ਬੋਸਟਨ (ਸਮਾਜ ਵੀਕਲੀ) : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦਾ ਨਾਮ ਵੀ ਉਨ੍ਹਾਂ 14 ਮੌਜੂਦਾ ਜਾਂ ਸਾਬਕਾ ਰਾਸ਼ਟਰਪਤੀਆਂ ਤੇ ਪ੍ਰਧਾਨ ਮੰਤਰੀਆਂ ਦੀ ਸੂਚੀ ਵਿਚ ਹੈ, ਜਿਨ੍ਹਾਂ ਨੂੰ ਬਦਨਾਮ ਇਜ਼ਰਾਈਲੀ ਜਾਸੂਸੀ ਕੰਪਨੀ ਐੱਨਐੱਸਓ ਗਰੁੱਪ ਦੇ ਗਾਹਕਾਂ ਨੇ ਹੈਕ ਕੀਤਾ ਸੀ। ਇਹ ਖੁਲਾਸਾ ਐਮਨੈਸਟੀ ਇੰਟਰਨੈਸ਼ਨਲ ਨੇ ਕੀਤਾ ਹੈ। ‘ਸਪਾਈਵੇਅਰ’ ਇਕ ਸੌਫਟਵੇਅਰ ਹੈ ਜੋ ਕਿਸੇ ਦੇ ਕੰਪਿਊਟਰ ਵਿਚ ਦਾਖਲ ਹੋ ਕੇ ਉਸ ਦੀ ਸਾਰੀ ਜਾਣਕਾਰੀ ਚੋਰੀ ਕਰ ਲੈਂਦਾ ਹੈ ਤੇ ਕਿਸੇ ਤੀਜੀ ਧਿਰ ਨੂੰ ਦਿੰਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly