(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਆਮ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਠੱਗੀ ਠੋਰੀ ਮਾਰ ਕੇ ਲੁੱਟਣ ਦੀਆਂ ਘਟਨਾਵਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਜਿਵੇਂ ਜਿਵੇਂ ਸਮਾਂ ਆਨਲਾਈਨ ਮੋਬਾਈਲ ਯੁੱਗ ਦਾ ਹੁੰਦਾ ਜਾ ਰਿਹਾ ਹੈ ਤਿਵੇਂ ਤਿਵੇਂ ਹੀ ਠੱਗਾਂ ਨੇ ਵੀ ਨਵੇਂ ਤੋਂ ਨਵੇਂ ਢੰਗ ਅਪਣਾ ਲਏ ਰਹੇ ਹਨ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਪਾਕਿਸਤਾਨੀ ਆਵਾਜ਼ ਵਿੱਚ ਵਿਦੇਸ਼ ਤੋਂ ਕਾਲ ਆਉਂਦੀ ਹੈ ਜੋ ਕਾਲ ਕਰਨ ਵਾਲੇ ਦੇ ਨਾਲ ਆਪਣੇ ਰਿਸ਼ਤੇਦਾਰੀ ਕੱਢਦਾ ਹੋਇਆ ਉਸ ਨੂੰ ਉਲਝਾ ਕੇ ਬੈਂਕ ਨੰਬਰ ਰਾਹੀਂ ਚੱਕਰਾਂ ਵਿੱਚ ਪਾਉਂਦਾ ਹੈ ਤੇ ਕਈ ਵਿਅਕਤੀ ਲੁੱਟ ਦਾ ਸ਼ਿਕਾਰ ਵੀ ਹੋਏ ਹਨ ਇਸੇ ਤਰ੍ਹਾਂ ਹੀ ਮੋਬਾਇਲ ਫੋਨ ਦੇ ਰਾਹੀਂ ਹੁਣ ਠੱਗਾਂ ਨੇ ਨਵਾਂ ਢੰਗ ਅਪਣਾ ਲਿਆ ਹੈ। ਉੱਤਰ ਪ੍ਰਦੇਸ਼ ਦੇ ਆਗਰਾ ਇਲਾਕੇ ਦੇ ਵਿੱਚ ਇਸੇ ਤਰ੍ਹਾਂ ਦਾ ਹੀ ਫੋਨ ਆਉਣ ਉੱਤੇ ਇੱਕ ਔਰਤ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਮਾਲਤੀ ਵਰਮਾ 58 ਸਾਲ ਜੋ ਕਿ ਰਿਟਾਇਰਡ ਅਧਿਆਪਕ ਦੱਸੀ ਜਾ ਰਹੀ ਹੈ। ਉਸ ਦੇ ਫੋਨ ਉੱਤੇ ਇੱਕ ਕਾਲ ਆਉਂਦੀ ਹੈ ਜਿਸ ਵਿੱਚ ਕਾਲ ਕਰਨ ਵਾਲਾ ਇਹ ਗੱਲ ਕਰਦਾ ਹੈ ਕਿ ਤੁਹਾਡੀ ਲੜਕੀ ਸੈਕਸ ਰੈਕਟ ਦੇ ਵਿੱਚ ਫੜੀ ਗਈ ਹੈ ਉਸ ਨੂੰ ਬਚਾਉਣਾ ਹੈ ਤਾਂ ਤੁਰੰਤ ਹੀ ਇਕ ਲੱਖ ਰੁਪਏ ਭੇਜੋ ਨਹੀਂ ਉਸ ਉਤੇ ਕਾਨੂੰਨੀ ਕਾਰਵਾਈ ਹੋਵੇਗੀ ਤੇ ਉਸ ਦੀ ਵੀਡੀਓ ਵੀ ਵਾਇਰਲ ਹੋਵੇਗੀ। ਆਪਣੀ ਲੜਕੀ ਬਾਰੇ ਅਜਿਹੀਆਂ ਗੱਲਾਂ ਸੁਣ ਕੇ ਮਾਲਤੀ ਵਰਮਾ ਨਾਂ ਦੀ ਔਰਤ ਇਕਦਮ ਹੀ ਘਬਰਾ ਗਈ ਤੇ ਫੋਨ ਸੁਣਨ ਸਾਰ ਹੀ ਦਿਲ ਦੀ ਧੜਕਣ ਵਧੀ ਤੇ ਅਟੈਕ ਦੇ ਕਾਰਨ ਉਸ ਦੀ ਮੌਤ ਹੋ ਗਈ ਉਸ ਤੋਂ ਬਾਅਦ ਇਹੀ ਫੋਨ ਦੀ ਕਾਲ ਜਦੋਂ ਪਰਿਵਾਰਕ ਮੈਂਬਰਾਂ ਨੇ ਸੁਣੀ ਤਾਂ ਇੱਕ ਲੜਕੀ ਰੋ ਰੋ ਕੇ ਕਹਿ ਰਹੀ ਸੀ ਮੰਮੀ ਪਲੀਜ਼ ਬਚਾ ਲਓ ਮੰਮੀ ਪਲੀਜ਼ ਬਚਾ ਲਓ।ਇਹੀ ਆਵਾਜ਼ ਸ਼ਾਇਦ ਉਸ ਔਰਤ ਨੇ ਸੁਣੀ ਜੋ ਉਸ ਨੂੰ ਉਸਦੀ ਲੜਕੀ ਵਾਂਗ ਹੀ ਲੱਗੀ ਤੇ ਇਕਦਮ ਅਜਿਹੀ ਖਬਰ ਸੁਣ ਕੇ ਉਹ ਮੌਤ ਦੇ ਮੂੰਹ ਵਿੱਚ ਚਲੀ ਗਈ। ਲੋਕਾਂ ਨੂੰ ਲੁੱਟਣ ਲਈ ਠੱਗਾਂ ਨੇ ਠੱਗੀਆਂ ਦੇ ਅਨੇਕਾਂ ਨਵੇਂ ਢੰਗ ਅਪਣਾਏ ਹੋਏ ਹਨ ਇਸ ਲਈ ਜਦੋਂ ਵੀ ਤੁਹਾਨੂੰ ਕਿਸੇ ਦੀ ਕੋਈ ਅਜਿਹੀ ਕਾਲ ਆਉਂਦੀ ਹੈ ਪਹਿਲਾਂ ਉਸਦੀ ਚੰਗੀ ਤਰਾਂ ਜਾਂਚ ਪੜਤਾਲ ਕੀਤੀ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly