ਸੱਚਾਈ

guru mahil bhai rupa

(ਸਮਾਜਵੀਕਲੀ)

ਜਿੱਤ ਹੋਈ ਸੱਚਾਈ ਦੀ,ਪੈ ਗਈਆਂ ਝੂਠ ਨੂੰ ਮਾਰਾਂ
ਮੰਜ਼ਿਲ ਸਰ ਕਰ ਲਈ ਕਿਸਾਨਾਂ ਨੇ, ਹਾਰ ਗਈਆਂ ਨੇ ਸਰਕਾਰਾਂ

ਤਿੰਨ ਕਾਨੂੰਨ ਬਣਾਏ ਕੇਂਦਰ ਨੇ,ਨਹੀਂ ਰਾਸ ਕਿਸਾਨਾਂ ਨੂੰ ਆਏ
ਅੰਨਦਾਤੇ ਲਈ ਇਹ ਮਾੜੇ ਨੇ, ਤਰਕ ਨਾਲ ਕਿਸਾਨਾਂ ਸਮਝਾਏ
ਇਹ ਕਾਨੂੰਨ ਅਸੀਂ ਮੰਨਣੇ ਨਹੀਂ!
ਜੋਰ ਲਾ ਦੇਵਾਂਗੇ ਸਾਰਾ
ਜਿੱਤ ਹੋਈ ਸੱਚਾਈ ਦੀ,,,,,,

ਮੁੱਖ ਮੁਰਝਾ ਗਏ ਗਦਾਰਾ ਦੇ, ਜੋ ਕਹਿੰਦੇ ਸੀ ਕਾਨੂੰਨ ਵਾਪਸ ਨਹੀਂ ਹੋਣੇ
ਹਾਸਾ ਆਉਂਦਾ ਉਹਨਾਂ ‘ਤੇ ਵਿਚਾਰੇ ਰੋਂਦੇ ਆਪਣੇ ਉਹ ਰੋਣੇ
ਹੰਝੂ ਪੂੰਝਣ ਨੂੰ ਰੁਮਾਲ ਨਹੀਂ,ਪਾਣੀ
ਡਿੱਗਦਾ ਅੱਖੀਓ ਖਾਰਾ
ਜਿੱਤ ਹੋਈ ਸੱਚਾਈ ਦੀ,,,,,,,

ਹੱਕ ਸੱਚ ਲੜਨਾ ਆਉੰਦਾ ਏ, ਕੀਤੀ ਬਾਬੇ ਨਾਨਕ ਨੇ ਅਗਵਾਈ
ਕਿਸੇ ਚੀਜ਼ ਦੀ ਤੋਟ ਆਈ ਨਹੀਂ, ਕਲਾ ਕਰਤਾਰ ਨੇ ਵਰਤਾਈ
ਦੁਖੀ ਅੰਨਦਾਤੇ ਦਾ,ਸਤਿਗੁਰ ਬਣਿਆ ਆਪ ਸਹਾਰਾ
ਜਿੱਤ ਹੋਈ ਸੱਚਾਈ ਦੀ,,,,,,

ਜੋ ਸ਼ਹੀਦ ਹੋਏ ਮੋਰਚੇ ਵਿੱਚ,ਗੁਰਾ ਮਹਿਲ ਉਹਨਾਂ ਸੀਸ ਝਕਾਉੰਦਾ
ਇਤਿਹਾਸ ਲਿਖਿਆ ਜਾਣਾ ਅੰਦੋਲਨ ਦਾ,ਭਾਈ ਰੂਪੇ ਵਾਲਾ ਸੱਚ ਫਰਮਾਉੰਦਾ
ਜੋ ਕਿਸਾਨ ਵਿਰੋਧੀ ਸੀ,ਉਹਨਾਂ ਨੂੰ ਮਿਲ ਗਿਆ ਜਵਾਬ ਕਰਾਰਾ
ਜਿੱਤ ਹੋਈ ਸੱਚਾਈ ਦੀ,,,,,,

ਲੇਖਕ:-ਗੁਰਾ ਮਹਿਲ ਭਾਈ ਰੂਪਾ
ਮੋਬਾਈਲ :- 94632 60058

 

ਸਮਾਜਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleआजादी के 74 साल बाद भी, सीवर कर्मी आज भी गुलाम है और जातिवाद की बेड़ियों में जकड़ा हुआ है
Next articleਗੀਤ