(ਸਮਾਜ ਵੀਕਲੀ)
ਸ਼ਾਮ ਢਲੀ ਤਰਕਾਲਾਂ ਪਈਆਂ,
ਸੂਰਜ ਕਿਧਰੇ ਡੁੱਬ ਰਿਹਾ ਸੀ,
ਹੌਲੀ -ਹੌਲੀ ਅੱਖ ਬਚਾਉਂਦਾ,
ਗੂੜ੍ਹ ਹਨੇਰਾ ਉੱਗ ਰਿਹਾ ਸੀ,
ਸੋਚਿਆ ਦੂਰ ਹਨੇਰਾ ਕਰਦਾਂ,
ਬਿਜਲੀ ਦਾ ਸਵਿੱਚ ਲੱਭ ਰਿਹਾ ਸੀ,
ਘੁੱਪ ਹਨੇਰਾ ਖਾਣ ਨੂੰ ਆਵੇ,
ਮਨ ਵਿੱਚ ਡਰ ਵੀ ਲੱਗ ਰਿਹਾ ਸੀ,
ਚੋਰ – ਉਚੱਕੇ ਕਾਲ਼ੀਆਂ ਨੀਅਤਾਂ,
ਸੱਜਣ ਬਣ ਕੋਈ ਠੱਗ ਰਿਹਾ ਸੀ,
ਝੂਠ ਫ਼ਰੇਬ ਨੇ ਪੈਰ ਪਸਾਰੇ,
ਸੱਚ ਤਾਂ ਬਚਕੇ ਭੱਜ ਰਿਹਾ ਸੀ,
ਦਾਨ ਪੁੰਨ ਦੀ ਆੜ ਚ ਕਿਧਰੇ,
ਜ਼ੁਰਮ ਕੋਈ ਆਪਣੇ ਕੱਜ ਰਿਹਾ,
ਅੰਦਰੋਂ ਮੈਲਾ਼ਂ ਬਾਹਰੋਂ ਲਿਸ਼ਕਾਂ,
ਪ੍ਰਿੰਸ ਸ਼ੀਸ਼ੇ ਮੂਹਰੇ ਫੱਬ ਰਿਹਾ ਸੀ
ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ
ਸੰਗਰੂਰ 9872299613
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly