(ਸਮਾਜ ਵੀਕਲੀ)
ਹਾਲ ਹੀ ਵਿੱਚ,ਜਦੋਂ ਭਾਰਤੀਆਂ ਦੀ ਬਚਤ ਦੇ ਅਧਿਕਾਰਤ ਅੰਕੜਿਆਂ ਦਾ ਐਲਾਨ ਕੀਤਾ ਗਿਆ,ਤਾਂ ਇਕ ਵਾਰ ਫਿਰ ਇਹ ਪ੍ਰਮੁੱਖਤਾ ਨਾਲ ਸਥਾਪਿਤ ਕੀਤਾ ਗਿਆ,ਕਿ ਭਾਰਤੀ ਅਰਥਚਾਰੇ ਨੂੰ ਸਿਰਫ਼ ਲੋਕਾਂ ਦੀ ਖਰੀਦ ਸ਼ਕਤੀ ਨਾਲ ਜੋੜਿਆ ਜਾਣਾ ਠੀਕ ਨਹੀ ਹੈ।ਭਾਵੇਂ ਪੁਰਾਤਨ ਸਮੇਂ ਤੋਂ ਭਾਰਤੀ ਸਮਾਜ ਵਿੱਚ ਆਰਥਿਕ ਬੱਚਤ ਦੀ ਪਰੰਪਰਾ ਰਹੀ ਹੈ ਪਰ ਵਿਸ਼ਵੀਕਰਨ ਦੇ ਇਸ ਦੌਰ ਵਿੱਚ ਜਦੋਂ ਪਦਾਰਥਵਾਦੀ ਜੀਵਨ ਨੂੰ ਆਰਥਿਕ ਵਿਕਾਸ ਦਾ ਪ੍ਰਤੀਬਿੰਬ ਮੰਨਿਆ ਜਾਂਦਾ ਹੈ ਤਾਂ ਵੀ ਜੇਕਰ ਆਮ ਭਾਰਤੀ ਆਪਣੀ ਆਰਥਿਕ ਬੱਚਤ ਪ੍ਰਤੀ ਸੁਚੇਤ ਹੋਵੇ ਤਾਂ ਇਹ ਯਕੀਨੀ ਤੌਰ ‘ਤੇ ਭਾਰਤ ਦੇ ਆਰਥਿਕ ਵਿਕਾਸ ਲਈ ਇਕ ਚੰਗਾ ਸੰਕੇਤ ਹੈ।
ਜੇਕਰ ਅਸੀ ਭਾਰਤੀ ਆਰਥਵਿਵਸਥਾ ਵਿੱਚ ਆਰਥਿਕ ਬੱਚਤ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰੀਏ ਤਾਂ 2004 ਤੋਂ 2010 ਤੱਕ ਆਰਥਿਕ ਬੱਚਤ ਅਤੇ ਜੀਡੀਪੀ ਦੀ ਪ੍ਰਤੀਸ਼ਤਤਾ ਹਰ ਸਾਲ ਵੱਧਦੀ ਰਹੀ।ਸਾਲ 2010 ਵਿੱਚ ਆਰਥਿਕ ਬੱਚਤ 36,9 ਪ੍ਰਤੀਸ਼ਤ ਰਹੀ,ਜੋ ਹੁਣ ਤੱਕ ਦਾ ਸੱਭ ਤੋਂ ਉਚਾ ਪੱਧਰ ਹੈ।ਉਸ ਸਮੇਂ ਦੌਰਾਨ ਭਾਰਤੀ ਅਰਥਵਿਵਸਥਾ ਦੀ ਸਲਾਨਾ ਵਿਕਾਸ ਦਰ ਅਤੇ ਪਹਿਲੇ ਕੁਝ ਸਾਲਾਂ ਵਿੱਚ ਦੇਸ਼ ਦੀ ਰਾਜਨੀਤਿਕ ਸ਼ਕਤੀ ਪ੍ਰਤੀ ਅਸੰਤੁਸ਼ਟੀ ਦੀ ਭਾਵਨਾ ਮੁੱਖ ਸੀ।ਇਸ ਦੌਰਾਨ,ਕੋਰੋਨਾ ਮਹਾਂਮਾਰੀ ਨੇ ਇਕ ਵਿਸ਼ਵਵਿਆਪੀ ਸੰਕਟ ਦੇ ਰੂਪ ਵਿੱਚ ਦਸਤਕ ਦਿੱਤੀ,ਜਿਸ ਨੇ ਅਚਾਨਕ ਸਮੁੱਚੇ ਸਮਾਜ ਲਈ ਆਰਥਿਕ ਸਮੱਸਿਆਵਾਂ ਪੈਦਾ ਕਰ ਦਿੱਤੀਆਂ।ਸਾਲ 2020-21 ਦੌਰਾਨ ਭਾਰਤੀ ਅਰਥ ਵਿਵਸਥਾ ਵਿੱਚ ਆਰਥਿਕ ਬੱਚਤ ਜੀਡੀਪੀ ਦੇ 28 ਪ੍ਰਤੀਸ਼ਤ ‘ਤੇ ਰਹੀ,ਕਿਉਕਿ ਤਾਲਾਬੰਦੀ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ।ਫਿਰ ਵੀ,ਜੀਡੀਪੀ ਦਾ ਸਕਾਰਾਤਮਕ ਰੁਝਾਨ ਇਸ ਤੱਥ ਤੋਂ ਸਪੱਸ਼ਟ ਹੁੰਦਾ ਹੈ ਕਿ ਸਾਲ 2020-21 ਵਿੱਚ,ਆਰਥਿਕ ਬਚਤ ਜੀਡੀਪੀ ਦੇ 30 ਪ੍ਰਤੀਸ਼ਤ ਤੋਂ ਉਪਰ ਰਹੀ।ਯਾਨੀ ਭਾਰਤੀਆਂ ਵਿੱਚ ਆਰਥਿਕ ਕਾਨੂੰਨ ਬੱਚਤ ਦਾ ਰੁਝਾਨ ਲਗਾਤਾਰ ਬਰਕਰਾਰ ਹੈ।
ਜਦੋਂ ਵੀ ਵਿੱਤੀ ਬਚਤ ਦੀ ਗੱਲ ਹੁੰਦੀ ਹੈ ਤਾਂ ਕਿਸੇ ਦੇ ਮਨ ਵਿੱਚ ਇਕੋ ਸਮੇਂ ਦੋ ਸਵਾਲ ਉਠਦੇ ਹਨ।ਪਹਿਲਾ,ਸ਼ਾਇਦ ਪ੍ਰਤੀ ਵਿਅਕਤੀ ਖਰਚ ਘੱਟ ਰਿਹਾ ਹੈ,ਇਸ ਲਈ ਆਰਥਿਕ ਵਿੱਤੀ ਆਮਦਨ ਵੱਧ ਰਹੀ ਹੈ,ਜਿਸ ਕਾਰਨ ਆਰਥਿਕ ਬਚਤ ਵੀ ਵੱਧ ਰਹੀ ਹੈ,ਇਹ ਦੋਵੇਂ ਸਵਾਲ ਆਪਸ ਵਿੱਚ ਵਿਰੋਧੀ ਹਨ।ਪਹਿਲਾ ਸਵਾਲ ਨਕਾਰਾਤਮਕ ਰਵੱਈਏ ਲਈ ਹੈ,ਅਤੇ ਦੂਜਾ ਸਕਾਰਾਤਮਕ ਸੋਚ ਲਈ ਹੈ।ਇਸ ਸੱਭ ਦੇ ਵਿਚਕਾਰ,ਇਕ ਹੋਰ ਗੱਲ ਸਾਨੂੰ ਹੈਰਾਨ ਕਰਦੀ ਹੈ ਕਿ ਭਾਰਤੀਆਂ ਦੀ ਆਰਥਿਕ ਬੱਚਤ ਦਾ ਰੁਝਾਨ ਬੜੀ ਤੇਜੀ ਨਾਲ ਬਦਲ ਰਿਹਾ ਹੈ।ਕਿਸੇ ਇਕ ਪਾਸੇ ਭਾਰਤੀਆਂ ਦੇ ਸਟੈਡ ਦਾ ਅੰਦਾਜ਼ਾ ਲਾਉਣਾ ਬੜਾ ਔਖਾ ਹੈ।
ਉਦਾਹਰਣ ਲਈ,ਪਿੱਛਲੇ ਇਕ ਦਹਾਕੇ ਵਿੱਚ ਬੈਂਕ ਡਿਪਾਜ਼ਿਟ ਵਿੱਚ ਘਰੇਲੂ ਬਚਤ ਦਾ ਹਿੱਸਾ ਤੇਜ਼ੀ ਨਾਲ ਘਟਿਆ ਹੈ।ਇਹ ਅਚਾਨਕ ਸਾਲਾਂ ਤੋਂ ਪੁਰਾਣੇ ਵਿਸ਼ਵਾਸ਼ ਨੂੰ ਤੋੜ ਰਿਹਾ ਹੈ ਕਿ ਭਾਰਤੀਆਂ ਲਈ ਆਰਥਿਕ ਨਿਵੇਸ਼ ਦੀ ਪਹਿਲੀ ਤਰਜੀਹ ਬੈਂਕ ਡਿਪਾਜ਼ਿਟ ਹੈ।ਸਾਲ 2011 ਦੇ ਦਹਾਕੇ ਤੱਕ ਬੈਕ ਦੀਆਂ ਜਮਾਂ ਰਕਮਾਂ ਵਿੱਚ ਘਰੇਲੂ ਬਚਤ ਦਾ 58 ਪ੍ਰਤੀਸ਼ਤ ਹਿੱਸਾ ਸ਼ਾਮਲ ਸੀ,ਜੋ ਕਿ ਸਾਲ 2020-21 ਵਿੱਚ ਘੱਟ ਕੇ 38 ਪ੍ਰਤੀਸ਼ਤ ਰਹਿ ਗਿਆ।ਅਗਲੇ ਸਾਲ 2021-22 ‘ਚ ਇਹ ਅੰਕੜਾ ਤੇਜੀ ਨਾਲ 25 ਫੀਸਦੀ ਦੇ ਪੱਧਰ ‘ਤੇ ਆ ਜਾਵੇਗਾ,ਇਸ ਦਾ ਇਕ ਕਾਰਨ ਬੈਂਕ ਡਿਪਾਜ਼ਿਟ ‘ਤੇ ਵਿਆਜ਼ ‘ਚ ਤੇਜੀ ਨਾਲ ਗਿਰਾਵਟ ਹੈ।ਦੂਜਾ ਕਾਰਨ ਪ੍ਰਭਾਵਿਤ ਸਾਲਾਂ ਵਿੱਚ ਪ੍ਰਤੀ ਵਿਅਕਤੀ ਆਮਦਨ ਵਿੱਚ ਗਿਰਾਵਟ ਸੀ।
ਮਹੱਤਵਪੂਰਨ ਗੱਲ ਇਹ ਹੈ ਕਿ ਪਿੱਛਲੇ ਕੁਝ ਸਾਲਾਂ ਤੋਂ ਬੈਕਿੰਗ ਖੇਤਰ ਵਿੱਚ ਨਿਵੇਸ਼ ਲਈ ਮੁੱਖ ਆਕਰਸ਼ਣ ਨਹੀ ਰਿਹਾ ਹੈ,ਪਰ ਭਾਰਤੀਆਂ ਲਈ ਘਰੇਲੂ ਬੱਚਤ ਲਗਾਤਾਰ ਰਹੀ ਹੈ।ਇਹ ਸਪੱਸ਼ਟ ਹੈ ਕਿ ਆਰਥਿਕ ਨਿਵੇਸ਼ ਦੇ ਕਈ ਹੋਰ ਸਰੋਤ ਲੋਕਾਂ ਦੀ ਤਰਜੀਹ ਬਣ ਰਹੇ ਹਨ।ਉਦਾਹਰਣ ਲਈ,ਕੋਰੋਨਾ ਮਹਾਂਮਾਰੀ ਦੌਰਾਨ ਬੀਮਾ ਪ੍ਰਤੀ ਖਿੱਚ ਤੇਜ਼ੀ ਨਾਲ ਵਧੀ।ਜੀਵਨ ਬੀਮਾ ਹਮੇਸ਼ਾਂ ਭਾਰਤ ਵਿੱਚ ਆਰਥਿਕ ਨਿਵੇਸ਼ ਦਾ ਇਕ ਪ੍ਰਮੁੱਖ ਸਰੋਤ ਰਿਹਾ ਹੈ।ਹਰ ਭਾਰਤੀ ਜੀਵਨ ਬੀਮੇ ਵਿੱਚ ਵਿੱਤੀ ਨਿਵੇਸ਼ ਦੇ ਵਿਚਾਰ ਨੂੰ ਇਕ ਪਰਿਵਾਰਕ ਵਿਚਾਰ ਵਜ਼ੋਂ ਪਾਉਦਾ ਹੈ।ਕੋਰੋਨਾ ਮਹਾਂਮਾਰੀ ਦੌਰਾਨ ਮੈਡੀਕਲ ਬੀਮੇ ਵੱਲ ਲੋਕਾਂ ਦਾ ਰੁਝਾਨ ਅਚਾਨਕ ਤੇਜ਼ੀ ਨਾਲ ਵਧਿਆ,ਪਰ ਇਹ ਸਥਾਈ ਰੂਪ ਨਹੀ ਲੈ ਸਕਿਆ।ਅਗਲੇ ਵਿੱਤੀ ਸਾਲ ‘ਚ ਹੀ ਇਸ ਦੀ ਕਮੀ ਆਈ।ਬੀਮਾ ਕਾਰੋਬਾਰ ਲਈ ਇਹ ਵੱਡੀ ਚਿੰਤਾਂ ਦਾ ਵਿਸ਼ਾਂ ਹੈ ਕਿ ਭਾਰਤ ਵਿੱਚ ਬੀਮੇ ਦੀ ਪ੍ਰਥਾ ਅਜੇ ਵੀ ਬਹੁਤ ਘੱਟ ਕਿਉਂ ਹੈ।ਕੋਰੋਨਾ ਮਹਾਂਮਾਰੀ ਦੇ ਸਾਲ ‘ਚ ਇਹ ਅਚਾਨਕ 3,8 ਫੀਸਦੀ ਤੋਂ ਵੱਧ ਕੇ 4,2 ਫੀਸਦੀ ਹੋ ਗਿਆ ਸੀ।ਮਹੱਤਵਪੁਰਨ ਤੌਰ ‘ਤੇ ਬੀਮੇ ਦਾ ਵਿਸ਼ਵਵਿਆਪੀ ਔਸਤ ਅੰਕੜਾ ਸੱਤ ਪ੍ਰਤੀਸ਼ਤ ਹੈ ਅਤੇ ਬਹੁਤ ਸਾਰੇ ਵਿਕਸਤ ਦੇਸ਼ਾਂ,ਅਮਰੀਕਾ,ਬ੍ਰਿਟੇਨ ਆਦਿ ਵਿੱਚ ਦਸ ਫੀਸਦੀ ਤੋਂ ਉਪਰ ਰਹਿੰਦਾ ਹੈ।ਬੀਮਾ ਕੰਪਨੀਆਂ ਨੂੰ ਇਸ ਸਬੰਧ ਵਿੱਚ ਸੋਚਣਾ ਚਾਹੀਦਾ ਹੈ ਕਿ ਕੀ ਭਾਰਤ ਵਿੱਚ ਪ੍ਰੀਮੀਅਮ ਦੀ ਲਾਗਤ ਇਸ ਸੰਦਰਭ ਜਿਆਦਾ ਨਹੀ ਹੈ?
