ਤੇਜ ਰਫਤਾਰ ਸਕਾਰਪੀਓ ਗੱਡੀ ਦੀ ਲਪੇਟ ਚ ਆਉਣ ਕਾਰਨ ਪਿੰਡ ਭੈਣੀ ਦਰੇੜਾ ਦੇ ਨੌਜਵਾਨ ਦੀ ਹੋਈ ਮੌਤ

ਰਾਏਕੋਟ,(ਸਮਾਜ ਵੀਕਲੀ) (ਗੁਰਭਿੰਦਰ ਗੁਰੀ ) ਸਥਾਨਕ ਸ਼ਹਿਰ ਦੇ ਅਹਿਮਦਗੜ੍ਹ ਰੋਡ ਤੇ ਇੱਕ ਤੇਜ ਰਫਤਾਰ ਸਕਾਰਪੀਓ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਵਾਪਰੇ ਭਿਆਨਕ ਸੜਕ ਹਾਦਸੇ ਚ ਪਿੰਡ ਭੈਣੀ ਦਰੇੜਾ ਦੇ ਤਕਰੀਬਨ 25ਸਾਲਾ ਦੇ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੈਣੀ ਦਰੇੜਾ ਦਾ ਨੌਜਵਾਨ ਪ੍ਰਭਜੋਤ ਸਿੰਘ ਪੁੱਤਰ ਲਖਵਿੰਦਰ ਸਿੰਘ ਸਵੇਰੇ 8ਵਜੇ ਦੇ ਕਰੀਬ ਐਕਟਿਵਾ ਤੇ ਪਿੰਡ ਭੈਣੀ ਦਰੇੜਾ ਤੋ ਰਾਏਕੋਟ ਵੱਲ ਆ ਰਿਹਾ ਸੀ। ਪਰ ਜਦੋ ਉਹ ਅਹਿਮਦਗੜ੍ਹ ਰੋਡ ਤੇ ਦੀਪ ਕੰਬਾਈਨ ਵਰਕਸ਼ਾਪ ਨੇੜੇ ਪਹੁੰਚਿਆ ਤਾ ਸਾਹਮਣੇ ਰਾਏਕੋਟ ਸਾਈਡ ਤੋ ਤੇਜ ਰਫਤਾਰ ਨਾਲ ਆ ਰਹੀ ਸਕਾਰਪੀਓ ਗੱਡੀ ਪੀ ਬੀ 31ਬੀ 8824 ਨੇ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਪ੍ਰਭਜੋਤ ਸਿੰਘ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਰਾਏਕੋਟ ਦੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿਤੀ। ਇਸ ਘਟਨਾ ਸਬੰਧੀ ਜਦੋ ਜਾਂਚ ਅਧਿਕਾਰੀ ਏ ਐਸ ਆਈ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਕਿਹਾ ਕਿ ਸਕਾਰਪੀਓ ਚਾਲਕ ਜਾਨਦੀਪ ਸਿੰਘ ਵਾਸੀ ਜੰਡ ਖਿਲਾਫ ਮੁਕੱਦਮਾਂ ਦਰਜ਼ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।ਵਾਪਰੇ ਸੜਕ ਹਾਦਸੇ ਨੌਜਵਾਨ ਪ੍ਰਭਜੋਤ ਸਿੰਘ ਦੀ ਮੌਤ ਤੋ ਬਾਅਦ ਪਿੰਡ ਭੈਣੀ ਦਰੇੜਾ ਚ ਮਾਤਮ ਛਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਬਸੰਤ ਮੇਲਾ ਤੇ ਗ੍ਰੈਜੂਏਸ਼ਨ ਸੈਰੇਮਨੀ
Next articleਭਗਤ ਨਾਮਦੇਵ ਜੀ……