ਪ੍ਰੀਤਾਂ ਵਾਲ਼ੇ ਧਾਗੇ……

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

ਮੇਰੇ ਟੁੱਟ ਗਏ ਪ੍ਰੀਤਾਂ ਵਾਲ਼ੇ ਧਾਗੇ,
ਕਿ ਗੰਢ-ਗੰਢ ਮੈਂ ਥੱਕ ਗਈ।
ਏਥੇ ਦੇਵੇ ਨਾ ਕੋਈ ਖੁਸ਼ੀ ਵੀ ਉਧਾਰੀ,
ਕਿ ਮੰਗ-ਮੰਗ ਮੈਂ ਥੱਕ ਗਈ।
ਮੇਰੇ ਟੁੱਟ ਗਏ…..
ਏਥੇ ਚਿਹਰਿਆਂ ਤੋਂ ਚੋਰੀ ਹੁੰਦੇ ਹਾਸੇ,
ਕਿ ਲੋਕਾਂ ਭਾਣੇ ਝੂਠ ਬੋਲਦੇ।
ਅੱਖਾਂ,ਅੱਖਾਂ ਨਾਲ਼ ਮਿਲਾ ਕੇ ਨੀਂਦ ਲੁੱਟਦੇ,
ਤੇ ਫ਼ੇਰ ਆਪੇ ਦਿਲ ਤੋੜਦੇ।
ਬੋਝ ਇਸ਼ਕੇ ਦਾ ਭਾਰਾ ਬੜਾ ਹੋ ਗਿਆ,
ਕਿ ਚੱਕ-ਚੱਕ ਮੈਂ ਥੱਕ ਗਈ।
ਮੇਰੇ ਟੁੱਟ ਗਏ…..
ਏਥੇ ਲੁੱਟ ਕੇ ਲੁਟੇਰੇ ਮੌਜ਼ਾਂ ਮਾਣਦੇ,
ਤੇ ਖ਼ਾਲੀ ਹੋਏ ਵੇਹੰਦੇ ਮੂੰਹਾਂ ਨੂੰ।
ਕੋਈ ਉੱਡ ਕੇ ਲਿਆਵੇ ਪਤਾ ਯਾਰ ਦਾ,
ਕਿ ਤਰਸਦੇ ਨੇ ਓਹੋ ਸੂੰਹਾਂ ਨੂੰ।
ਮਾਹੀਂ ਤੱਕ ਲਵੇ ਆ ਕੇ ਇੱਕ ਵਾਰੀ,
ਕਿ ਸੱਜ-ਸੱਜ ਮੈਂ ਥੱਕ ਗਈ।
ਮੇਰੇ ਟੁੱਟ ਗਏ…..
ਏਥੇ ਡਾਹਢਿਆਂ ਦਾ ਜ਼ੋਰ ਬੱਸ ਚੱਲਦਾ,
ਨਿਤਾਣਿਆਂ ਦਾ ਤਾਣ ਕੋਈ ਨਾ।
ਮੁੱਲ ਅੱਲ੍ਹੜਾਂ ਦੇ ਨਖ਼ਰੇ ਦਾ ਪੈਂਦਾ,
‘ਮਨਜੀਤ’ ਲੱਗੀਆਂ ਦਾ ਮਾਣ ਕੋਈ ਨਾ।
ਮੈਨੂੰ ਲੱਭੀ ਨਾ ਗੁਆਚੀ ਕਿਤੇ ਗਾਨੀ,
ਕਿ ਲੱਭ-ਲੱਭ ਮੈਂ ਥੱਕ ਗਈ।
ਮੇਰੇ ਟੁੱਟ ਗਏ ਪ੍ਰੀਤਾਂ ਵਾਲ਼ੇ ਧਾਗੇ,
ਕਿ ਗੰਢ-ਗੰਢ ਮੈਂ ਥੱਕ ਗਈ।

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleमहामारी का अंत अभी नहीं: 2022 के हर सप्ताह मृत्यु में हुई बढ़ोतरी
Next articleਛੋਟੀ ਉਮਰ ਦੇ ਵਿੱਚ ਵੱਡਾ ਨਾਮ ਬਨਾਉਣ ਵਾਲਾ ਭਲੂਰ ਪਿੰਡ ਦਾ ਅਨੋਖ ਢਿੱਲੋਂ ਕਨੇਡਾ ਵੱਡੇ ਦਿਲ ਦਾ ਖੇਡ ਪ੍ਰਮੋਟਰ