ਦਿਲ ਦੀ ਆਵਾਜ਼

ਅੰਜੂ ਬਾਲਾ

(ਸਮਾਜ ਵੀਕਲੀ)

ਹਰ ਪਲ਼ ਸੋਚਾਂ ਵਿੱਚ,
ਤੇਰੇ ਹੀ ਲੰਘ ਜਾਂਦਾ ਏ।
ਵਿਛੋੜੇ ਦਾ ਤੇਰੇ ਅਹਿਸਾਸ,
ਮੈਨੂੰ ਡੰਗ ਜਾਂਦਾ ਏ।
ਤੂੰ ਜਦ ਕੋਲ਼ ਆਉਂਦਾ ਏ,
ਤਾਂ ਜ਼ਿੰਦਗੀ ਨੂੁਰਾਨ ਹੋ ਜਾਂਦੀ,
ਬਿਨਾਂ ਤੇਰੇ ਮੈਂ ਖੰਡਰ ਦੀ ਤਰ੍ਹਾਂ,
ਵੀਰਾਨ ਹੋ ਜਾਂਦੀ ।
ਖ਼ੁਆਬਾਂ ਵਿੱਚ ਅਕਸ ਤੇਰਾ,
ਜਦੋਂ ਮੈਨੂੰ ਨਜ਼ਰ ਆਵੇ।
ਕਲੋਲਾਂ ਕਰ ਇਹ ਨੈਣਾਂ ਨਾਲ,
ਪਲਾਂ ਵਿੱਚ ਤੂੰ ਚਲਾ ਜਾਵੇ।
ਮੁਹੱਬਤ ਇਹ ਰੀਝਾਂ ਦੀ,
ਅੰਗੜਾਈ ਜਦੋਂ ਲੈਂਦੀ।
ਤੂੰ ਕੀ ਜਾਣੇਂ ?ਤੇਰੇ ਰੋਸੇ ਨੂੰ ,
ਹੌਕੇ ਭਰ ਕੇ ਸਹਿ ਲੈਂਦੀ।
ਜਿਵੇਂ ਸੱਸੀ ਨੂੰ ਹੋਇਆ ਸੀ,
ਗਰੂੁੁਰ ਮੈਨੂੰ ਵੀ ਹੋ ਜਾਵੇ।
ਇਸ਼ਕ ਐਨਾ ਤੂੰ ਕਰ ਸੱਜਣਾ,
ਸਰੂਰ ਤੈਨੂੰ ਵੀ ਹੋ ਜਾਵੇ।

ਅੰਜੂ ਬਾਲਾ
ਆਨੰਦਪੁਰ ਸਾਹਿਬ ।
( 9417238999)

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁਲ਼ਦੂ ਸ਼ਾਮ ਸਵੇਰੇ ਬੋਲਦੈ
Next articleਸ਼ੁਭ ਸਵੇਰ ਦੋਸਤੋ,