(ਸਮਾਜ ਵੀਕਲੀ)
ਵਤਨ ਦੇ ਵੀਰਾਂ ਦੇ ਨਾਂ, ਇਹੋ ਪੈਗ਼ਾਮ ਹੈ
ਸਾਰੇ ਦੁੱਖਾਂ ਦਾ ਅੰਤ,ਬਸ ਹੁਣ ਸੰਗਰਾਮ ਹੈ।
ਜਦੋਂ ਜ਼ਾਲਮ ਜ਼ੁਲਮ ਦੀ ਹੱਦ ਮੁਕਾ ਜਾਵੇ
ਉਸਦਾ ਬਸ ਇਹੋ ਅੰਜ਼ਾਮ ਹੈ।
ਉਠੋ ਲੜੋ ਆਪਣੇ ਹੱਕਾਂ ਲਈ
ਸਾਡੇ ਦੁੱਖਾਂ ਦਾ ਅੰਤ,ਬਸ ਹੁਣ ਸੰਗਰਾਮ ਹੈ।
ਲੱਖ ਸਿਤਮ ਹਕੂਮਤ ਕਰ ਕੇ ਵੇਖ ਲਵੇ
ਹੱਕ ਸਾਡੇ ਸਾਨੂੰ ਦੇਣੇ ਹੀ ਪੈਣੇ।
ਇਸ ਵਾਰ ਪੱਕੀ ਧਾਰ ਬੈਠੇ ਹਾਂ
ਹੱਕ ਅਸੀਂ ਆਪਣੇ ਬਸ ਲੈਣੇ ਹੀ ਲੈਣੇ।
ਥਾਂ – ਥਾਂ ਹੁਣ ਕਿੱਸਾ ਇਹੋ
ਛਿੜੀ ਘਰ – ਘਰ ਚਰਚਾ ਆਮ ਹੈ।
ਉਠੋ ਲੜੋ ਆਪਣੇ ਹੱਕਾਂ ਲਈ
ਸਾਰੇ ਦੁੱਖਾਂ ਦਾ ਹੱਲ, ਬਸ ਹੁਣ ਸੰਗਰਾਮ ਹੈ ।
ਵਕਤ ਹੈ ਆ ਗਿਆ
ਤਿਣਕਿਆ ਦੀ ਤਾਕਤ ਵਿਖਾਉਣ ਦਾ।
ਮੌਕਾ ਕੋਈ ਦੇਈਏ ਨਾ ਵੈਰੀ ਨੂੰ
ਸਾਡੀ ਅਵਾਜ਼ ਨੂੰ ਦਬਾਉਣ ਦਾ।
ਸਮਿਆਂ ਤੋਂ ਸਾਨੂੰ ਹੈ ਦਬਾਉਂਦਾ ਆਇਆ
ਇਹ ਜੋ ਵਕਤ ਦਾ ਨਿਜ਼ਾਮ ਹੈ।
ਉਠੋ ਲੜੋ ਆਪਣੇ ਹੱਕਾਂ ਲਈ
ਸਾਡੇ ਦੁੱਖਾਂ ਦਾ ਹੱਲ, ਬਸ ਹੁਣ ਸੰਗਰਾਮ ਹੈ।
ਊਧਮ ਕਰਤਾਰ ਜਿਹੇ ਸੂਰਮੇ
ਵਤਨ ਦੀ ਖ਼ਾਤਰ ਲੜਨਾ ਸਿਖਾ ਗਏ ਨੇ।
ਰਾਜਗੁਰੂ ਭਗਤ ਸੁਖਦੇਵ ਸਾਨੂੰ
ਵਤਨ ਖ਼ਾਤਰ ਕਿੰਝ ਮਰਨਾ ਸਿਖਾ ਗਏ ਨੇ।
ਲਾਜਪਤ ਅਜ਼ਾਦ ਸਾਨੂੰ ਜੂਝਣਾ ਦਸਦੇ ਜੋ
ਸਾਡਾ ਹਰ ਸਿਜਦਾ ਉਹਨਾਂ ਦੇ ਨਾਮ ਹੈ।
ਦੇਸ਼ ਵਾਸੀਆਂ ਦੇ ਨਾਂ
ਵਤਨ ਦੇ ਵੀਰਾਂ ਦਾ ਇਹੋ ਪੈਗ਼ਾਮ ਹੈ।
ਉਠੋ ਲੜੋ ਆਪਣੇ ਹੱਕਾਂ ਲਈ
ਸਾਰੇ ਦੁੱਖਾਂ ਦਾ ਹੱਲ ਬਸ ਹੁਣ ਸੰਗਰਾਮ ਹੈ।
ਜ..ਦੀਪ ਸਿੰਘ ‘ਦੀਪ’
ਪਿੰਡ ਕੋਟੜਾ ਲਹਿਲ
ਜ਼ਿਲ੍ਹਾ ਸੰਗਰੂਰ
ਮੋਬਾ:9876004714
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly