ਰੁੱਖ

(ਸਮਾਜ ਵੀਕਲੀ)

ਮੇਰੇ ਅੰਗ – ਅੰਗ ਤੇ ਹੱਕ ਤੇਰਾ ,
ਤੂੰ ਜੋ ਵੀ ਕਰ ਹੁਣ ਮੇਰਾ ,
ਸੋਚਿਆਂ ਨਹੀ ਸੀ ,
ਕਦੇ ਵੈਰ ਤੂੰ ਇੰਝ ਕੱਢੇਂਗਾ ,
ਜਿਸ ਨੂੰ ਇੰਨ੍ਹੇ ਚਾਵਾਂ ਨਾਲ ਪਾਲਿਆ ,
ਹੁਣ ਤੂੰ ਆਪਣੇ ਹੱਥੀ ਵੱਢੇਂਗਾ ।

ਕਿੰਨਾ ਸੋਹਣਾ ਲੱਗਦਾ ਸੀ ,
ਮੈਨੂੰ ਘਰ ਤੇਰਾ ਵੇ ,
ਠੰਢੀ – ਠੰਢੀ ਹਵਾ ਦੇ ਕੇ ,
ਦਿਲ ਖੁਸ਼ ਸੀ ਮੇਰਾ ਵੇ ,
ਅੱਜ ਇੰਝ ਮੇਰਾ ਗਲ ਦੱਬੇਂਗਾ ,
ਜਿਸ ਨੂੰ ਇੰਨ੍ਹੇ ਚਾਵਾਂ ਨਾਲ ਪਾਲਿਆ ,
ਹੁਣ ਆਪਣੇ ਹੱਥੀ ਵੱਢੇਂਗਾ ।

ਆਕਸੀਜਨ ਮੁੱਕਦੀ ਜਾਂਦੀ ,
ਤੂੰ ਆਪਣੀ ਜਾਨ ਬਚਾਲਾ ਵੇ ,
ਇੱਕ ਰੁੱਖ ਨੂੰ ਪੁੱਟਕੇ ,
ਤੂੰ ਚਾਰ ਰੁੱਖ ਹੋਰ ਲਗਾਲਾ ਵੇ ,
ਇੰਝ ਕਰਨ ਨਾਲ ਤੂੰ ,
ਹਮੇਸ਼ਾ ਖੁਸ਼ ਵੱਸੇਂਗਾ ,
ਜਿਸ ਨੂੰ ਇੰਨ੍ਹੇ ਚਾਵਾਂ ਨਾਲ ਪਾਲਿਆ ,
ਹੁਣ ਤੂੰ ਆਪਣੇ ਹੱਥੀ ਵੱਢੇਂਗਾ ।

ਸੁਣਗੀ ਰੁੱਖ ਭਾਈ ਤੇਰੀ ਫਰਿਆਦ ,
ਹੋਣ ਨੀ ਦੇਣਾ ਤੈਨੂੰ ਨਿਰਾਜ਼ ,
ਕਰਕੇ ਪਿੰਡ ਦਾ ਮੈਂ ਇੱਕਠ ,
ਦੇਣਾ ਤੈਨੂੰ ਤੇਰਾ ਹੱਕ ,
ਚਹਿਲ ਵਾਂਗ ਮੈਂ ਵੀ ਰੁੱਖ ਲਗਾਉਗਾ ,
ਵਾਤਾਵਰਨ ਸ਼ੁੱਧ ਕਰਨ ਵਿੱਚ ,
ਆਪਣਾ ਯੋਗਦਾਨ ਪਾਉਂਗਾ ।

ਮਨਪ੍ਰੀਤ ਕੌਰ ਚਹਿਲ
8437752216

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਰਤਾਲਾਪ
Next articleਦੋਸਤਾਂ ਦੀ ਦੁਨੀਆਂ