ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨੇ ਆਪਣੀ ਖੇਡ ਕਲਾ ਦੇ ਜੌਹਰ ਵਿਖਾ ਕੇ ਦਰਸਾਇਆ ਕਿ ਅਸੀਂ ਵੀ ਕਿਸੇ ਤੋਂ ਘੱਟ ਨਹੀਂ ਹਾਂ
ਕਪੂਰਥਲਾ,( ਕੌੜਾ )- ਮੁੱਖ ਮੰਤਰੀ ਪੰਜਾਬ ਸ੍ਰ .ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਸ੍ਰ .ਹਰਜੋਤ ਸਿੰਘ ਬੈਂਸ ਦੀ ਸਾਂਝੀ ਪ੍ਰੇਰਨਾ ਯੋਗ ਅਗਵਾਈ ਅਤੇ ਗਤੀਸ਼ੀਲ ਰਹਿਨੁਮਾਈ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਹਾਇਕ ਡਾਇਰੈਕਟਰ ਆਈ ਈ ਡੀ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਗੁਰਜੋਤ ਸਿੰਘ , ਵਿਸ਼ੇਸ਼ ਸਕੱਤਰ ਕਮ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਵਿਨੇ ਬੁਬਲਾਨੀ ਆਈ ਏ ਐਸ , ਡਿਪਟੀ ਸਟੇਟ ਪ੍ਰੋਜੈਕਟਰ ਆਈ ਈ ਡੀ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਮੈਡਮ ਡਾ. ਗਿੰਨੀ ਦੁਗਲ ਅਤੇ ਸਟੇਟ ਸਪੈਸ਼ਲ ਐਜੂਕੇਟਰ ਆਈ ਈ ਡੀ ਮੈਡਮ ਨਿਧੀ ਗੁਪਤਾ ਅਤੇ ਸਹਾਇਕ ਆਈ ਡੀ ਪੰਜਾਬ ਮਨਪ੍ਰੀਤ ਸਿੰਘ ਆਦਿ ਦੀ ਨਿਰਦੇਸ਼ਨਾਂ ਹੇਠ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਰਾਜ ਪੱਧਰੀ ਵਿਸ਼ੇਸ਼ ਖੇਡਾਂ ਦਾ ਦੋ ਰੋਜਾ ਖੇਡ ਟੂਰਨਾਮੈਂਟ ਅੱਜ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਅਮਿਟ ਪੈੜਾਂ ਛੱਡਦਾ ਸੰਪੰਨ ਹੋਇਆ ਹੋ ਗਿਆ। ਜਿਲ੍ਹਾ ਪ੍ਰਸ਼ਾਸਨ ਕਪੂਰਥਲਾ ਦੇ ਸਹਿਯੋਗ ਨਾਲ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ/ ਸੈਕੰਡਰੀ ਕਪੂਰਥਲਾ ਕੰਵਲਜੀਤ ਸਿੰਘ , ਡੀ ਐਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ ਅਤੇ ਡੀ ਐਸ ਈ ਕਪੂਰਥਲਾ ਗੋਪਾਲ ਕ੍ਰਿਸ਼ਨ ਦੀ ਦੇਖ ਰੇਖ ਹੇਠ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਦੇ ਉਕਤ ਦੋ ਰੋਜ਼ਾ ਰਾਜ ਪੱਧਰੀ ਵਿਸ਼ੇਸ਼ ਖੇਡ ਮੇਲੇ ਦੇ ਦੂਜੇ ਦਿਨ ਐਸ ਡੀ ਐਮ ਕਪੂਰਥਲਾ ਅਮਨਪ੍ਰੀਤ ਸਿੰਘ ਗਿੱਲ ਡਿਪਟੀ ਸਟੇਟ ਪ੍ਰੋਜੈਕਟਰ ਆਈ ਈ ਡੀ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਮੈਡਮ ਡਾ. ਗਿੰਨੀ ਦੁਗਲ ਅਤੇ ਸਟੇਟ ਸਪੈਸ਼ਲ ਐਜੂਕੇਟਰ ਆਈ ਈ ਡੀ ਮੈਡਮ ਨਿਧੀ ਗੁਪਤਾ, ਜਿਲ੍ਹਾ ਯੋਜਨਾ ਬੋਰਡ ਕਪੂਰਥਲਾ ਦੇ ਚੇਅਰਮੈਨ ਮੈਡਮ ਲਲਿਤਾ ਸਕਲਾਨੀ ਅਤੇ ਜਿਲ੍ਹਾ ਸਿੱਖਿਆ ਅਫ਼ਸਰ ( ਐਲੀ: / ਸੈਕੰ:) ਕਪੂਰਥਲਾ ਕੰਵਲਜੀਤ ਸਿੰਘ , ਆਦਿ ਨੇ ਸਾਂਝੇ ਤੌਰ ਉੱਤੇ ਵੱਖ ਵੱਖ ਖੇਡਾਂ ਵਿੱਚ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਨ ਵਾਲੇ ਜੇਤੂ ਤੇ ਉਪ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ । ਐੱਸ ਡੀ ਐੱਮ ਅਮਨਪ੍ਰੀਤ ਸਿੰਘ ਗਿੱਲ ਅਤੇ ਚੇਅਰ ਪਰਸਨ ਮੈਡਮ ਲਲਿਤਾ ਸਕਲਾਨੀ ਨੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਨੂੰ ਵਧੀਆ ਪ੍ਰਬੰਧ ਕਰਨ ਲਈ ਸ਼ੁਭਕਾਮਨਾਵਾਂ ਦੇ ਕੇ ਓਹਨਾਂ ਦੀ ਹੌਂਸਲਾ ਅਫ਼ਜਾਈ ਕੀਤੀ । ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋ ਦੇਸ਼ ਭਗਤੀ ਅਤੇ ਸੱਭਿਆਚਾਰਕ ਪੇਸ਼ ਕਰਦਿਆਂ ਹੋਇਆਂ ਆਗੇ ਪੰਜਾਬ ਦਾ ਲੋਕ ਨਾਚ ਗਿੱਧਾ ਅਤੇ ਸੋਲੋ ਡਾਂਸ ਪੇਸ਼ ਕਰਕੇ ਹਾਜ਼ਰੀਨ ਦਾ ਮਨੋਰੰਜਨ ਕੀਤਾ।
ਉਕਤ ਰਾਜ ਪੱਧਰੀ ਵਿਸ਼ੇਸ਼ ਖੇਡ ਮੇਲੇ ਦੇ ਪਹਿਲੇ ਦਿਨ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਅਥਲੈਟਿਕਸ, ਲੰਬੀ ਸਾਲ, ਸ਼ਾਟਪੁੱਟ, ਬੈਡਮਿੰਟਨ, ਟੇਬਲ ਟੈਨਿਸ ਹੈਂਡਬਾਲ, ਵਾਲੀਬਾਲ ਅਤੇ ਫੁਟਸਾਲ ਆਦਿ ਦੇ ਮੁਕਾਬਲੇ ਕਰਵਾਏ ਗਏ ਜਿਹਨਾਂ ਦੇ ਹੋਏ ਰੋਚਕ ਮੁਕਾਬਲਿਆਂ ਦੌਰਾਨ ਬੈਡਮਿੰਟਨ( ਆਈ ਡੀ ) ਵਿੱਚ ਲੁਧਿਆਣਾ ਜ਼ਿਲ੍ਹੇ ਦਾ ਸੁਮੇਤ ਕੁਮਾਰ ਪਹਿਲੇ , ਲੁਧਿਆਣਾ ਜਿਲੇ ਦਾ ਹੀ ਦਲਜੀਤ ਸਿੰਘ ਦੂਸਰੇ ਅਤੇ ਪਟਿਆਲਾ ਜ਼ਿਲ੍ਹੇ ਦਾ ਇਮਰਾਨ ਖਾਨ ਤੀਸਰੇ ਸਥਾਨ ਉੱਤੇ ਰਿਹਾ। ਕਿਸੇ ਤਰ੍ਹਾਂ ਬੈਡਮਿੰਟਨ( ਐਚ ਆਈ) 15 ਤੋਂ 19 ਸਾਲ ਵਰਗ ਦੇ ਮੁਕਾਬਲਿਆਂ ਦੌਰਾਨ ਮੁਕਤਸਰ ਜ਼ਿਲ੍ਹੇ ਦਾ ਪ੍ਰਥਮ ਸ਼ਰਮਾ ਪਹਿਲੇ, ਮੁਕਤਸਰ ਜ਼ਿਲ੍ਹੇ ਦਾ ਕੀ ਪ੍ਰਹਿਲਾਦ ਦੂਸਰੇ ਅਤੇ ਕਪੂਰਥਲਾ ਜ਼ਿਲਹੇ ਦਾ ਸ਼ਿਵਾ ਤੀਸਰੇ ਸਥਾਨ ਉੱਤੇ ਰਿਹਾ । ਫੁਟਸਾਲ ਦੇ ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਦੀ ਟੀਮ ਨੇ ਅੰਮ੍ਰਿਤਸਰ ਦੀ ਟੀਮ ਨੂੰ ਤਿੰਨ ਗੋਲਾਂ ਦੇ ਮੁਕਾਬਲੇ ਅੱਠ ਗੋਲਾਂ ਨਾਲ ਹਰਾਇਆ । ਵਾਲੀਬਾਲ ਦੇ ਮੁਕਾਬਲੇ ਲਈ ਸਿਰਫ਼ ਅੰਮ੍ਰਿਤਸਰ ਜਿਲੇ ਦੀ ਟੀਮ ਥੀ ਪਹੁੰਚੀ ਜਿਸ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤਾ ਗਿਆ।
ਹੈਂਡਬਾਲ ਦੇ ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਦੀ ਟੀਮ ਨੇ ਅੰਮ੍ਰਿਤਸਰ ਦੀ ਟੀਮ ਨੂੰ 0 ਦੇ ਮੁਕਾਬਲੇ 1 ਗੋਲ ਦੇ ਅੰਤਰ ਨਾਲ ਹਰਾਇਆ ।
ਸਥਾਨਿਕ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ ਸੰਪੰਨ ਹੋਏ ਰਾਜ ਪੱਧਰੀ ਵਿਸ਼ੇਸ਼ ਖੇਡ ਮੇਲੇ ਨੂੰ ਸਫਲ ਬਣਾਉਣ ਲਈ ਡੀ ਐਸ ਓ ਕਪੂਰਥਲਾ ਲਵਜੀਤ ਸਿੰਘ, ਪ੍ਰਿੰਸੀਪਲ ਬਲਵਿੰਦਰ ਸਿੰਘ ਬੱਟੂ, ਸੀ ਐੱਚ ਟੀ ਜੈਮਲ ਸਿੰਘ ਸੇਖੂਪੁਰ , ਸੀ ਐੱਚ ਟੀ ਸੰਤੋਖ ਸਿੰਘ ਮੱਲੀ ਭਾਣੋ ਲੰਗਾ, ਸੈਂਟਰ ਹੈੱਡ ਟੀਚਰ ਮੈਡਮ ਨੀਰੂ ਬਾਲਾ,ਆਰਟਿਸਟ ਜਗਦੀਸ਼ ਕੁਮਾਰ ਦਬੁਰਜੀ, ਡੀ ਪੀ ਈ ਮਨਜਿੰਦਰ ਸਿੰਘ , ਪੀ ਟੀ ਆਈ ਅਜੀਤਪਲ ਸਿੰਘ ਥਿੰਦ, ਪੀ ਟੀ ਆਈ ਕੁਲਬੀਰ ਕਾਲੀ ਟਿੱਬਾ , ਲੇਖਾਕਾਰ ਜਗਮੋਹਨ ਸ਼ਰਮਾ, ਡੀ ਪੀ ਈ ਹਰਮੀਤ ਸਿੰਘ,ਡੀ ਪੀ ਈ ਅਸ਼ੀਸ਼ ਕੁਮਾਰ,ਡੀ ਪੀ ਈ ਕੁਲਵੰਤ ਸਿੰਘ, ਸਟੇਟ ਸਪੋਰਟਸ ਕਮੇਟੀ ਮੈਂਬਰ ਅਜੀਤਪਾਲ ਸਿੰਘ, ਹੈੱਡ ਟੀਚਰ ਪੰਕਜ ਕੁਮਾਰ ਧੀਰ, ਕੈਲੀਗਰਾਫਰ ਕੰਵਰਦੀਪ ਸਿੰਘ, ਸੀ ਐੱਚ ਟੀ ਬਿਕਰਮਜੀਤ ਸਿੰਘ , ਡੀ ਐਸ ਈ ਮੈਡਮ ਪ੍ਰਦੀਪ ਕੌਰ, ਹੈੱਡ ਟੀਚਰ ਪ੍ਰਦੀਪ ਕੁਮਾਰ, ਖੇਡ ਕਨਵੀਨਰ ਲਕਸ਼ਦੀਪ ਸ਼ਰਮਾ , ਲੈਕ: ਸੁਰਜੀਤ ਸਿੰਘ ਥਿੰਦ, ਡੀ ਪੀ ਈ ਸਾਜਨ ਕੁਮਾਰ, ਸਟੈਨੋ ਵਿਨੋਦ ਕੁਮਾਰ ਬਾਵਾ, ਮੁਨਜਾ ਇਰਸ਼ਾਦ, ਗੁਰਮੁਖ ਸਿੰਘ ਬਾਬਾ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਪੀ ਟੀ ਆਈ ਪਰਮਜੀਤ ਸਿੰਘ ਆਰ ਸੀ ਐੱਫ,,ਆਦਿ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly