ਦਾ ਗਰੇਟ ਅੰਬੇਡਕਰ ਨਾਟਕ ਦਾ ਮੰਚਨ 17 ਅਪੈ੍ਲ

ਐਸਸੀ /ਬੀਸੀ ਅਧਿਆਪਕ ਯੂਨੀਅਨ ਬਲਾਕ ਸਿੱਧਵਾਂ ਬੇਟ-2  ਦੇ ਪ੍ਰਧਾਨ ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਕਟਰ ਭੀਮ ਰਾਓ ਅੰਬੇਡਕਰ ਜੀ ਤੇ  133ਵੇਂ ਜਨਮ ਦਿਵਸ ਨੂੰ ਸਮਰਪਿਤ ਨਾਟਕ  “ਦਾ ਗਰੇਟ ਅੰਬੇਡਕਰ ਦਾ ਮੰਚਨ ਆਜ਼ਾਦ ਰੰਗ ਮੰਚ  ਫਗਵਾੜਾ ਵੱਲੋਂ  17 ਮਾਰਚ ਨੂੰ  ਡਾ.ਅੰਬੇਡਕਰ ਭਵਨ ਮੰਡੀ ਮੁੱਲਾਂਪੁਰ ਵਿਖੇ ਕਰਵਾਇਆ ਜਾ ਰਿਹਾ ਹੈ।
 ਇਸ ਸਮਾਰੋਹ ਵਿੱਚ ਡਾਕਟਰ ਅੰਬੇਡਕਰ ਜੀ ਦੇ ਜੀਵਨ ਸੰਘਰਸ਼, ਉੱਚ ਸਿੱਖਿਆ ਪ੍ਰਾਪਤੀ ਵਾਸਤੇ ਕੀਤੀਆਂ ਅਣਥੱਕ ਕੋਸ਼ਿਸ਼ਾਂ ਅਤੇ ਦਲਿਤ ਸਮਾਜ ਨੂੰ ਸੰਵਿਧਾਨ ਰਾਹੀਂ ਦਿੱਤੀਆਂ ਸਹੂਲਤਾਂ ਅਤੇ ਅੰਬੇਡਕਰੀ  ਵਿਚਾਰਧਾਰਾ ਤੋਂ ਜਾਣੂ ਕਰਵਾਇਆ ਜਾਵੇਗਾ  ।
ਯੂਨੀਅਨ ਦੇ ਜ਼ਿਲਾ ਪ੍ਰਧਾਨ ਮਾਸਟਰ ਭੁਪਿੰਦਰ ਸਿੰਘ ਚੰਗਣਾ ਨੇ ਬਲਾਕ  ਦੇ ਅਧਿਆਪਕਾਂ ਤੋਂ ਇਲਾਵਾ ਆਮ ਲੋਕਾਂ ਨੂੰ ਵੱਧ ਤੋਂ ਵੱਧ ਸ਼ਿਰਕਤ ਕਰਨ ਦੀ ਅਪੀਲ ਕੀਤੀ ਤਾਂ ਜੋ ਕਿ ਇਸ ਨਾਟਕ ਰਾਹੀਂ ਬੱਚਿਆਂ ,ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਡਾਕਟਰ ਅੰਬੇਦਕਰ ਵੱਲੋਂ ਕੀਤੇ ਸੰਘਰਸ਼ਾਂ ਦੀ  ਜਾਣਕਾਰੀ ਹੋ ਸਕੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਕਾਲੀ ਦਲ ਬਾਦਲ ਨੂੰ ਇੱਕ ਹੋਰ ਝਟਕਾ, ਦੁਆਬੇ ਦੇ ਆਗੂ ਪਵਨ ਕੁਮਾਰ ਟੀਨੂ ਨੇ ਤੱਕੜੀ ਛੱਡ ਝਾੜੂ ਫੜਿਆ 
Next articleਇਸ ਵਾਰ ਮੇਰੀ ਪੰਜਾਬ ਫੇਰੀ- ਕਿਸਾਨ ਅੰਦੋਲਨ 2024,