ਵਾਰਡ ਨੰਬਰ 11 ਦੇ ਸੀਵਰੇਜ ਪਾਈਪ ਲੀਕ ਹੋਣ ਕਰਕੇ ਸੜਕ ਵਿਚ ਪੈ ਰਿਹਾ ਗੰਦਾ ਪਾਣੀ
ਮਹਿਤਪੁਰ (ਸਮਾਜ ਵੀਕਲੀ) (ਪੱਤਰ ਪ੍ਰੇਰਕ)-ਮਹਿਤਪੁਰ ਤੋਂ ਮਾਲੋਵਾਲ ਰੋਡ ਤੇ ਸਥਿਤ ਵਾਰਡ ਨੰਬਰ 11 ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਕਾਫੀ ਚਿਰ ਤੋਂ ਸੜਕ ਵੂ ਖੜ੍ਹਾ ਹੈ। ਜਿਸ ਕਰਕੇ ਲੋਕਾਂ ਦਾ ਲੰਘਣਾ ਵੀ ਮੁਸ਼ਕਲ ਹੈ। ਉਕਤ ਜਾਣਕਾਰੀ ਦਿੰਦੇ ਹੋਏ ਅਮਰਜੀਤ ਰਿਟਾਇਰ ਪਟਵਾਰੀ ਤੇ ਲੱਕੀ ਪੰਡਤ ਨੇ ਕਿਹਾ ਕਿ ਇਸ ਸਬੰਧੀ ਨਗਰ ਪੰਚਾਇਤ ਦਫ਼ਤਰ ,ਈ ਓ ਨੂੰ ਮਿਲ ਚੁਕੇ ਹਨ, ਪ੍ਰੰਤੂ ਪਾਣੀ ਦਾ ਮਸਲਾ ਹੱਲ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਨੇੜੇ ਸ਼ਮਸ਼ਾਨ ਘਾਟ ਵੀ ਤੇ ਮੰਦਰ ਵੀ ਜਿਸ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਹੋ ਰਿਹਾ ਹੈ, ਇਸ ਮੌਕੇ ਹਾਜ਼ਰ ਮਨਪ੍ਰੀਤ ਸਿੰਘ, ਕਰਨਜੀਤ,ਸੰਨੀ,ਗੇਜੂ , ਪਰਮਜੀਤ, ਬਲਵਿੰਦਰ ਕੁਮਾਰ, ਮੰਗਾਂ,ਭਿੰਦਰ ਆਦਿ ਨੇ ਈ ਓ ਦਫਤਰ ਵਿਖੇ ਪਾਣੀ ਦੇ ਨਿਕਾਸ ਲਈ ਲਿਖਤੀ ਸ਼ਿਕਾਇਤ ਦਿਤੀ ਹੈ ਇਸ ਸਬੰਧੀ ਜਦੋਂ ਨਗਰ ਪੰਚਾਇਤ ਦਫ਼ਤਰ ਦੇ ਅਧਿਕਾਰੀ ਸੋਰਵ ਜੋਸ਼ੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲੱਗਿਆਂ ਹੋਇਆ ਹੈ, ਅਤੇ ਸੀਵਰੇਜ ਪਾਈਪ ਲੀਕ ਹੈ ਥੋੜਾ ਟਾਇਮ ਲੱਗੇ ਗਾ ਠੀਕ ਹੋਣ ਨੂੰ ਬਾਕੀ ਦੇਖਦੇ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly