(ਸਮਾਜ ਵੀਕਲੀ) ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸ੍ਰੀ ਅਜੇ ਰਾਏ ਜੀ ਆਦਰਯੋਗ ਭੈਣ ਜੀ ਦੀ ਰੈਲੀ ਤੋਂ ਬਾਅਦ ਬਿਆਨ ਦੇ ਰਹੇ ਹਨ, ਉਹ ਖੁਦ ਕੀ ਹਨ? ਪੜ੍ਹ ਲਓ—
ਸ੍ਰੀ ਅਜੇ ਰਾਏ ਦਾ ਨਾਂ ਸੁਣਿਆ ਹੈ ਤੁਸੀਂ? ਯਕੀਨਨ ਸਭ ਨੇ ਸੁਣਿਆਂ ਹੈ। ਉੱਤਰ ਪ੍ਰਦੇਸ਼ ਕਾਂਗਰਸ ਦੇ ਉਹ ਪ੍ਰਦੇਸ਼ ਪ੍ਰਧਾਨ ਹਨ। ਨਰਿੰਦਰ ਮੋਦੀ ਖ਼ਿਲਾਫ਼ ਵਾਰਾਣਸੀ ਤੋਂ ਚੋਣ ਲੜੇ ਹਨ। ਜੇ ਕੋਈ ਵਿਅਕਤੀ ਕਾਂਗਰਸ ਵਿੱਚ ਹੋਵੇ ਤਾਂ ਉਸ ਨੂੰ ਤੁਰੰਤ ਸੈਕੂਲਰਿਜ਼ਮ ਦਾ ਸਰਟੀਫਿਕੇਟ ਆਸਾਨੀ ਨਾਲ ਮਿਲ ਜਾਂਦਾ ਹੈ ਅਤੇ ਜੇ ਨਰਿੰਦਰ ਮੋਦੀ ਖਿਲਾਫ ਕੋਈ ਚੋਣ ਲੜ ਲਵੇ ਤਾਂ ਤਾਂ ਕਹਿਣਾ ਹੀ ਕੀ?
ਹੁਣ ਅਸਲੀਅਤ ਸਮਝੋ——
ਅਜੇ ਰਾਏ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਭਾਜਪਾ ਦੇ ਵਿਦਿਆਰਥੀ ਸੰਗਠਨ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਤੋਂ ਕੀਤੀ। 1996 ਵਿੱਚ ਵਿਧਾਨ ਸਭਾ ਦਾ ਪਹਿਲਾ ਚੋਣ ਵਾਰਾਣਸੀ ਦੀ ਕੋਲਾਸਲਾ ਸੀਟ ਤੋਂ ਭਾਜਪਾ ਦੇ ਟਿਕਟ ਤੇ ਲੜਿਆ ਅਤੇ ਵਿਧਾਇਕ ਬਣੇ।
ਮਤਲਬ ਸ੍ਰੀ ਅਜੇ ਰਾਏ ਜੀ ਪਹਿਲੀ ਵਾਰ ਵਿਧਾਇਕ ਹੀ ਭਾਜਪਾ ਤੋਂ ਬਣੇ।
ਇਸ ਤੋਂ ਬਾਅਦ ਲਗਾਤਾਰ ਤਿੰਨ ਵਾਰ ਭਾਜਪਾ ਤੋਂ ਵਿਧਾਇਕ ਰਹੇ।
1996 ਕੋਲਾਸਲਾ ਭਾਜਪਾ ਵਿਧਾਇਕ
2002 ਕੋਲਾਸਲਾ ਭਾਜਪਾ ਵਿਧਾਇਕ
2007 ਕੋਲਾਸਲਾ ਭਾਜਪਾ ਵਿਧਾਇਕ
ਇਸ ਤੋਂ ਬਾਅਦ 2009 ਦਾ ਸਾਲ ਆਇਆ ਭਾਜਪਾ ਨੇ ਵਾਰਾਣਸੀ ਲੋਕ ਸਭਾ ਸੀਟ ਤੋਂ ਮੁਰਲੀ ਮਨੋਹਰ ਜੋਸ਼ੀ ਨੂੰ ਉਮੀਦਵਾਰ ਬਣਾਇਆ। ਬਸਪਾ ਨੇ ਮੁਖਤਾਰ ਅੰਸਾਰੀ ਨੂੰ ਉਮੀਦਵਾਰ ਬਣਾਇਆ।
ਇਸ ਸੀਟ ਤੇ ਸਪਾ ਨੇ ਜਾਣਦੇ ਹੋ ਕਿਸ ਨੂੰ ਉਮੀਦਵਾਰ ਬਣਾਇਆ?
ਤਤਕਾਲੀਨ ਭਾਜਪਾ ਵਿਧਾਇਕ ਅਜੇ ਰਾਏ ਨੂੰ ਸਮਾਜਵਾਦੀ ਪਾਰਟੀ ਨੇ ਮੁਖਤਾਰ ਅੰਸਾਰੀ ਖਿਲਾਫ ਉਮੀਦਵਾਰ ਬਣਾ ਕੇ ਮੈਦਾਨ ਵਿੱਚ ਉਤਾਰ ਦਿੱਤਾ।
ਜਾਣਦੇ ਹੋ ਫਿਰ ਇਸ ਸੀਟ ਤੇ ਕੀ ਹੋਇਆ?
2009 ਵਾਰਾਣਸੀ ਲੋਕ ਸਭਾ ਸੀਟ ਤੋਂ ਭਾਜਪਾ ਦੇ ਮੁਰਲੀ ਮਨੋਹਰ ਜੋਸ਼ੀ ਨੂੰ 203122 ਵੋਟਾਂ ਮਿਲੀਆਂ।
ਬਸਪਾ ਦੇ ਮੁਖਤਾਰ ਅੰਸਾਰੀ ਨੂੰ 185911 ਵੋਟਾਂ ਮਿਲੀਆਂ
ਇਸ ਚੋਣ ਵਿੱਚ ਸਮਾਜਵਾਦੀ ਪਾਰਟੀ ਦੇ ਅਜੇ ਰਾਏ ਨੂੰ 123874 ਵੋਟਾਂ ਮਿਲੀਆਂ।
ਸਿਰਫ਼ 17211 ਵੋਟਾਂ ਨਾਲ ਬਸਪਾ ਦੇ ਮੁਸਲਿਮ ਉਮੀਦਵਾਰ ਮੁਖਤਾਰ ਅੰਸਾਰੀ ਚੋਣ ਹਾਰ ਗਏ। ਭਾਜਪਾ ਦੇ ਮੁਰਲੀ ਮਨੋਹਰ ਜੋਸ਼ੀ ਚੋਣ ਜਿੱਤ ਗਏ।
ਇਸ ਤੋਂ ਬਾਅਦ 2012 ਵਿੱਚ ਅਜੇ ਰਾਏ ਨੇ ਕਾਂਗਰਸ ਜੁਆਇਨ ਕਰ ਲਈ ਅਤੇ ਵਾਰਾਣਸੀ ਜ਼ਿਲ੍ਹੇ ਦੀ ਨਵ ਸਿਰਜਿਤ ਪਿੰਡਰਾ ਸੀਟ ਤੋਂ ਵਿਧਾਨ ਸਭਾ ਚੋਣ ਲੜੀ ਅਤੇ ਚੋਣ ਜਿੱਤੀ।
2014, 2019, 2024 ਵਿੱਚ ਤਿੰਨਾਂ ਵਾਰ ਕਾਂਗਰਸ ਨੇ ਅਜੇ ਰਾਏ ਨੂੰ ਵਾਰਾਣਸੀ ਤੋਂ ਉਮੀਦਵਾਰ ਬਣਾਇਆ ਅਤੇ ਤਿੰਨਾਂ ਵਾਰ ਭਾਜਪਾ ਦੇ ਨਰਿੰਦਰ ਮੋਦੀ ਚੋਣ ਜਿੱਤੇ।
ਅਜੇ ਰਾਏ ਕਾਂਗਰਸ ਦੇ ਟਿਕਟ ਤੇ 2014 ਤੋਂ ਹੁਣ ਤੱਕ ਪੰਜ ਚੋਣਾਂ ਹਾਰ ਚੁੱਕੇ ਹਨ। ਇਸ ਦੇ ਬਾਵਜੂਦ ਲੋਕ ਸਭਾ ਚੋਣ ਤੋਂ ਠੀਕ 6 ਮਹੀਨੇ ਪਹਿਲਾਂ 17 ਅਗਸਤ 2023 ਨੂੰ ਉਨ੍ਹਾਂ ਨੂੰ ਯੂਪੀ ਕਾਂਗਰਸ ਪ੍ਰਦੇਸ਼ ਪ੍ਰਧਾਨ ਬਣਾਇਆ ਗਿਆ? ਕਿਹੜੀ ਰਣਨੀਤੀ ਦੇ ਤਹਿਤ ਇਹ ਅੱਜ ਤੱਕ ਸਮਝ ਤੋਂ ਪਰੇ ਹੈ।
ਕਿਸ ਦੇ ਕਹਿਣ ਤੇ ਬਣਾਇਆ ਗਿਆ? ਇਹ ਅੱਜ ਤੱਕ ਸਮਝ ਤੋਂ ਪਰੇ ਹੈ? ਸੋਚੋ?
ਸ੍ਰੀ ਅਜੇ ਰਾਏ ਵੱਲੋਂ ਹੁਣ ਤੱਕ ਹਾਰੀਆਂ ਚੋਣਾਂ
2014 ਵਾਰਾਣਸੀ ਲੋਕ ਸਭਾ
2017 ਪਿੰਡਰਾ ਵਿਧਾਨ ਸਭਾ
2019 ਵਾਰਾਣਸੀ ਲੋਕ ਸਭਾ
2022 ਪਿੰਡਰਾ ਵਿਧਾਨ ਸਭਾ
2024 ਵਾਰਾਣਸੀ ਲੋਕ ਸਭਾ
ਇਸ ਲੋਕ ਸਭਾ ਚੋਣ ਵਿੱਚ ਸੰਘ ਦੀ ਪਿਛੋਕੜ ਵਾਲੇ ਅਜੇ ਰਾਏ ਜਿਨ੍ਹਾਂ ਦੀ ਸਿਆਸਤ ਦੀ ਸ਼ੁਰੂਆਤ ਭਾਜਪਾ ਤੋਂ ਹੋਈ, ਜੋ ਲਗਾਤਾਰ ਤਿੰਨ ਵਾਰ ਭਾਜਪਾ ਤੋਂ ਵਿਧਾਇક ਰਹੇ ਜਿਨ੍ਹਾਂ ਦੇ ਕਾਰਨ 2009 ਵਿੱਚ ਬਸਪਾ ਦੇ ਮੁਸਲਿਮ ਉਮੀਦਵਾਰ ਦੀ ਹਾਰ ਹੋਈ ਉਹ ਹੁਣ ਸੈਕੂਲਰਿਜ਼ਮ ਦੇ ਨਵੇਂ ਸੂਰਮੇ ਹਨ।
ਉਹ ਹੁਣ ਆਦਰਯੋਗ ਭੈਣ ਜੀ ਦੀ ਰੈਲੀ ਤੇ ਬਿਆਨ ਦੇ ਰਹੇ ਹਨ। ਜਿਨ੍ਹਾਂ ਦਾ ਖੁਦ ਦਾ ਸਿਆਸੀ ਕਰੀਅਰ ਹੀ ਭਾਜਪਾ ਤੋਂ ਸ਼ੁਰੂ ਹੋਇਆ।
ਜੈ ਭੀਮ।
(ਇਮਰਾਨ ਸ਼ਕੀਲ ਖਾਨ )
ਲਿਪੀਅੰਤਰ: ਲਾਲ ਸਿੰਘ ਸੁਲਹਾਣੀ
ਜਨਰਲ ਸਕੱਤਰ ਬਸਪਾ ਪੰਜਾਬ
9872155120
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



