ਸਰਕਾਰੀ ਹਾਈ ਸਕੂਲ ਦੇਵਲਾਂਵਾਲ ਦੇ ਖਿਡਾਰੀ ਬੱਚਿਆਂ ਨੇ ਵੱਖ ਵੱਖ ਖੇਡਾਂ ਚੋਂ ਮਾਰੀਆਂ ਮੱਲ੍ਹਾਂ 

ਵਧੀਆ ਪੁਜੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ 
ਕਪੂਰਥਲਾ, (ਕੌੜਾ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਾਲ 2023-24 ਦੇ ਵੱਖ ਵੱਖ ਸਕੂਲਾਂ ਦੇ ਖਿਡਾਰੀਆਂ ਦੇ ਜ਼ੋਨਲ ਟੂਰਨਾਮੈਂਟ ਦੌਰਾਨ ਸਰਕਾਰੀ ਹਾਈ ਸਕੂਲ ਦੇਵਲਾਂਵਾਲ ਦੇ ਖਿਡਾਰੀਆਂ ਨੇ ਮਾਣਮਤੀਆਂ ਪ੍ਰਾਪਤੀਆਂ ਕੀਤੀਆਂ। ਇਸ ਸਬੰਧੀ ਸਕੂਲ ਮੁਖੀ ਮੈਡਮ ਜਤਿੰਦਰ ਕੌਰ ਮੁੱਖ ਅਧਿਆਪਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰੂਨਾਨਕ ਸਟੇਡੀਅਮ ਕਪੂਰਥਲਾ ਵਿਖੇ ਹੋਏ ਜੋਨ -2 ਦੇ ਖੇਡ ਮੁਕਾਬਲਿਆਂ ਵਿੱਚ ਕਿਕ ਬਾਕਸਿੰਗ ਵਿਚ ਕੋਮਲਪ੍ਰੀਤ ਕੌਰ 35 ਕਿਲੋ ਭਾਰ ਵਰਗ ਦੂਜਾ, ਸੁਖਮਨੀ ਜੋਸਨ 40 ਕਿੱਲੋ ਭਾਰ ਵਰਗ ਦੂਜਾ, ਅਤੇ ਸਿਮਰਦੀਪ ਕੌਰ 30 ਕਿਲੋ ਭਾਰ ਵਰਗ ਪਹਿਲਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਸਟਾਈਲ ਵਿਚ ਸੰਘਰਸ਼ ਪੂਰਨ ਮੈਚ ਵਿੱਚ ਮੁੰਡਿਆਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੋ ਕਿ ਸਕੂਲ ਲਈ ਬਹੁਤ ਹੀ ਮਾਣ ਵਾਲੀ ਪ੍ਰਾਪਤੀ ਹੈ। ਸਕੂਲ ਮੁਖੀ ਮੈਡਮ ਜਤਿੰਦਰ ਕੌਰ ਨੇ  ਕਿਹਾ ਕੀ ਖਿਡਾਰੀਆਂ ਵੱਲੋਂ ਦਿਖਾਏ ਇਸ ਪ੍ਰਦਰਸ਼ਨ ਦਾ ਪੂਰਾ ਸਿਹਰਾ ਸਕੂਲ ਦੇ ਬਹੁਤ ਹੀ ਮਿਹਨਤੀ ਅਧਿਆਪਕ ਹਰਪ੍ਰੀਤ ਸਿੰਘ ਪੀ.ਟੀ.ਆਈ ਨੂੰ ਜਾਂਦਾ ਹੈ। ਜਿਨ੍ਹਾਂ ਨੇ ਵੱਖ ਵੱਖ ਖੇਡਾਂ ਲਈ ਬੱਚਿਆਂ ਨੂੰ ਪ੍ਰੇਰਿਤ ਕਰਕੇ ਸਖਤ ਮਿਹਨਤ ਕਰਵਾਈ। ਇਸ ਮੌਕੇ ਤੇ ਸਮੂਹ ਸਟਾਫ ਮੈਂਬਰ ਸ੍ਰੀਮਤੀ  ਪਵਨਦੀਪ ਕੌਰ,ਰੂਬਲ ਪਰਾਸਰ,ਹਰਵੇਲ ਸਿੰਘ, ਜਸਪ੍ਰੀਤ ਕੌਰ, ਰੰਜਨਦੀਪ ਕੌਰ, ਮੀਨੂੰ, ਗਗਨਦੀਪ ਸਿੰਘ, ਜਤਿੰਦਰ ਸਿੰਘ ਆਦਿ ਨੇ ਖਿਡਾਰੀਆਂ ਤੇ ਕੋਚ ਸਾਹਿਬਾਨ ਨੂੰ ਵਧਾਈ ਦਿੱਤੀ।
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
 
 
 
Previous articlePoland mulls checks at border with Germany
Next articleਏਹੁ ਹਮਾਰਾ ਜੀਵਣਾ ਹੈ -398