ਘਰ-ਘਰ ਦੀ ਕਹਾਣੀ

(ਸਮਾਜ ਵੀਕਲੀ)

(ਦੋ ਕੁ ਪ੍ਰਤੀਸ਼ਤ ਛੱਡਕੇ ਹਰ ਘਰ ਦੀ ਕਹਾਣੀ)

ਮਸ਼ਹੂਰ ਕਹਾਵਤ ਹੈ – – –
“ਪੁੱਤ ਵੰਡਾਉਂਦੇ ਜਮੀਨਾਂ
ਧੀਆਂ ਦੁੱਖ ਵੰਡਾਉਂਦੀਆਂ ਨੇ”
ਯਾਦ ਰੱਖੋ ਦੋਸਤੋ
ਜਮੀਨਾਂ ਵੀ ਉਦੋਂ ਹੀ ਵੰਡੀਆਂ ਜਾਂਦੀਆ ਨੇ,
ਜਦੋਂ ਧੀਆਂ, ਨੂੰਹਾਂ ਬਣ ਕੇ ਘਰ ਆਉਂਦੀਆ ਨੇ,

ਸੌਹਰੇ ਘਰ ਆ ਕੇ ਵੀ
ਪੇਕਿਆ ਦੇ ਰਿਮੋਟ ਤੇ ਚਲਦੀਆਂ ਨੇ,
ਇਥੇ ਦਾਲ-ਰੋਟੀ ਤਾਜੀ ਭਾਲਦੀਆਂ ਤੇ
ਪੇਕੇ ਘਰ ਬੇਹੀ ਨੂੰ ਹੀ ਤੜਕੇ ਲਾਉਂਦੀਆਂ ਨੇ,
ਕੋਈ ਰੋਕੇ ਜਾਂ ਸਮਝਾਵੇ
ਝੱਟ ਮਾਂ ਨੂੰ ਫੋਨ ਖੜਕਾਉਂਦੀਆਂ ਨੇ,
ਫੇਰ ਰਿਸ਼ਤੇ-ਨਾਤੇ ਉਲਝਾਉਂਦੀਆਂ ਨੇ,
ਮੁਕਦੀ ਗੱਲ ਸੋਹਰੇ ਘਰ ਵੀ
ਪੇਕਿਆ ਦਾ ਹੀ ਸਿਸਟਮ ਚਲਾਉਂਦਿਆਂ ਨੇ,

ਅਸਲ ਵਿੱਚ ਅੱਜ-ਕੱਲ ਤਾਂ
ਇਹ ਘਰ-ਘਰ ਦੀ ਕਹਾਣੀ ਆ,
ਇੱਕ ਸ਼ਹਿਰ ਚ ਤਿੰਨ-ਤਿੰਨ ਬਿਰਧ ਆਸ਼ਰਮ
ਇਨਾਂ ਦੀ ਮੇਹਰਬਾਨੀ ਹੈ,

ਧੀ ਰਾਣੀ ਭੁੱਲ ਜਾਂਦੀ ਏ ਕਿ
ਪੇਕੇ ਘਰ ਵੀ ਨੂੰਹ ਰਾਣੀ ਨੇ ਆਉਣਾ ਹੈ ,
ਤੂੰ ਜੋ ਕੀਤਾ
ਉਹੀ ਤੇਰੇ ਮਾਪਿਆ ਨਾਲ ਵੀ ਹੋਣੇ ਹੈ,
ਬੀਬਾ ਜੀ ਤੋਂ ਫੇਰ ਸਹਿ ਨਈ ਹੋਣਾ,
ਦਿਲ ਤਾਂ ਬਹੁਤ ਕਰੂ
ਪਰ ਕੁੱਝ ਕਹਿ ਨਈ ਹੋਣਾ ,

ਕਹਿੰਦੇ ਮਰਦੀ ਕੀ ਨਾ ਕਰਦੀ ਅੱਕ ਚੱਬਣਾ ਪਊ,
ਫੇਰ ਮਾਪਿਆ ਲਈ ਵੀ ਕੋਈ ਨਾ ਕੋਈ
ਬਿਰਧ ਆਸ਼ਰਮ ਲੱਭਣਾ ਪਊ
ਇਹ ਅਭਿਆਸ ਬੰਦ ਕਰਨ ਲਈ
ਸਬਰ-ਸੰਤੌਖ ਤਾਂ ਲਿਆਉਣਾ ਪੈਣਾ,
ਮਾਪਿਆ ਵਲੋਂ ਵੀ ਧੀ ਰਾਣੀ ਨੂੰ
ਤਰੀਕੇ ਨਾਲ ਸਮਝਾਉਣਾ ਪੈਣਾ,

ਪਵਨ “ਹੋਸ਼ੀ”

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਰਵਾਸੇ
Next articleਪੈਨਸ਼ਨ