ਮਿਸ਼ਨਰੀ ਗਾਇਕਾਂ ਦੀ ਕਹਿਣੀ ਅਤੇ ਕਰਨੀ ਵਿੱਚ ਕੋਈ ਫਰਕ ਨਹੀਂ।

ਫਿਲੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮਿਸ਼ਨਰੀ ਗਾਇਕਾਂ ਦੀ ਕਹਿਣੀ ਅਤੇ ਕਰਨੀ ਵਿੱਚ ਕੋਈ ਫਰਕ ਕੋਈ ਅੰਤਰ ਨਹੀਂ ਹੈ ਕਿਉਂਕਿ ਕਿ ਇਹ ਸਮਾਜ ਤੇ ਜਾਂ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਮਿਸ਼ਨ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਹੈ ਤਾਂ ਇਹ ਮਿਸ਼ਨਰੀ ਗਾਇਕ ਆਪ ਅੱਗੇ ਆ ਕੇ ਉਸ ਇਨਸਾਨੀਅਤ ਵਿਰੋਧੀ ਨਾਲ ਟੱਕਰ ਲੈਂਦੇ ਹਨ ਇਹ ਗੱਲ ਅੱਜ ਉਨ੍ਹਾਂ ਨੇ ਸਾਬਤ ਕਰ ਦਿੱਤੀ ਹੈ ਕਿ ਉਹ ਆਪ ਪਹਿਲਾਂ ਖੜਨਗੇ ਅਤੇ ਲੜਨਗੇ।ਜੋ ਧਰਨਾ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਪੱਖ ਵਿੱਚ ਫਿਲੌਰ ਹਲਕੇ ਦੇ ਪਿੰਡ ਨੰਗਲ ਵਿੱਚ ਚੱਲ ਰਿਹਾ ਹੈ ਉਸ ਧਰਨੇ ਵਿੱਚ ਸਾਡੇ ਸਮਾਜ ਦੀ ਆਣ ਅਤੇ ਸ਼ਾਨ ਮਿਸ਼ਨਰੀ ਗਾਇਕ ਰੂਪ ਲਾਲ ਧੀਰ, ਐਸ਼ ਐਸ ਆਜ਼ਾਦ, ਬਲਵਿੰਦਰ ਬਿੱਟੂ, ਮਨਜੀਤ ਸੋਨੂੰ, ਗੋਲਡੀ ਮਲਿਕ,ਰਾਜ ਦਦਰਾਲ ,ਕਮਲ ਤੱਲਣ, ਵਿੱਕੀ ਬਹਾਦਰ ਕੇ, ਲੱਤਾ ਜੀ ਅਤੇ ਪ੍ਰਿਆ ਬੰਗਾ, ਮਨਦੀਪ ਮਾਲਵਾ ਵਰਗੇ ਕਲਾਕਾਰਾਂ ਤੇ ਸਾਨੂੰ ਮਾਣ ਹੈ ਜਿਨ੍ਹਾਂ ਨੇ ਜਬਰ ਅਤੇ ਮਾੜੀ ਸੋਚ ਦੇ ਧਾਰਨੀ ਲੋਕਾਂ ਨਾਲ ਕਿਸ ਤਰ੍ਹਾਂ ਨਜਿੱਠਣਾ ਹੈ ਅਤੇ ਸਮਾਜ ਦੇ ਲੋਕਾਂ ਨੂੰ ਵੀ ਇਹ ਕਹਿਣ ਹੈ ਕਿ ਤੁਹਾਡੇ ਨਾਲ ਕੋਈ ਬਦਸਲੂਕੀ ਕਰਦਾ ਹੈ ਜਾਂ ਸਮਾਜ ਦੇ ਰਹਿਬਰ ਨੂੰ ਕੋਈ ਮੰਦਾ ਬੋਲਦਾ ਹੈ ਤਾਂ ਇਹ ਮਿਸ਼ਨਰੀ ਗਾਇਕ ਖੜ੍ਹੇ ਹੁੰਦੇ ਹਨ। ਇਸ ਮੌਕੇ ਧਰਨੇ ਤੇ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ,ਡਾ ਰੀਤੂ ਸਿੰਘ ਜੀ ਅਤੇ ਬਹੁਤ ਸਾਰੇ ਬਸਪਾ ਦੇ ਮਿਸ਼ਨਰੀ ਵਰਕਰ ਮਿਸ਼ਨਰੀ ਆਗੂ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਲਈ ਕੀ ਬੋਲੀ —ਡਾ ਰੀਤੂ ਸਿੰਘ।
Next articleਬੀਤੇ ਕੱਲ੍ਹ ਬਟਾਲਾ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਣ ਕਰਕੇ 6 ਨੌਜਵਾਨ ਹਿਰਾਸਤ ਵਿੱਚ ਲਏ