ਕੰਵਰ ਇਕਬਾਲ ਸਿੰਘ ਫਿਰ ਦੂਜੀ ਵਾਰ ਪ੍ਰਧਾਨ, ਅਤੇ ਸ਼ਹਿਬਾਜ਼ ਖ਼ਾਨ ਜਨਰਲ ਸਕੱਤਰ ਚੁਣੇ ਗਏ
ਪਿਛਲੇ ਦੋ ਸਾਲਾਂ ਦੀ ਵਧੀਆ ਕਾਰਗੁਜ਼ਾਰੀ ਬਦੌਲਤ ਦੋ ਸਾਲਾਂ ਵਾਸਤੇ ਦੂਸਰੀ ਪਾਰੀ ਦੀ ਮਾਨਤਾ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਸਾਹਿਤ, ਸੱਭਿਆਚਾਰ ਅਤੇ ਕਲਾ ਨੂੰ ਸਮਰਪਿਤ ਕਪੂਰਥਲਾ ਜ਼ਿਲ੍ਹੇ ਦੀ ਨਾਮਵਰ ਸੰਸਥਾ ਸਿਰਜਣਾ ਕੇਂਦਰ ਕਪੂਰਥਲਾ (ਰਜਿ.) ਦੀ ਨਿਯਮਾਂ ਮੁਤਾਬਿਕ ਨਵੀਂ ਕਮੇਟੀ ਦੀ ਚੋਣ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਵਿੱਚ ਕੀਤੀ ਗਈ। ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਜਨਰਲ ਸਕੱਤਰ ਸ਼ਾਇਰ ਸ਼ਹਿਬਾਜ਼ ਖ਼ਾਨ ਵੱਲੋਂ ਆਪਣੇ ਦੋ ਸਾਲ ਦਾ ਸੇਵਾ ਕਾਲ ਪੂਰਾ ਹੋਣ ਉਪਰੰਤ ਨਵੀਂ ਟੀਮ ਦੀ ਚੋਣ ਲਈ ਕੀਤੀ ਅਪੀਲ ਅਨੁਸਾਰ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਕਪੂਰਥਲਾ ਵਿਖੇ ਮੈਂਬਰਾਂ ਨੇ ਹਾਜ਼ਰੀ ਭਰੀ ਅਤੇ ਨਵੀਂ ਟੀਮ ਦੀ ਚੋਣ ਸੰਬੰਧੀ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਸਾਲ 2023 ਤੋਂ 2025 ਤੱਕ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਇੱਕ ਰਿਪੋਰਟ ਕੇਂਦਰ ਦੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਪੜ੍ਹੀ ਜਿਸ ਵਿੱਚ-ਵੱਖ ਵੱਖ ਸਮੇਂ ਉੱਤੇ ਮੌਜੂਦਾ ਟੀਮ ਵੱਲੋਂ ਕੀਤੇ ਗਏ ਰੂ-ਬ-ਰੂ ਸਮਾਗਮ, ਪੁਸਤਕ ਰਿਲੀਜ਼ ਸਮਾਗਮ, ਗ਼ਜ਼ਲ ਵਰਕਸ਼ਾਪ, ਸਨਮਾਨ ਸਮਾਗਮ, ਪੁਸਤਕ ਗੋਸ਼ਟੀਆਂ ਅਤੇ ਵਿਚਾਰ ਚਰਚਾ ਆਦਿ ਨਾਲ ਜੁੜੇ ਸਮਾਗਮਾਂ ਬਾਰੇ ਜ਼ਿਕਰ ਕੀਤਾ ਗਿਆ। ਪਹਿਲੀ ਟੀਮ ਭੰਗ ਹੋਣ ਉਪਰੰਤ ਮੌਕੇ ਉੱਤੇ ਮੌਜੂਦ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਆਪਸੀ ਸਹਿਮਤੀ ਨਾਲ ਸੱਤ ਮੈਂਬਰੀ ਚੋਣ ਕਮੇਟੀ ਦੀ ਚੋਣ ਕੀਤੀ ਜਿਸਨੂੰ ਨਵੀਂ ਟੀਮ ਦੀ ਚੋਣ ਦਾ ਫ਼ੈਸਲਾ ਲੈਣ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸ ਸੱਤ ਮੈਂਬਰੀ ਟੀਮ ਵਿੱਚ ਡਾ. ਸੁਰਿੰਦਰਪਾਲ ਸਿੰਘ, ਰੌਸ਼ਨ ਖੈੜਾ (ਸਟੇਟ ਐਵਾਰਡੀ), ਡਾ. ਰਾਮ ਮੂਰਤੀ, ਸੁਰਜੀਤ ਸਾਜਨ, ਰਾਣਾ ਸੈਦੋਵਾਲੀਆ, ਡਾ.ਹਰਪ੍ਰੀਤ ਸਿੰਘ ਹੁੰਦਲ ਅਤੇ ਅਵਤਾਰ ਸਿੰਘ ਗਿੱਲ ਸ਼ਾਮਿਲ ਸਨ। ਪੁਰਾਣੀ ਟੀਮ ਦੀ ਵਧੀਆ ਕਾਰਗੁਜ਼ਾਰੀ ਨੂੰ ਧਿਆਨ ਵਿੱਚ ਰਖਦਿਆਂ ਹੋਇਆਂ ਬਹੁਮਤ ਦੇ ਆਧਾਰ ਉੱਤੇ ਇਹ ਫ਼ੈਸਲਾ ਲਿਆ ਗਿਆ ਕਿ ਅਗਲੇ ਦੋ ਸਾਲਾਂ ਲਈ ਫ਼ਿਰ ਤੋਂ ਮਕ਼ਬੂਲ ਸ਼ਾਇਰ ਕੰਵਰ ਇਕਬਾਲ ਸਿੰਘ ਨੂੰ ਪ੍ਰਧਾਨ ਅਤੇ ਸ਼ਹਿਬਾਜ਼ ਖ਼ਾਨ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਜਾਵੇ। ਸਭ ਨੇ ਇਸ ਫ਼ੈਸਲੇ ਉੱਤੇ ਆਪੋ-ਆਪਣੀ ਸਹਿਮਤੀ ਪ੍ਰਗਟਾਈ ਅਤੇ ਨਵੀਂ ਟੀਮ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਇਹ ਭਰੋਸਾ ਦਿਵਾਇਆ ਕਿ ਉਹਨਾਂ ਦੀ ਟੀਮ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੋਸ਼ਿਸ਼ ਕਰੇਗੀ ਕਿ ਕੇਂਦਰ ਦੀਆਂ ਗਤੀਵਿਧੀਆਂ ਨੂੰ ਹੋਰ ਸੁਚਾਰੂ ਢੰਗ ਨਾਲ ਉਲੀਕਿਆ ਅਤੇ ਨੇਪਰੇ ਚਾੜ੍ਹਿਆ ਜਾ ਸਕੇ। ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਆਪਣੇ ਸ਼ਬਦਾਂ ਵਿੱਚ ਆਖਿਆ ਕਿ ਇਸ ਜ਼ਿੰਮੇਵਾਰੀ ਦੀ ਅਹਿਮੀਅਤ ਨੂੰ ਸਮਝਦਿਆਂ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਕੇਂਦਰ ਦੇ ਸਾਹਿਤਕ ਕੱਦ ਨੂੰ ਹੋਰ ਉੱਚਾ ਕੀਤਾ ਜਾਵੇ ਅਤੇ ਇਸਦੇ ਦਾਇਰੇ ਨੂੰ ਹੋਰ ਵਿਸ਼ਾਲ ਕੀਤਾ ਜਾ ਸਕੇ। ਇਸ ਮੌਕੇ ਚੰਨ ਮੋਮੀ, ਪ੍ਰਿੰਸੀਪਲ ਸਰਵਨ ਸਿੰਘ ਪਰਦੇਸੀ, ਮਲਕੀਤ ਸਿੰਘ ਮੀਤ, ਆਸ਼ੂ ਕੁਮਰਾ, ਲਾਲੀ ਕਰਤਾਰਪੁਰੀ, ਰਤਨ ਸਿੰਘ ਸੰਧੂ ਸੇਵਾ ਮੁਕਤ ਖ਼ੁਰਾਕ ਅਤੇ ਸਪਲਾਈ ਅਫ਼ਸਰ, ਜਸਵੰਤ ਸਿੰਘ “ਖਡੂਰ ਸਾਹਿਬ”, ਤੇਜਬੀਰ ਸਿੰਘ, ਡਾ.ਅਨੁਰਾਗ ਸ਼ਰਮਾ, ਗੁਰਦੀਪ ਗਿੱਲ, ਮਨਜਿੰਦਰ ਕਮਲ, ਬਲਵੀਰ ਕੌਰ, ਜਸਪ੍ਰੀਤ ਸਿੰਘ ਧਿੰਜਣ, ਸੰਤ ਸਿੰਘ ਸੰਧੂ, ਅਨਮੋਲ ਸਿੰਘ ਅਤੇ ਕੇਵਲ ਸਿੰਘ ਰੱਤੜਾ, ਸਤਨਾਮ ਕੌਰ, ਰਵੀ ਸਹੋਤਾ ਪੰਚਾਇਤ ਅਫ਼ਸਰ ਨਡਾਲਾ, ਸੁਖਦੀਪ ਸਿੰਘ ਦੀਪ ਆਦਿ ਸ਼ਾਮਿਲ ਸਨ। ਇਹ ਵੀ ਫ਼ੈਸਲਾ ਲਿਆ ਗਿਆ ਕਿ ਨਵੀਂ ਕਾਰਜਕਾਰਨੀ ਕਮੇਟੀ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ। ਅੰਤ ਵਿੱਚ ਨਵੇਂ ਚੁਣੇ ਗਏ ਪ੍ਰਧਾਨ ਕੰਵਰ ਇਕਬਾਲ ਸਿੰਘ ਅਤੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਸਭ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj