(ਸਮਾਜ ਵੀਕਲੀ)
ਮੈਨੂੰ ਝੂਠ ਦੇ ਫੁੱਲ ਨਹੀਂ
ਸੱਚ ਕੰਡਿਆਂ ਦੇ ਹੀ ਸੋਂਹਦੇ ਨੇ।
ਸ਼ਰਬਤ ਝੂਠ ਦੇ ਨਹੀਂ
ਜ਼ਹਿਰ ਸੱਚ ਦੇ ਹੀ ਭਾਉਂਦੇ ਨੇ।
ਮੈਥੋਂ ਚਾਪਲੂਸੀਆਂ ਹੁੰਦੀਆਂ ਨੀ ਰਿਸ਼ਤਿਆਂ ‘ਚ
ਪਾਰ ਖਰੇ ਸੱਜਣ ਹੀ ਲਾਉਂਦੇ ਨੇ।
ਮੈਨੂੰ ਦੇ ਦਿਓ ਸੱਚ ਦਾ ਰੱਸਾ
ਤਗ਼ਮੇ ਝੂਠ ਦੇ ਮੇਰੀ ਗਰਦਨ ਦੇ ਮੇਚ ਨਾ ਆਉਂਦੇ ਨੇ ।
ਮੈਥੋਂ ਭੀੜ ਦਾ ਹਿੱਸਾ ਬਣਿਆ ਨਹੀ ਜਾਣਾ
ਬੋਲ ਇਨਕਲਾਬ ਦੇ ਮੇਰੀ ਜ਼ੁਬਾਨ ਨੂੰ ਫਬਾਉਂਦੇ ਨੇ ।
ਮਖਮਲੀ ਸੇਜਾਂ ਤੇ ਉਹ ਆਨੰਦ ਕਿੱਥੇ
ਜੋ ਸੱਚ ਦੀ ਸੂਲੀ ਤੇ ਆਉਂਦੇ ਨੇ
ਕੰਵਰਪ੍ਰੀਤ ਕੌਰ ਮਾਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly