ਮਾਛੀਵਾੜਾ ਸਾਹਿਬ/ ਬਲਬੀਰ ਸਿੰਘ ਬੱਬੀ – ਮਾਛੀਵਾੜਾ ਸਾਹਿਬ ਦੇ ਸਿੱਖਿਆ ਵਿਭਾਗ ਨਾਲ ਸਬੰਧਤ ਬਲਾਕ ਨੰਬਰ ਦੋ ਅਧੀਨ ਆਉਂਦੇ ਸ਼ਹੀਦ ਦਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਤੱਖਰਾਂ, ਇੱਕ ਅਜਿਹੀ ਵਿਦਿਅਕ ਸੰਸਥਾ ਹੈ ਜਿਸ ਵਿੱਚ ਆਲੇ ਦੁਆਲੇ ਦੇ ਅਨੇਕਾਂ ਪਿੰਡਾਂ ਦੇ ਬੱਚੇ ਇਸ ਸਕੂਲ ਵਿੱਚੋਂ ਸਿੱਖਿਆ ਪ੍ਰਾਪਤ ਕਰਨਾ ਮਾਣ ਸਮਝਦੇ ਹਨ। ਪ੍ਰਿੰਸੀਪਲ ਕਵਲਜੀਤ ਸਿੰਘ ਤੇ ਸਮੁੱਚੇ ਸਟਾਫ ਤੋਂ ਇਲਾਵਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਸਕੂਲ ਹਰ ਪਾਸੇ ਕਾਫੀ ਮੱਲਾਂ ਮਾਰ ਰਿਹਾ ਹੈ।
ਇਸ ਵਾਰ ਸਿੱਖਿਆ ਵਿਭਾਗ ਵੱਲੋਂ ਜੋ ਨਤੀਜੇ ਐਲਾਨੇ ਗਏ ਹਨ ਉਹਨਾਂ ਦੇ ਵਿੱਚ ਵੀ ਤੱਖਰਾਂ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ। ਜਿਨਾਂ ਵਿੱਚ ਅੱਠਵੀਂ ਜਮਾਤ ਵਿੱਚੋਂ ਕੁਲਵਿੰਦਰ ਕੌਰ ਨੇ 566/600 ਵਿੱਚੋਂ ਵਧੀਆ ਨੰਬਰ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਦਸਵੀਂ ਜਮਾਤ ਵਿੱਚੋਂ ਵਿਦਿਆਰਥੀ ਆਯੂਸ਼ ਕੁਮਾਰ ਨੇ 597/650 ਨੰਬਰ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਬਾਰਵੀਂ ਦੀ ਪ੍ਰੀਖਿਆ ਦੇ ਵਿੱਚੋਂ ਵਿਦਿਆਰਥਣ ਸਰਵਨ ਪ੍ਰੀਤ ਕੌਰ ਨੇ 470/500 ਨੰਬਰ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਵਿਦਿਆਰਥੀਆਂ ਦੀ ਸਖਤ ਮਿਹਨਤ ਦੇ ਪਿੱਛੇ ਸਮੁੱਚੇ ਸਕੂਲ ਸਟਾਫ ਦਾ ਅਹਿਮ ਯੋਗਦਾਨ ਕਿਹਾ ਜਾ ਸਕਦਾ ਹੈ। ਬੱਚਿਆਂ ਦੇ ਵਧੀਆ ਨੰਬਰ ਲੈ ਕੇ ਪਾਸ ਹੋਣ ਉੱਤੇ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈਆਂ ਮਿਲ ਰਹੀਆਂ ਹਨ। ਪ੍ਰਿੰਸੀਪਲ ਕਵਲਜੀਤ ਸਿੰਘ ਨੇ ਇਲਾਕੇ ਦੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਵਿਦਿਆਰਥੀਆਂ ਦੀ ਚੰਗੀ ਪੜ੍ਹਾਈ ਦੇ ਲਈ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਜਰੂਰ ਦਾਖਲ ਕਰਵਾਓ ਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਪ੍ਰਾਪਤ ਕਰੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly