ਲਖਨਊ (ਸਮਾਜ ਵੀਕਲੀ): ਸਮਾਜਵਾਦੀ ਪਾਰਟੀ ਨੇ ਅੱਜ ਫੁੱਲ ਭੇਟ ਕਰ ਕੇ ਪੂਰਵਾਂਚਲ ਐਕਸਪ੍ਰੈੱਸਵੇਅ ਨੂੰ ਲੋਕਾਂ ਨੂੰ ਸਮਰਪਿਤ ਕਰਨ ਦਾ ਦਾਅਵਾ ਕੀਤਾ। ਪਾਰਟੀ ਨੇ ਆਪਣੇ ਟਵਿਟਰ ਹੈਂਡਲ ’ਤੇ ਟਵੀਟ ਕੀਤਾ,‘ਸਪਾ ਦਾ ਕੰਮ ਜਨਤਾ ਦੇ ਨਾਂ। ਐਕਸਪ੍ਰੈੱਸਵੇਅ ’ਤੇ ਸਾਈਕਲ ਚਲਾ ਕੇ ਫੁੱਲ ਭੇਟ ਕਰਦਿਆਂ ਸਮਾਜਵਾਦੀ ਪਾਰਟੀ ਦੇ ਕਾਰਕੁਨਾਂ ਨੇ ਇਸ ਨੂੰ ਲੋਕਾਂ ਨੂੰ ਸਮਰਪਿਤ ਕੀਤਾ।’ ਪਾਰਟੀ ਪ੍ਰਧਾਨ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਅੱਜ ਮੁੜ ਦਾਅਵਾ ਕੀਤਾ ਕਿ ਸਪਾ ਦੇ ਕੰਮ ਦਾ ਸਿਹਰਾ ਲੈਣ ਨੂੰ ਲੈ ਕੇ ‘ਖਿੱਚੋਤਾਣ’ ਚੱਲ ਰਹੀ ਹੈ ਜਦਕਿ ਸੂਬੇ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਪਲਟਵਾਰ ਕਰਦਿਆਂ ਕਿਹਾ ਕਿ ਅਖਿਲੇਸ਼ ਯਾਦਵ ਸੂਬੇ ਦੇ ਵਿਕਾਸ ਤੋਂ ਖੁਸ਼ ਹੋਣ ਦੀ ਬਜਾਇ ਦੁਖੀ ਹੋ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly