(ਸਮਾਜ ਵੀਕਲੀ)
ਅਸੀਂ ਕੋਈ ਗੈਰ ਨਹੀਂ ਸੱਜਣਾ,
ਫਿਰ ਕਿਉਂ ਸਾਡੇ ਨਾਲ ਲੜਦੇ ਓ।
ਨਾਲੇ ਸਾਨੂੰ ਆਪਣਾ ਕਹਿੰਦੇ ਓ,
ਨਾਲੇ ਸਾਡਾ ਸ਼ੁਕਰੀਆ ਕਰਦੇ ਓ।
ਅਸੀਂ ਕੋਈ ਗੈਰ ਨਹੀਂ………
ਮੁਸੀਬਤ ਪਈ ਨਾਲ ਕੌਣ ਖੜਦਾ।
ਅਪਣਾ ਆਪਣੇ ਦੀ ਬਾਂਹ ਫੜਦਾ।
ਸ਼ਰੀਕੇ ਨੇ ਤਾਂ ਰਹਿਣਾ ਸੜਦਾ।
ਤੁਸੀਂ ਤਾਂ ਐਵੇਂ ਹੀ ਡਰਦੇ ਓ।
ਨਾਲੇ ਸਾਨੂੰ ਆਪਣਾ ਕਹਿੰਦੇ ਓ,
ਨਾਲੇ ਸਾਡਾ ਸ਼ੁਕਰੀਆ ਕਰਦੇ ਓ।
ਅਸੀਂ ਕੋਈ ਗੈਰ ਨਹੀਂ………
ਸੱਤਾ ਦੀ ਭੁਖ ਚ ਕੀ ਕੁਝ ਕਰ ਗਏ।
ਕੀ ਕੁੱਝ ਅਸੀਂ ਏਥੇ ਜਰ ਗਏ।
ਚਿਹਰੇ ਅਸੀਂ ਤਾਂ ਉਨਾਂ ਦੇ ਪੜ ਲਏ।
ਸਾਡੇ ਹੁੰਦੇ ਤੁਸੀਂ ਕਿਉਂ ਹਰਦੇ ਓ।
ਨਾਲੇ ਸਾਨੂੰ ਆਪਣਾ ਕਹਿੰਦੇ ਓ,
ਨਾਲੇ ਸਾਡਾ ਸ਼ੁਕਰੀਆ ਕਰਦੇ ਓ।
ਅਸੀਂ ਕੋਈ ਗੈਰ ਨਹੀਂ………
ਲੜੋਈ ਦਿਖਾ ਨਜ਼ਾਰਾ ਓ ਦੌਰ ਦਾ।
ਨਰਿੰਦਰ ਮੇਲ ਕਰਾ ਦਿੱਲੀ ਤੇ ਲਾਹੌਰ ਦਾ।
ਕੰਨਿਆਂ ਕੁਮਾਰੀ ਕਾਬਲ ਪਿਸ਼ੌਰ ਦਾ।
ਇਲਜ਼ਾਮ ਇਕ ਦੂਜੇ ਤੇ ਧਰਦੇ ਓ।
ਨਾਲੇ ਸਾਨੂੰ ਆਪਣਾ ਕਹਿੰਦੇ ਓ,
ਨਾਲੇ ਸਾਡਾ ਸ਼ੁਕਰੀਆ ਕਰਦੇ ਓ।
ਅਸੀਂ ਕੋਈ ਗੈਰ ਨਹੀਂ………
ਨਰਿੰਦਰ ਲੜੋਈ ਵਾਲਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly