂਗਰਸ’ ਤਹਿਤ ਭਰਵੀਂ ਰੈਲੀ, ਸਾਨੂੰ ਬਲਾਕ ਤੇ ਬੂਥ ਲੈਵਲ ਤੱਕ ਪਾਰਟੀ ਵਰਕਰਾਂ ਦੀ ਬਾਂਹ ਫੜਨੀ ਪਵੇਗੀ -ਰਾਜਾ ਵੜਿੰਗ 

ਫੋਟੋ ਕੈਪਸ਼ਨ -ਕਾਂਗਰਸ ਦੀ ਪਰਿਵਰਤਨ ਰੈਲੀ ਵਿੱਚ ਹਾਜ਼ਰ ਸੂਬਾ ਪ੍ਰਧਾਨ ਕਾਂਗਰਸ ਅਮਰਿੰਦਰ ਸਿੰਘ ਰਾਜਾ ਵੜਿੰਗ , ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਹੋਰ।
ਹਾਈ ਕਮਾਂਡ ਕਾਂਗਰਸ ਦੇ ਬਰਾਬਰ ਰੈਲੀ ਰੱਖਣ ਤੇ ਰਾਣਾ ਗੁਰਜੀਤ ਦੇ ਵਿਰੁੱਧ ਸਖਤ ਐਕਸ਼ਨ ਲਵੇ- ਖਹਿਰਾ 
ਕਾਂਗਰਸ ਪਾਰਟੀ ਦੇ ਇੱਕ ਮੁੱਠ ਹੋਣ ਦਾ ਬਾਵਾਂ ਖੜੀਆਂ ਕਰਕੇ ਸੰਕੇਤ ਕਰਦੇ ਪਾਰਟੀ ਦੇ ਲੀਡਰ।

ਕਪੂਰਥਲਾ / ਸੁਲਤਾਨਪੁਰ ਲੋਧੀ (ਸਮਾਜ ਵੀਕਲੀ) ( ਕੌੜਾ ) ਹਲਕਾ ਸੁਲਤਾਨਪੁਰ ਲੋਧੀ ਵਿੱਚ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ “ਜੁੜੇਗਾ ਬਲਾਕ, ਜਿੱਤੇਗੀ ਕਾਂਗਰਸ” ਦੇ ਨਾਅਰੇ ਤਹਿਤ ਇੱਕ ਵਿਸ਼ਾਲ ਪਰਿਵਰਤਨ ਰੈਲੀ  ਹੋਈ। ਜਿਸ ਵਿੱਚ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੀਨੀਅਰ ਆਗੂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਮੈਂਬਰ ਪਾਰਲੀਮੈਂਟ ਤੇ ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਆਲ ਇੰਡੀਆ ਕਾਂਗਰਸ ਦੇ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ, ਜਸਵੀਰ ਸਿੰਘ ਡਿੰਪਾ ਸਾਬਕਾ ਐਮ ਪੀ, ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਕੈਪਟਨ ਸੰਦੀਪ ਸਿੰਘ ਸੰਧੂ, ਪਵਨ ਆਦੀਆ, ਗੁਰਸ਼ਰਨ ਕੌਰ ਰੰਧਾਵਾ ਪੰਜਾਬ ਮਹਿਲਾ ਕਾਂਗਰਸ ਪ੍ਰਧਾਨ, ਚੌਧਰੀ ਸੁਰਿੰਦਰ ਸਿੰਘ ਸਾਬਕਾ ਵਿਧਾਇਕ, ਹਰਦਿਆਲ ਸਿੰਘ ਕੰਬੋਜ, ਸਕੱਤਰ ਆਲ ਇੰਡੀਆ ਕਾਂਗਰਸ ਡੈਨੀ, ਨੱਥੂ ਰਾਮ ਆਦਿ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਸ਼ਾਮਿਲ ਹੋਏ। ਪਰਿਵਰਤਨ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸੂਬੇ ਵਿੱਚ ਫੇਲ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੱਲਦਾ ਕਰਨ ਤੇ 2027 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਸੂਬੇ ਵਿੱਚ ਸਰਕਾਰ ਬਣਾਉਣ ਲਈ ਕਾਂਗਰਸ ਹਾਈ ਕਮਾਨ ਦੇ ਹੁਕਮ ਤੇ ਅਸੀਂ ਪੰਜਾਬ ਵਿੱਚ ਇਹ ਪਰਿਵਰਤਨ ਰੈਲੀਆਂ ਕਰ ਰਹੇ ਹਾਂ, ਅਤੇ ਇਸ ਤੋਂ ਪਹਿਲਾਂ ਵੱਖ-ਵੱਖ 12 ਇਲਾਕਿਆਂ ਵਿੱਚ ਵੀ ਕਾਂਗਰਸ ਪਾਰਟੀ ਨੂੰ ਮੁੜ ਤੋਂ ਮਜਬੂਤ ਕਰਨ ਲਈ ਰੈਲੀਆਂ ਕਰ ਚੁੱਕੇ ਹਾਂ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਹਾਲਾਤ ਹਨ ਉਸ ਨੂੰ ਵੇਖਦਿਆਂ ਸਾਨੂੰ ਸਾਰਿਆਂ ਨੂੰ ਦੋ ਸਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਪਵੇਗਾ। ਉਹਨਾਂ ਕਿਹਾ ਕਿ ਬਲਾਕ ਕਾਂਗਰਸ ਦੀ ਹਰ ਮਹੀਨੇ ਮੀਟਿੰਗ ਕਰਨੀ ਬਹੁਤ ਜਰੂਰੀ ਹੈ। ਸਾਨੂੰ ਬਲਾਕ ਤੇ ਬੂਥ ਲੈਵਲ ਤੱਕ ਪਾਰਟੀ ਵਰਕਰਾਂ ਦੀ ਬਾਂਹ ਫੜਨੀ ਪਵੇਗੀ। ਉਹਨਾਂ ਕਿਹਾ ਕਿ ਅੱਜ ਤੋਂ ਬਾਅਦ ਜੋ ਵੀ ਨਵੇਂ ਬੱਚੇ ਪੈਦਾ ਹੋਣਗੇ ਜਾਂ ਸਾਡੇ ਨੌਜਵਾਨ ਪੀੜੀ ਇਹ ਕਹੇਗੀ ਕਿ ਸਭ ਤੋਂ ਵੱਧ ਫੇਲ ਮੁੱਖ ਮੰਤਰੀ ਸੂਬੇ ਦਾ ਭਗਵੰਤ ਮਾਨ ਸੀ ਅਤੇ ਜਿਸ ਨੇ ਪੰਜਾਬ ਨੂੰ ਕਰਜੇ ਵਿੱਚ ਡਬੋ ਕੇ ਰੱਖ ਦਿੱਤਾ ਤੇ ਸਭ ਤੋਂ ਨਿਕੰਮੀ ਭੈੜੀ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਜਿਸ ਨੇ ਪੰਜਾਬ ਨੂੰ ਖੇਰੂ ਖੇਰੂ ਕਰ ਦਿੱਤਾ ਹੈ। ਪ੍ਰਧਾਨ ਵੜਿੰਗ ਨੇ ਕਿਹਾ ਕਿ ਇਹ ਸਾਡੇ ਸੂਬੇ ਦੀ ਬਦਕਿਸਮਤੀ ਹੈ, ਕਿ ਪੰਜਾਬ ਦੀ ਪੁਲਿਸ ਤੋਂ ਹੀ ਚਿੱਟਾ ਬਰਾਮਦ ਹੋਣ ਲੱਗ ਪਿਆ ਹੈ। ਉਹਨਾਂ ਕਿਹਾ ਕਿ ਅੱਜ ਕਿਸਾਨ ਸੜਕਾਂ ਦੇ ਹੱਕੀ ਮੰਗਾਂ ਲਈ ਧਰਨੇ ਲਗਾਉਣ ਲਈ ਮਜਬੂਰ ਹਨ ।ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਨਸ਼ਾ ਮੁਕਤ ਪੰਜਾਬ ਨੂੰ ਕੇਜਰੀਵਾਲ ਤੇ ਸਿਸੋਦੀਆ ਦੀ ਡਿਊਟੀ ਲੱਗੀ ਹੈ। ਜੋ ਨਸ਼ਿਆਂ ਦੇ ਮਾਮਲੇ ਵਿੱਚ ਖੁਦ 6 ਮਹੀਨੇ ਜੇਲ੍ਹ ਕੱਟ ਕੇ ਆਏ ਹਨ। ਸਭ ਤੋਂ ਵੱਡਾ ਸ਼ਰਾਬ ਦਾ ਸਕੈਂਡਲ ਦਿੱਲੀ ਵਿਚ ਇਹਨਾਂ ਆਗੂਆਂ ਦੀ ਸਰਕਾਰ ਸਮੇਂ ਹੋਇਆ ਸੀ ਜੋ ਹੁਣ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਦੁਬਾਰਾ ਨਵੇਂ ਸਿਰੇ ਤੋਂ ਸੁਰਜੀਤ ਕਰਨ ਲਈ ਬਹੁਤ ਜਰੂਰਤ ਹੈ ।ਉਹਨਾਂ ਕਿਹਾ ਕਿ ਜੇ ਸਾਨੂੰ ਹੁਣ ਪੰਜਾਬ ਵਿੱਚ ਸਭ ਤੋਂ ਵੱਧ ਖਤਰੇ ਦੀ ਘੰਟੀ ਭਾਜਪਾ ਤੋਂ ਹੈ ਜਿਸ ਨੇ ਹਰ ਸੂਬੇ ਵਿੱਚ ਆਪਣੀ ਮਨ ਮਰਜ਼ੀ ਨਾਲ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗ ਦਿੱਤਾ ਹੈ। ਉਹਨਾਂ ਕਿਹਾ ਕਿ ਅੱਜ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ। ਉਹਨਾਂ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਥਾਪੜਾ ਦਿੰਦੇ ਹੋਏ ਕਿਹਾ ਕਿ ਤੁਹਾਡੀ ਵਕਾਲਤ ਹੁਣ ਜਦੋਂ ਪੰਜਾਬ ਦੇ ਸੀਨੀਅਰ ਕਾਂਗਰਸੀਆਂ ਨੇ ਕਰ ਦਿੱਤੀ ਤਾਂ ਤਕੜੇ ਹੋ ਕੇ ਕੰਮ ਕਰੋ ਅਤੇ ਕਿਸੇ ਤੋਂ ਵੀ ਘਬਰਾਉਣ ਦੀ ਲੋੜ ਨਹੀਂ। ਸਾਬਕਾ ਉਪ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅੱਜ ਸਾਨੂੰ ਪਾਰਟੀ ਵਿੱਚੋਂ ਸਲੀਪਰ ਸੈੱਲ ਨੂੰ ਬਾਹਰ ਦਾ ਰਸਤਾ ਵਿਖਾਉਣਾ ਪਵੇਗਾ। ਕਿਉਂਕਿ ਇਹ ਪਾਰਟੀ ਵਿੱਚ ਰਹਿ ਕੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਹਨ ਤੇ ਬੋਲੀ ਵਿਰੋਧੀ ਧਿਰ ਦੀ ਬੋਲ ਰਹੇ ਹਨ। ਉਹਨਾਂ ਕਿਹਾ ਕਿ ਅੱਜ ਪੰਜਾਬ ਨੂੰ ਇੱਕ ਮਜਬੂਤ ਲੀਡਰਸ਼ਿਪ ਦੀ ਜਰੂਰਤ ਹੈ ।ਉਹਨਾਂ ਕਿਹਾ ਕਿ ਪੰਜਾਬ ਨੂੰ ਕਿਵੇਂ ਨਸ਼ਿਆਂ ਤੋਂ ਬਾਹਰ ਕੱਢਣਾ ਹੈ ਅਤੇ ਪੰਜਾਬ ਦੀ ਕਿਵੇਂ ਸ਼ਾਨ ਬਹਾਲ ਕਰਨੀ ਹੈ ਤਾਂ ਇਸ ਮੁੱਖ ਮੰਤਰੀ ਨੂੰ ਪੰਜਾਬ ਵਿੱਚੋਂ ਚਲਦਾ ਕਰਨਾ ਹੋਵੇਗਾ। ਭਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਦੌਰਾਨ ਕਿਹਾ ਕਿ ਵਿਧਾਨ ਸਭਾ ਚੋਣਾਂ 2027 ਤੱਕ ਕਾਂਗਰਸ ਦਾ ਸੁਲਤਾਨਪੁਰ ਤੋਂ  ਨਵਤੇਜ ਸਿੰਘ ਚੀਮਾ ਹੀ ਹੈ। ਉਹਨਾਂ ਰਾਣਾ ਗੁਰਜੀਤ ਸਿੰਘ ਨੂੰ ਕਰੜੇ ਹੱਥੀ ਲੈਂਦੇ ਹੋਏ ਕਿਹਾ ਕਿ ਅੱਤ ਅਤੇ ਅੰਤ ਵਿੱਚ ਇੱਕ ਟਿੱਪੀ ਦਾ ਹੀ ਫਰਕ ਹੁੰਦਾ ਹੈ ।  ਉਹਨਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੇ ਕਾਂਗਰਸ ਦੀ ਰੈਲੀ ਦੇ ਬਰਾਬਰ ਵਪਾਰਕ ਰੈਲੀ ਦਾ ਮਖੌਟਾ ਪਾ ਕੇ ਰੱਖੀ ਰਾਜਨੀਤਿਕ ਰੈਲੀ ਸਿੱਧਾ ਹਾਈ ਕਮਾਂਡ ਨੂੰ ਚੈਲੇੰਜ ਹੈ ਉਹਨਾਂ ਹਾਈ ਕਮਾਂਡ ਨੂੰ ਇਸ ਲਈ ਰਾਣਾ ਗੁਰਜੀਤ ਦੇ ਵਿਰੁੱਧ ਸਖਤ ਐਕਸ਼ਨ ਲੈਣ ਦੀ ਅਪੀਲ ਵੀ ਕੀਤੀ। ਰੈਲੀ ਨੂੰ ਹੋਰ ਵੀ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਪਰਿਵਰਤਨ ਰੈਲੀ ਨੂੰ ਕਾਮਯਾਬ ਕਰਨ ਲਈ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸਮੁੱਚੀ ਪਾਰਟੀ ਲੀਡਰਸ਼ਿਪ, ਪਾਰਟੀ ਵਰਕਰਾਂ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਆਉ ਸਾਰੇ ਮਿਲ ਕੇ ਪਾਵਨ ਨਗਰੀ ਨੂੰ ਦੁਬਾਰਾ ਤਰੱਕੀ ਦੀਆਂ ਮੰਜ਼ਿਲਾਂ ਵੱਲ ਫਿਰ ਤੋਂ ਲੈ ਕੇ ਜਾਈਏ। ਸਟੇਜ ਸੈਕਟਰੀ ਦੀ ਭੂਮਿਕਾ ਕੈਪਟਨ ਸੰਦੀਪ ਸਿੰਘ ਸੰਧੂ ਨੇ ਬਾਖੂਬੀ ਨਿਭਾਈ। ਇਸ ਮੌਕੇ ਬਲਾਕ ਪ੍ਰਧਾਨ ਮੁਖਤਿਆਰ ਸਿੰਘ ਭਗਤਪੁਰ, ਬਲਾਕ ਪ੍ਰਧਾਨ ਗੁਰਿੰਦਰ ਸਿੰਘ ਗੋਗਾ, ਸ਼ਹਿਰੀ ਪ੍ਰਧਾਨ ਨਰਿੰਦਰ ਸਿੰਘ ਪੰਨੂ, ਸਾਬਕਾ ਮੀਤ ਪ੍ਰਧਾਨ ਜਿਲ ਪਰਿਸ਼ਦ ਹਰਜਿੰਦਰ ਸਿੰਘ ਜਿੰਦਾ, ਬਲਦੇਵ ਸਿੰਘ ਰੰਗੀਲਪੁਰ ,ਜਗਪਾਲ ਸਿੰਘ ਚੀਮਾ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ, ਜਿਲਾ ਮੀਤ ਪ੍ਰਧਾਨ ਡਾਕਟਰ ਨਰਿੰਦਰ ਸਿੰਘ ਗਿੱਲਾਂ, ਪਰਮਿੰਦਰ ਸਿੰਘ ਰਾਮਪੁਰ ਜਗੀਰ, ਹਰਕਮਲ ਸਿੰਘ ਚੀਮਾ ,ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਫੌਜੀ ਕਲੋਨੀ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਰਿੰਦਰ ਸਿੰਘ ਜੈਨਪੁਰ, ਯੂਥ ਆਗੂ ਸੁਖਮਨਬੀਰ ਸਿੰਘ, ਐਡਵੋਕੇਟ ਜਸਪਾਲ ਸਿੰਘ ਧੰਜੂ, ਮੋਨੂ ਭੰਡਾਰੀ, ਤਜਿੰਦਰ ਸਿੰਘ ਧੰਜੂ, ਮੁਖਤਿਆਰ ਸਿੰਘ ਢੋਟ, ਨੰਬਰਦਾਰ ਸਾਹਿਬ ਸਿੰਘ ਭੁੱਲਰ, ਲੱਕੀ ਨਈਅਰ ਅੰਗਰੇਜ਼ ਸਿੰਘ ਢਿੱਲੋ ਡੇਰਾ ਸੈਦਾਂ, ਬਲਕਾਰ ਸਿੰਘ ਹਰਨਾਮ ਪੁਰ,ਜਸਕਰਨ ਸਿੰਘ ਚੀਮਾ, ਗੁਰਨਿਹਾਲ ਸਿੰਘ, ਰਮੇਸ਼ ਡਡਵਿੰਡੀ ਸਾਬਕਾ ਜ਼ਿਲ੍ਹਾ ਪ੍ਰਧਾਨ, ਕਿਸਾਨ ਆਗੂ ਅਮਰ ਸਿੰਘ ਮੰਡ, ਕਲਬੀਰ ਮੀਰੇ, ਰੌਕੀ ਮੜੀਆ, ਰੁਪਿੰਦਰ ਸੇਠੀ, ਗੁਰਦਿਆਲ ਸਿੰਘ ਵਿਰਕ, ਸ਼ਿੰਦਰ ਸਿੰਘ ਬੂਸੋਵਾਲ, ਬਲਜਿੰਦਰ ਪੀਏ, ਕਮਲਜੀਤ ਸਿੰਘ ਸ਼ਾਲਾਪੁਰ, ਚਰਨਜੀਤ ਸ਼ਰਮਾ ,ਸਾਬਕਾ ਸਰਪੰਚ ਲਖਵੀਰ ਸਿੰਘ, ਵਿੱਕੀ ਟੌਹੜਾ ,ਅਮਰੀਕ ਸਿੰਘ ਰੱਤੜਾ, ਲਾਲ ਸਿੰਘ ਨੰਬਰਦਾਰ, ਹਰਨੇਕ ਸਿੰਘ ਵਿਰਦੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਦੇ ਆਗੂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਛੋਕਰਾਂ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ
Next articleਮਿਡਲੈਂਡ ਲੰਗਰ ਸੇਵਾ ਸੁਸਾਇਟੀ ਨੇ 10ਵੀ ਵਰੇਗੰਢ ਮਨਾਈ