ਸਿਆਣਿਆਂ ਦਾ ਸੱਚ- ਔਰਤ ਔਰਤ ਦੀ ਦੁਸ਼ਮਣ ਹੈ,,ਇਹ ਕਿੰਨਾ ਕੂ ਸੱਚ ਹੈ

ਸਿਮਰਨ ਧੁੱਗਾ
ਸਿਮਰਨ ਧੁੱਗਾ
(ਸਮਾਜ ਵੀਕਲੀ)  ਅੱਜ ਕਿਸੇ ਸ਼ਾਇਰਾ ਭੈਣ ਨਾਲ ਇਸ ਤੇ ਮੇਰੀ ਚਰਚਾ ਹੋਈ ਤੇ ਇਸ ਵਾਕ ਦੇ ਕਈ ਸਬੂਤ ਮਿਲੇ ਆਪ ਸਭ ਨਾਲ ਸਾਝੇ ਕਰਦੀ ਹਾਂ,,
ਪਿਤਾ ਨੂੰ ਧੀ ਪਿਆਰੀ ਦਾਦੇ ਨੂੰ ਪੋਤੀ,,
ਪਰ ਬੱਚਾ ਜੰਮਣ ਵਾਲੀ ਅਤੇ ਦਾਦੀ ਪੋਤਾ ਮੰਗਦੀਆਂ ਮਤਲਬ ਜੰਮਣ ਤੋਂ ਪਹਿਲਾਂ ਹੀ ਔਰਤ ਖ਼ਤਮ,,।।
ਕੋਈ ਧੀ ਜੰਮ ਵੀ ਪਈ ਤਾ ਰਿਸ਼ਤੇਦਾਰ ਔਰਤਾ ਦੇ ਬਿਆਨ,,
ਲੈ ਰੱਬ ਪੁੱਤ ਦੇ ਦਿੰਦਾ,,
ਔਰਤਾ ਨੂੰ ਨੂਹਾਂ ਵਲੋਂ ਮੱਥਾ ਟੇਕਣ ਤੇ ਅਸ਼ੀਰਵਾਦ ਰੱਬ ਤੈਨੂੰ ਪੁੱਤ ਦੇਵੇ,,
ਇਸ ਪਾਸੋਂ ਅੱਗੇ ਚਲੋ,,,
ਕੋਈ ਕਿਸੇ ਔਰਤ ਦੀ ਸੁੰਦਰਤਾ ਦੀ ਸਿਫਤ ਕਰੇ ਤਾ ਔਰਤਾ ਦੀ ਚੁਗਲੀ,, ਲੈ ਮੇਕਅੱਪ ਰੱਜ ਕੇ ਕੀਤਾ ਹੈ,,ਬਰੈਂਡ ਦਾ ਪਾਊਡਰ ਲਾਉਂਦੀ ਹਾਂ ਹਾਂ ਘਰੋਂ ਤਕੜੀ ਹੈ ਨਿਤ ਨਵੇ ਫੈਸ਼ਨ ਬਦਲਦੀ
ਆਜੋ ਇੱਕ ਹੋਰ ਪਾਸਾ,,,
ਮਰਦ ਦੀ ਜੁਰਤ ਨੀ ਕਿਸੇ ਨੂੰ ਬਦਨਾਮ ਕਰਜੇ ਬੱਸ ਮਰਦ ਸਿਰਫ ਤੀਲ੍ਹੀ ਲਾਉਂਦੇ,,ਵੀ ਫਲਾਣੀ ਨਾਲ ਮੇਰੀ ਗ੍ਹਾਟੀ ਹੈ ਬੱਸ ਫੇਰ ਬੀਬੀਆ ਸ਼ੂਰੁ ਬਿਨਾਂ ਸੱਚ ਜਾਣੇ ਆਲ ਵਲਡ ਖਲੇਰਾ ਪਾਉਣਗੀਆਂ ਵੀ ਫਲਾਣੀ ਐਦਾ ਫਲਾਣੀ ਐਹ ਫਲਾਣੀ ਔਹ ਬੱਸ ਫਲਾਣੀ ਨੂੰ ਬਦਨਾਮ ਕਰਨ ਦੀ ਜ਼ਿੰਮੇਵਾਰੀ ਵੀ ਸਾਰੀ ਬੀਬੀਆਂ ਦੀ,,,,
ਹੋਰ ਸੁਣੋ ਔਰਤ ਮਰਦਾ ਵਿੱਚ ਬੈਠੀ ਦੀ ਤਕਲੀਫ ਮਰਦਾ ਨੂੰ ਨਹੀ ਹੁੰਦੀ ਜਿੰਨੀ ਬੀਬੀਆਂ ਨੂੰ ਹੁੰਦੀ,,
ਤੇ ਬਿਆਨ ਹੋਣਗੇ,,ਲੈ ਲਾਈ ਬੈਠੀ ਰੌਣਕ,,ਬੰਦਿਆ ਚ ਖੁਸੂ ਰਹਿੰਦੀ ਹੈ  ਬੱਸ ਇਹਨਾਂ ਨੇ ਨਾ ਹੁੰਦਿਆਂ ਵੀ ਪੱਕੀ ਗ੍ਹਾਟੀ ਬਣਾਂ ਦੇਣੀ,,
ਆਖਰੀ ਸੁਣੋ,,,ਇਹ ਔਰਤਾ ਹੀ ਕਹਿਣਗੀਆਂ ਹੋਰਾਂ ਨੂੰ ਵੀ ਉਹ ਔਰਤ ਮਾੜੀ ਬੁਰੀ ਨਾ ਵੀ ਓਤੋ ਨਾ ਖ੍ਹੜੀ ਦੂਰ ਹੋ ਰਹੀ,,
ਕਿਸੇ ਦੀ ਧੀ ਕਿਥੇ ਗਈ ਕਦੋਂ ਆਈ,,,ਕੀ ਕਰਦੀ ਪਤਾ ਨੀ ਕੀ ਕੀ ਸਾਰੀ ਜਾਣਕਾਰੀ ਰੱਖਦੀਆਂ,,
ਬੱਸ ਸੁਆਦ ਲੈ ਕਿ ਸੁਣਨਗੀਆ ਕਿਸੇ ਮਰਦ ਵਲੋਂ ਸੁਣਾਏ ਕਿੱਸੇ ਭਾਵੇ ਝੂਠ ਹੀ ਹੋਣ,,, ਬੀਬੀਆਂ ਨੇ ਡਿਊਟੀ ਪੂਰੀ ਦੇਣੀ,,
ਬੱਸ ਆਹੀ ਸਬੂਤ ਨੇ ਕਿ ਸਿਆਣਿਆਂ ਦੀ ਕਹੀ ਸੱਚੀ ਗੱਲ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੈ,,
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਦਿਆਰਥੀਆਂ ਦਾ ਤਿੰਨ ਰੋਜਾਂ ਧਾਰਮਿਕ ਟੂਰ ਲਗਵਾਇਆ ਗਿਆ
Next articleਡਰ