(ਸਮਾਜ ਵੀਕਲੀ)
ਕੁੱਲ ਕਾਇਨਾਤ,
ਠੰਡੀ ਸੀ,
ਜਦ ਉਸ ਨੇ,
ਬਾਂਹ ਫੜੀ।
ਠੰਡੀਆਂ,
ਹਵਾਵਾਂ ਦਾ ਬੁੱਲਾ,
ਆਇਆ ਸੀ,
ਸ਼ਾਇਦ !
ਬਿਪਰਜਾਇ,
ਤੂਫ਼ਾਨ ਦਾ।
ਮੈਂ ਭੁੱਲ ਕੇ,
ਕਹਿ ਬੈਠਾ,
ਪਰ ਉਸ ਨੇ,
ਬਾਤ ਫੜੀ।
ਰੁਲ ਨਾ ਜਾਵੀਂ,
ਮੇਲੇ ਵਿਚ,
ਨਾਲ ਨਾਲ,
ਹੀ ਚੱਲੀਂ।
ਹੱਸ ਕੇ ਕਹਿੰਦੀ ਉਹ,
“ਇਹੀ ਹੈ,
ਮਰਦ ਜਾਤ ਦੀ ਤੜੀ।”
ਕੁੱਲ ਕਾਇਨਾਤ ਠੰਡੀ ਸੀ,
ਜਦ ਉਸ ਨੇ ਬਾਂਹ ਫੜੀ।
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly