(ਸਮਾਜ ਵੀਕਲੀ)
ਮਾਂ ਬਣ ਠੰਢੀਆਂ ਛਾਵਾਂ ਦਿੰਦੇ,
ਧੁੱਪ ਹਨ੍ਹੇਰੀ ਖਡ਼੍ਹੇ ਹੈ ਰਹਿੰਦੇ।
ਨਿੱਤ ਕਟੋ ਕੇ ਜ਼ੁਲਮ ਨੇ ਸਹਿੰਦੇ,
ਫਿਰ ਵੀ ਮੂੰਹੋਂ ਕੁਝ ਨਾ ਕਹਿੰਦੇ।
ਬਿਨ ਰੁੱਖਾਂ ਤੋਂ ਸੜਦੀ ਧਰਤੀ,
ਭੌਂ ਖੋਰ ਨਾਲ ਹੜ੍ਹ ਦੀ ਧਰਤੀ।
ਧਰਤੀ ਮਾਂ ਨੂੰ ਅਸਾਂ ਬਚਾਉਣਾ,
ਘਰ-ਘਰ ਦੇ ਵਿਚ ਰੁੱਖ ਲਗਾਉਣਾ।
ਪੜ੍ਹਨ ਲਈ ਕਾਗਜ਼ ਹੈ ਦਿੰਦੇ,
ਜਿਉਣ ਲਈ ਆਕਸੀਜਨ ਦਿੰਦੇ।
ਖਾਣ ਲਈ ਰੁੱਖ ਫਲ ਹੈ ਦਿੰਦੇ,
ਰਹਿਣ ਲਈ ਸਾਨੂੰ ਘਰ ਹੈ ਦਿੰਦੇ।
ਆਓ ਰਲ ਕੇ ਸਾਂਝਾਂ ਪਾਈਏ,
ਨਵੀਂ ਇੱਕ ਇਹ ਲਹਿਰ ਚਲਾਈਏ।
ਮਿਲ ਕੇ ਸਾਰੇ ਰੁੱਖ ਲਗਾਈਏ,
ਹਰਿਆਵਲ ਹਰ ਪਾਸੇ ਫੈਲਾਈਏ।
ਨੱਚੀਏ ,ਟੱਪੀਏ ,ਹਸੀਏ, ਗਾਈਏ,
ਸੁੰਦਰ ਵਾਤਾਵਰਣ ਬਣਾਈਏ।
ਰੁੱਖਾਂ ਨੂੰ ਕੱਟਣ ਤੋਂ ਬਚਾਈਏ,
ਧਰਤੀ ਮਾਂ ਨੂੰ ਸਵਰਗ ਬਣਾਈਏ।
ਈਟੀਟੀ ਅਧਿਆਪਕਾ।
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ
ਕਲੋਤਾ।
( 9417238999 )
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly