ਬਾਬਾ ਬੀਰ ਸਿੰਘ ਬਲੱਡ ਡੋਨੇਟ ਸੁਸਇਟੀ ਵੱਲੋਂ ਤੀਸਰਾ ਖੂਨਦਾਨ ਕੈਂਪ ਲਗਾਇਆ ਗਿਆ 

ਕੈਂਪ ਦੌਰਾਨ ਕੁੱਲ 62 ਯੂਨਿਟ ਖੂਨ ਹੋਇਆ ਦਾਨ 
ਕਪੂਰਥਲਾ, (ਕੌੜਾ)-ਬਾਬਾ ਬੀਰ ਸਿੰਘ ਨੌਰੰਗਾਬਾਦੀ ਜੀ ਦੈ 160 ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਬਾਬਾ ਬੀਰ ਸਿੰਘ ਬਲੱਡ ਡੋਨੇਟ ਸੁਸਾਇਟੀ ਬੂਲਪੁਰ ਵੱਲੋਂ ਸਿਵਲ ਹਸਪਤਾਲ ਕਪੂਰਥਲਾ ਦੇ ਸਹਿਯੋਗ ਨਾਲ ਡਾ.ਸ਼ਿਲਪਾ ਦੀ ਅਗਵਾਈ ਤੇ ਸੁਸਾਇਟੀ  ਦੇ ਕੋਆਰਡੀਨੇਟਰ ਲਖਵਿੰਦਰ ਸਿੰਘ ਨੰਨੜਾ ਦੀ ਦੇਖ ਰੇਖ ਵਿੱਚ  ਤੀਸਰਾ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਉਦਘਾਟਨ ਕਰਦਿਆਂ ਬਾਬਾ ਹਰਜੀਤ ਸਿੰਘ ਕਾਰ ਸੇਵਾ ਵਾਲਿਆਂ ਨੇ ਆਖਿਆ ਕਿ ਖੂਨਦਾਨ ਕਰਨਾ ਇਕ ਮਹਾਨ ਪੁੰਨ ਹੈ।ਇਕ ਯੂਨਿਟ ਖੂਨ ਨਾਲ ਕਈ ਜਾਨਾਂ ਬੱਚ ਜਾਂਦੀਆਂ ਹਨ।ਉਨ੍ਹਾਂ ਬਾਬਾ ਬੀਰ ਸਿੰਘ ਬਲੱਡ ਡੋਨੇਟ ਸੁਸਾਇਟੀ ਦੇ ਮੈਂਬਰ ਵੱਲੋਂ ਕਰਵਾਏ ਗਏ, ਕਾਰਜ਼ ਦੀ ਭਰਪੂਰ ਸ਼ਲਾਘਾ ਕੀਤੀ ਗਈ।ਜੋੜ ਮੇਲੇ ਵਿੱਚ ਆਈਆਂ ਸੰਗਤਾਂ ਨੇ ਤੇ ਹੋਰ ਖੂਨਦਾਨੀਆਂ ਨੇ ਖੂਨਦਾਨ ਕਰਨ ਵਿਚ ਬੜਾ ਉਤਸ਼ਾਹ ਦਿਖਾਉਂਦੇ ਹੋਏ 62 ਯੂਨਿਟ ਖੂਨ ਦਾਨ ਕੀਤਾ।ਖੂਨਦਾਨ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਤੇ ਗੁਰੁ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ।    ਇਸ ਮੌਕੇ  ਲਖਵਿੰਦਰ ਸਿੰਘ ਨੰਨੜਾ, ਸੋਨੂੰ  ਪਾਜੀਆਂ,ਡਾ.ਅੰਤਰਪ੍ਰੀਤ ਸਿੰਘ, ਦਿਲਬਾਗ ਸਿੰਘ, ਜਸਵੰਤ ਸਿੰਘ, ਰਾਜਵਿੰਦਰ ਸਿੰਘ, ਮਨਦੀਪ ਸਿੰਘ ਥਿੰਦ, ਟੋਨਾ, ਭਿੰਦਾ ਜਾਂਗਲਾ, ਭਿੰਦਰਪਾਲ, ਜਗਜੀਤ ਸਿੰਘ, ਕੋਮਲ ਅਮਰਕੋਟ, ਰਾਜਾ ਠੱਟਾ ਨਵਾਂ, ਮਾ.ਗੁਰਪ੍ਰੀਤ ਸਿੰਘ, ਸੋਨਾ ਥੇਹਵਾਲਾ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਧੌਲਾ ਦੀ ਸੰਸਥਾ ਹੈਲਪ ਕੋਆਇਨ ਫਾਊਂਡੇਸ਼ਨ ਨੇ ਸਕੂਲਾਂ ਦੇ ਬੱਚਿਆਂ ਨੂੰ ਵਾਤਾਵਰਨ ਸੰਬਧੀ ਜਾਗਰੁਕ ਕੀਤਾ।
Next articleਜ਼ਿਲ੍ਹਾ ਚੋਣ ਪ੍ਰਸ਼ਾਸਨ ਦੁਆਰਾ ਚੋਣ ਡਿਊਟੀਆਂ  ਵਿੱਚ ਬਿਮਾਰ ਕਰਮਚਾਰੀਆਂ ਨਹੀਂ ਕੱਟੀਆਂ ਜਾ ਰਹੀਆਂ ਡਿਊਟੀਆਂ