ਇਨੀ ਦਿਨੀ ਇਸ ਗੱਲ ਦੀ ਪੁਸ਼ਟੀ ਹੋੋ ਰਹੀ ਹੈ ਕਿ ਹੁਣ ਭਾਰਤੀਆਂ ਦੀ ਆਰਥਿਕ ਬੱਚਤ ਤੇਜੀ ਨਾਲ ਭਾਰਤੀ ਪੂੰਜ਼ੀ ਬਜ਼ਾਰ ਵੱਲ ਵੱਧ ਰਹੀ ਹੈ।ਅੰਕੜਿਆਂ ਦੇ ਅਨੁਸਾਰ,ਸਾਲ 2021-22 ਵਿੱਚ,10 ਲੱਖ ਨਵੇਂ ਨਿਵੇਸ਼ਕ ਭਾਰਤੀ ਪੂੰਜ਼ੀ ਨਾਲ ਜੁੜੇ ਹਨ,ਜਿੰਨਾਂ ਨੇ ਮਿਊਚੁਅਲ ਫੰਡਾਂ ਵਿੱਚ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਦੁਆਰਾ ਵਿੱਤੀ ਨਿਵੇਸ਼ ਕੀਤਾ ਹੈ।ਇਸ ‘ਚ ਇਕ ਸਾਲ ਦੇ ਦੌਰਾਨ ਹੀ ਘਰੇਲੂ ਬਚਤ ਦਾ ਚਾਰ ਫੀਸਦੀ ਤੋਂ ਜਿਆਦਾ ਰੁਝਾਨ ਭਾਰਤੀ ਪੂੰਜ਼ੀ ਬਜ਼ਾਰ ਵੱਲ ਦੇਖਿਆ ਗਿਆ।ਇਸ ਵਿੱਚ ਡਾਇਰੈਕਟ ਇਨਵੈਸਟਮੈਟ ਅਤੇ ਮਿਊਚੁਅਲ ਫੰਡ ਦੋਹਾਂ ਵਿੱਚ ਇਕ ਮੁੱਖ ਵਿਕਲਪ ਦੇ ਰੂਪ ਵਿੱਚ ਸਾਹਮਣੇ ਆਇਆ ਹੈ।ਆਖਰੀ ਵਿੱਤੀ ਸਾਲ ‘ਚ ਵੱਡੀ ਗਿਣਤੀ ‘ਚ ਆਈ,ਪੀ,ਓਜ਼, ‘ਚ ਨਿਵੇਸ਼ ਕਰਨਾ ਪੂੰਜ਼ੀ ਬਜ਼ਾਰ ਆਰਥਿਕ ਨਿਵੇਸ਼ ਲਈ ਵੀ ਵਿਕਲਪ ਉਪਲਬਧ ਹੈ।
ਜਿਸ ਰਾਹੀ ਕੰਪਨੀਆਂ ਨੇ ਵੱਡੀ ਮਾਤਰਾ ਵਿੱਚ ਪੂੰਜ਼ੀ ਇਕੱਠੀ ਕੀਤੀ।ਐਲਆਈਸੀ,ਆਈਪੀਓ ਸਿਸਟਮ ਤਾਂ ਸੱਭ ਤੋਂ ਵੱਧ ਚਰਚਾ ਵਿੱਚ ਰਿਹਾ।ਨਵੇ ਦੌਰ ਵਿੱਚ ਪੇਟੀਐਮ,ਜੋਮੈਟੋ ਦੇ ਆਈ ਪੀਓ ਨੇ ਲੋਕਾਂ ਦਾ ਕਾਫੀ ਧਿਆਨ ਆਪਣੇ ਵੱਲ ਖਿੱਚਿਆ।ਸ਼ਾਇਦ ਇਹੀ ਕਾਰਨ ਸੀ ਕਿ ਕੋਰੋਨਾ ਦੇ ਦਿਨਾ ਵਿੱਚ ਜਦੋਂ ਆਰਥਿਕ ਮੰਦੀ ਦਾ ਦੌਰ ਸੀ ਤਾਂ ਵੀ ਭਾਰਤੀ ਪੂੰਜ਼ੀ ਬਜ਼ਾਰ ਨੇ ਸਥਿਰ ਵਾਧਾ ਬਰਕਰਾਰ ਰੱਖਿਆ ਕਿਉਕਿ ਉਸ ਸਮੇਂ ਵੱਡੀ ਗਿਣਤੀ ਵਿੱਚ ਨਵੇਂ ਨਿਵੇਸ਼ਕ ਭਾਰਤੀ ਪੂੰਜ਼ੀ ਬਜ਼ਾਰ ਵਿੱਚ ਸ਼ਾਮਲ ਹੋਏ।ਫਿਰ ਵੀ ਇਸ ਦੌਰਾਨ ਚੀਨੀ ਬਜ਼ਾਰ ਦੀ ਪਹਿਲੀ ਪਸੰਦ ਰਹੀ।ਇਹ ਵੀ ਦੇਖਿਆ ਗਿਆ ਕਿ ਪੈਨਸ਼ਨ ਅਤੇ ਪ੍ਰਾਵੀਡੈਂਟ ਫ਼ੰਡ ਵਿੱਚ ਨਿਵੇਸ਼ ਕਰਨ ਦਾ ਭਾਰਤੀਆਂ ਦਾ ਰੁਝਾਨ ਵੀ ਕਾਫ਼ੀ ਵਧਿਆ ਹੈ।
ਆਰਥਿਕ ਬੱਚਤ ਅੰਕੜਿਆਂ ਦੇ ਵਿਸ਼ਲੇਸ਼ਣ ਦੇ ਮੱਧ ਵਿੱਚ ਇਕ ਨਾਜ਼ੁਕ ਸਥਿਤੀ ਦਾ ਸੰਕੇਤ ਦੇਣ ਵਾਲੀ ਇਕ ਗੱਲ ਇਹ ਹੈ ਕਿ ਭਾਰਤੀ
ਸਮਾਜ ਵਿੱਚ ਇੰਨਾਂ ਦਿਨਾਂ ਵਿੱਚ ਮਹਿੰਗੀਆਂ ਕਾਰਾਂ,ਮਹਿੰਗੇ ਮਕਾਨਾਂ ਦੀ ਖਰੀਦਦਾਰੀ ਤੇਜ਼ੀ ਨਾਲ ਵੱਧ ਰਹੀ ਹੈ।ਇਸ ਨਾਲ ਇਹ ਚਿੰਤਾਂ ਪੈਦਾ ਹੁੰਦੀ ਹੈ ਕਿ ਕੀ ਭਾਰਤ ਵਿੱਚ ਅਮੀਰਾਂ ਅਤੇ ਗਰੀਬਾਂ ਵਿੱਚ ਵੱਧ ਰਹੀ ਆਰਥਿਕ ਅਸਮਾਨਤਾ ਇਸ ਆਰਥਿਕ ਬੱਚਤ ਉਛਾਲ ਦਾ ਹੀ ਪ੍ਰਤੀਕ ਹੈ?ਇਕ ਰਿਪੋਰਟ ਦੇ ਅਨੁਸਾਰ,ਸਾਲ 2020-21 ਅਤੇ 2021-22 ਵਿੱਚ ਭਾਰਤੀਆਂ ਦੁਆਰਾ ਵੱਖ-ਵੱਖ ਇਮਾਰਤ ਨਿਰਮਾਣ ਪ੍ਰੋਜੈਕਟਾਂ ਵਿੱਚ ਲਗਭਗ ਚਾਰ ਲੱਖ ਕਰੋੜ ਰੁਪਏ ਦਾ ਵਿੱਤੀ ਨਿਵੇਸ਼ ਕੀਤਾ ਗਿਆ ਹੈ।ਇਸ ਸੰਦਰਭ ਵਿੱਚ ਵੀ ਵਿਚਾਰ ਕੀਤਾ ਜਾ ਸਕਦਾ ਹੈ ਕਿ ਸ਼ਾਇਦ ਕੋਰੋਨਾ ਮਹਾਂਮਾਰੀ ਦੇ ਕਾਰਨ ਬਹੁਤ ਸਾਰੇ ਹਨ,ਪ੍ਰਵਾਸੀ ਭਾਰਤੀ ਆਪਣੇ ਦੇਸ਼ ਪਰਤ ਆਏ ਹਨ ਅਤੇ ਉਨਾਂ ਨੇ ਇਹ ਘਰ ਮਹਿੰਗੇ ਖਰੀਦੇ ਹਨ।
ਜਮੀਨ ਵਾਂਗ ਉਹਨਾਂ ਦਾ ਰੁਝਾਨ ਸੋਨਾ ਚਾਂਦੀ ਖਰੀਦਣ ਵਿੱਚ ਵੀ ਦੇਖਿਆ ਗਿਆ। ਇਹ ਵੀ ਸਮਝਣਾ ਹੋਵੇਗਾ ਕਿ ਪਿੱਛਲੇ ਵਿੱਤੀ ਸਾਲ ‘ਚ ਮਹਿੰਗਾਈ ਕਾਰਨ ਅੰਕੜੇ ਉਪਰ ਹੀ ਜਾ ਰਹੇ ਹਨ।ਭਾਂਵੇ ਇਸ ਦੇ ਪਿੱਛੇ ਕੀ ਹੈ,ਗਲੋਬਲ ਕਾਰਨ,ਰੂਸ ਯੂਕਰੇਨ ਯੁੱਧ ਸਮੇਤ ਜਾਂ ਮੁਕਾਬਲੇ ਡਾਲਰ ਦੇ ਮੁਕਾਬਲਤਨ ਵੱਧ ਮਜ਼ਬੂਤ ਹੋਣਾ,ਇੰਨਾਂ ਹਾਲਾਤਾਂ ਨੇ ਭਾਰਤੀ ਨਿਵੇਸ਼ਕ ਬਣਾ ਦਿੱਤੇ।ਇਹ ਸੋਚਣ ਲਈ ਮਜ਼ਬੂਰ ਹੋ ਗਏ ਹਨ ਕਿ ਸੱਤ ਫ਼ੀਸਦੀ ਦੀ ਮਹਿੰਗਾਈ ਦੇ ਸਾਹਮਣੇ ਪੰਜ ਪ੍ਰਤੀਸ਼ਤ ਬੈਕ ਡਿਪਾਜ਼ਿਟ ਵਿਆਜ਼ ਫ਼ਿਕਸਡ ਇਹ ਸਿਰਫ਼ ਸਕਾਰਾਤਮਕ ਹੈ,ਇਸ ਲਈ ਸ਼ਾਇਦ ਉਨਾਂ ਨੇ ਆਪਣੇ ਰੁੱਖ ਨੂੰ ਸ਼ੇਅਰ ਮਾਰਕਿਟ ਵੱਲ ਮੋੜਣਾ ਠੀਕ ਸਮਝਿਆ ਹੈ।
ਪੇਸ਼ਕਸ਼:-ਅਮਰਜੀਤ ਚੰਦਰ
9417600014
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly