ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪਿੰਡ ਗੋਇੰਦਵਾਲ ਵਿਖੇ ਸੋਮਲ ਗੋਤ ਦੇ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਧਾਰਮਿਕ ਸ਼ਰਧਾ ਭਾਵਨਾ ਨਾਲ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਗਿਆ। ਇਸ ਮੌਕੇ ਕਰਵਾਏ ਧਾਰਮਿਕ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਕਰਾਏ ਗਏ ਅਤੇ ਪਾਠ ਦੇ ਭੋਗ ਉਪਰੰਤ ਉੱਘੇ ਢਾਡੀ ਜੱਥੇ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹਰਦੇਵ ਸਿੰਘ ਬੋਪਾਰਾਏ ਸੂਬਾ ਪ੍ਰਧਾਨ ਮੀਮ ਭੀਮ ਖਾਲਸਾ ਸੰਗਠਨ ਨੇ ਕਿਹਾ ਕਿ ਜੋ ਆਪਣੇ ਵੱਡੇ ਵਡੇਰਿਆਂ ਦੇ ਦਿਨ ਮਨਾਉਂਦੇ ਨੇ ਉਹ ਕੌਮਾਂ ਸਦਾ ਕਾਇਮ ਰਹਿੰਦੀਆਂ ਹਨ। ਇਸ ਮੌਕੇ ਹਰਦੀਪ ਸਿੰਘ, ਦਲਜੀਤ ਸਿੰਘ, ਸੁਖਵਿੰਦਰ ਸਿੰਘ ਹੈਪੀ, ਸਟੇਜ ਸੈਕਟਰੀ ਬਲਵਿੰਦਰ ਸਿੰਘ, ਦਲਜੀਤ ਸਿੰਘ, ਕਰਮਜੀਤ ਸਿੰਘ ਤਾਜਪੁਰ ਹਰਦੀਪ ਸਿੰਘ ਦੀਪ, ਸਹਿਜਪ੍ਰੀਤ ਸਿੰਘ, ਮਨਜੀਤ ਸਿੰਘ, ਸਰਪੰਚ ਬਲਜੀਤ ਸਿੰਘ ਝੱਜ ਮੋਟਰ ਵਾਲੇ, ਰੀਮਲਪ੍ਰੀਤ ਸਿੰਘ, ਡਾ. ਜਸਵੀਰ ਸਿੰਘ, ਪਰਮਜੀਤ ਸਿੰਘ ਪੰਮੀ, ਆਕਾਸ਼ਦੀਪ ਬੋਪਾਰਾਏ ਸਟੂਡੀਓ, ਨਵਨੀਤ ਸਿੰਘ ਨੀਤਾ ਬੋਪਾਰਾਏ ਸਾਊਂਡ ਸਰਵਿਸ, ਗਗਨਦੀਪ ਸਿੰਘ ਸੋਮਲ, ਦਲਜੀਤ ਸਿੰਘ ਰਿੰਕ, ਲੰਬੜਦਾਰ ਟਿੰਕੂ ਪੰਮੀ ਸਾਊਂਡ ਸਰਵਿਸ, ਸੁਮਨਦੀਪ ਸਿੰਘ ਸੋਮਲ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



