ਲੁਧਿਆਣਾ, 30 ਅਪਰੈਲ(ਰਮੇਸ਼ਵਰ ਸਿੰਘ)ਪੀ ਐਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ਤੇ ਪੈਨਸ਼ਨ ਭਵਨ ਲੁਧਿਆਣਾ ਵਿਖੇ ਸਾਥੀ ਰਤਨ ਸਿੰਘ ਮਜਾਰੀ, ਸਾਥੀ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਸਾਂਝੀ ਪ੍ਰਧਾਨਗੀ ਹੇਠ ਮੀਟਿੰਗ ਹੋਈ । ਜਿਸ ਵਿੱਚ ਬਿਜਲੀ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ /ਮਸਲਿਆਂ ਪ੍ਰਤੀ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋ ਅਪਣਾਏ ਨਾਂਹ ਪੱਖੀ ਅਤੇ ਅੱਖੜ ਰਵੱਈਏ ਖਿਲਾਫ਼ ਸੰਘਰਸ਼ ਨੂੰ ਹੋਰ ਵਿਸ਼ਾਲ ਕਰਨ ਲਈ ਵਿਚਾਰ ਚਰਚਾ ਕੀਤੀ ਗਈ । ਅੱਜ ਦੀ ਮੀਟਿੰਗ ਵਿੱਚ ਟੈਕਨੀਕਲ ਸਰਵਿਸ ਯੂਨੀਅਨ ਭੰਗਲ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਪੰਜਾਬ, ਗਰਿੱਡ ਸਬ ਸਟੇਸ਼ਨ ਯੂਨੀਅਨ , ਪੈਨਸ਼ਨ ਐਸੋਸੀਏਸ਼ਨ ਪਾਵਰਕਾਮ /ਟਰਾਂਸ਼ਕੋ ਪੈਨਸ਼ਨ ਯੂਨੀਅਨ ਪੰਜਾਬ ਦੇ ਆਗੂਆਂ ਸਰਵ ਸ੍ਰੀ ਰਣਜੀਤ ਸਿੰਘ ਢਿੱਲੋਂ, ਸ੍ਰੀ ਕਿਸ਼ਨ ਸਿੰਘ ਔਲਖ , ਸ੍ਰੀ ਜਸਬੀਰ ਸਿੰਘ ਮਡਾਲੂ ,ਸਾਥੀ ਚਮਕੌਰ ਸਿੰਘ, ਸਾਥੀ ਦੇਵਰਾਜ, ਸਾਥੀ ਕੇਵਲ ਸਿੰਘ ਬਨਵੈਤ , ਬਲਬੀਰ ਸਿੰਘ ਮਾਨ ਤੋ ਇਲਾਵਾ ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਆਗੂਆਂ ਸਰਵ ਸਾਥੀ ਹਰਪਾਲ ਸਿੰਘ ,ਗੁਰਵੇਲ ਸਿੰਘ ਬੱਲਪੁਰੀਆ, ਕੁਲਵਿੰਦਰ ਸਿੰਘ ਢਿੱਲੋਂ , ਸੁਰਿੰਦਰਪਾਲ ਲਹੌਰੀਆ, ਜਰਨੈਲ ਸਿੰਘ, ਸਰਬਜੀਤ ਸਿੰਘ ਭਾਣਾ, ਦਵਿੰਦਰ ਸਿੰਘ ਪਿਸ਼ੌਰ , ਬਲਜੀਤ ਸਿੰਘ ਮੋਦਲਾ , ਗੁਰਤੇਜ ਸਿੰਘ ਪੱਖੋ, ਰਘਬੀਰ ਸਿੰਘ , ਲਖਵਿੰਦਰ ਸਿੰਘ, ਰਛਪਾਲ ਸਿੰਘ ਪਾਲੀ ਆਦਿ ਹਾਜ਼ਰ ਸਨ। ਇਹਨਾਂ ਸਾਥੀਆਂ ਵੱਲੋਂ ਸਾਰੇ ਵਰਗਾਂ ਦੀਆਂ ਲੰਮੇ ਸਮੇਂ ਤੋਂ ਪੈਡਿੰਗ ਮੰਗਾਂ ਦੇ ਹੱਲ ਲਈ ਗੰਭੀਰ ਵਿਚਾਰਾਂ ਕਰਨ ਉਪਰੰਤ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਅਤੇ ਆਮ ਆਦਮੀ ਪਾਰਟੀ ਦਾ ਡਟ ਕੇ ਵਿਰੋਧ ਕਰਨ ਲਈ ਫੈਸਲਾ ਕਰਦੇ ਹੋਏ ਅਗਲੀ ਰਣਨੀਤੀ ਤਿਆਰ ਕੀਤੀ ਗਈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly