ਬੀਬੇ ਪੁੱਤ ਚਮਾਰਾਂ ਦੇ ਟ੍ਰੈਕ ਗਾਉਣ ਵਾਲਾ ਤਾਜਪੁਰੀ ਲੈ ਕੇ ਆਇਆ ਨਵਾਂ ਗੀਤ “ਦਰਸ਼ਨ ਰੱਬ ਦੇ”

ਸਰੀ /ਵੈਨਕੂਵਰ  (ਸਮਾਜ ਵੀਕਲੀ)  ( ਕੁਲਦੀਪ ਚੁੰਬਰ)– “ਦੇਖ ਮੇਲੇ ਨੂੰ ਚੱਲੇ ਨੀ ਬੀਬੇ ਪੁੱਤ ਚਮਾਰਾਂ ਦੇ” ਗਾਉਣ ਵਾਲਾ ਗਾਇਕ ਜੇ ਐਚ ਤਾਜਪੁਰੀ ਆਪਣੇ ਨਵੇਂ ਸਿੰਗਲ ਟ੍ਰੈਕ “ਦਰਸ਼ਨ ਰੱਬ ਦੇ” ਨਾਲ ਸੰਗਤ ਦੇ ਇੱਕ ਵਾਰ ਫਿਰ ਰੂਬਰੂ ਹੋਇਆ ਹੈ । ਐਮ ਕੇ ਪ੍ਰੋਡਕਸ਼ਨ ਵੇਵਸ ਅਤੇ ਸਤਨਾਮ ਸਰੋਆ ਕਨੇਡਾ ਦੀ ਪੇਸ਼ਕਸ਼ ਵਿੱਚ ਇਸ ਟ੍ਰੈਕ ਨੂੰ ਲਾਂਚ ਕਰ ਦਿੱਤਾ ਗਿਆ ਹੈ।  ਜਿਸ ਦਾ ਵਿਊ ਸੈਕਸ਼ਨ ਪੂਰਾ ਕਾਮਯਾਬ ਹੈ।  ਸਤਨਾਮ ਸਰੋਆ ਕਨੇਡਾ ਦੀ ਪੇਸ਼ਕਸ਼ ਵਿੱਚ ਇਸ ਟ੍ਰੈਕ ਲਈ ਵਿਸ਼ੇਸ਼ ਤੌਰ ਤੇ ਵਰਿੰਦਰ ਬੰਗੜ ਕਨੇਡਾ ਜੋ ਕਿ ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਦੇ ਆਗੂ ਨੇ ਦਾ ਵੀ ਵਿਸ਼ੇਸ਼ ਤੌਰ ਤੇ ਗਾਇਕ ਜੇ ਐਚ ਤਾਜਪੁਰੀ ਵਲੋਂ ਧੰਨਵਾਦ ਕੀਤਾ ਗਿਆ ਹੈ । ਇਸ ਟ੍ਰੈਕ “ਦਰਸ਼ਨ ਰੱਬ ਦੇ” ਨੂੰ ਲਿਖਿਆ, ਗਾਇਆ ਤੇ ਸੰਗੀਤ ਵਜੋਂ ਸ਼ਿੰਗਾਰਿਆ ਖੁਦ ਗਾਇਕ ਜੇ ਐਚ ਤਾਜਪੁਰੀ ਨੇ ਹੀ ਹੈ । ਕੈਮਰਾਮੈਨ ਸੋਨੂ ਮੱਟੂ ਅਤੇ ਆਰ ਸੀ ਤਾਜਪੁਰੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਫ਼ਰਕ
Next articleਕੰਠ ਕਲੇਰ ਨੇ ਕੀਤਾ ਧਾਰਮਿਕ ਟ੍ਰੈਕ “ਤੇਰੀਆਂ ਵਡਿਆਈਆਂ” ਰਿਲੀਜ਼ – ਕਮਲ ਕਲੇਰ