ਲਖਨਊ (ਸਮਾਜ ਵੀਕਲੀ): ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਅੱਜ ਸਰਬਸੰਮਤੀ ਨਾਲ ‘ਸਪਾ’ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ। ਇੱਥੇ ਅੱਜ ਨਵੇਂ ਚੁਣੇ ਗਏ ਵਿਧਾਇਕਾਂ ਦੀ ਮੀਟਿੰਗ ਵਿਚ ਅਖਿਲੇਸ਼ ਨੂੰ ਨੇਤਾ ਚੁਣਿਆ ਗਿਆ। ਅਖਿਲੇਸ਼ ਮੈਨਪੁਰੀ ਦੇ ਕਰਹਲ ਤੋਂ ਜਿੱਤ ਕੇ ਵਿਧਾਇਕ ਬਣੇ ਹਨ। ਹੁਣ ਉਨ੍ਹਾਂ ਦੇ ਯੂਪੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਉਨ੍ਹਾਂ ਹਾਲ ਹੀ ਵਿਚ ਆਜ਼ਮਗੜ੍ਹ ਤੋਂ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਯੂਪੀ ਵਿਚ ‘ਸਪਾ’ ਦੇ ਪ੍ਰਧਾਨ ਨਰੇਸ਼ ਉੱਤਮ ਨੇ ਵਿਧਾਇਕ ਦਲ ਦੇ ਨੇਤਾ ਵਜੋਂ ਯਾਦਵ ਦੇ ਨਾਂ ਦਾ ਐਲਾਨ ਕੀਤਾ। ‘ਸਪਾ’ ਦੀ ਅੱਜ ਦੀ ਵਿਧਾਇਕ ਦਲ ਦੀ ਮੀਟਿੰਗ ’ਚੋਂ ਅਖਿਲੇਸ਼ ਦੇ ਚਾਚਾ ਸ਼ਿਵਪਾਲ ਸਿੰਘ ਯਾਦਵ ਗੈਰਹਾਜ਼ਰ ਰਹੇ। ਉਧਰ, ਰਾਸ਼ਟਰੀਆ ਲੋਕ ਦਲ (ਆਰਐਲਡੀ) ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਲਈ ਕਮੇਟੀ ਦਾ ਗਠਨ ਕਰ ਦਿੱਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly